2 ਬੱਸਾਂ ਵਿਚ ਹੋਈ ਜਬਰਦਸਤ ਟੱਕਰ, 2 ਲੋਕ ਜ਼ਖਮੀ(ਤਸਵੀਰਾਂ)

09/04/2017 10:15:23 AM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ ਪੱਛਮ ਵਿਚ ਸੋਮਵਾਰ ਸਵੇਰੇ 7:30 ਵਜੇ ਬੋਸਲੀ ਪਾਰਕ ਵਿਚ ਦੋ ਬੱਸਾਂ ਆਪਸ ਵਿਚ ਟਕਰਾ ਗਈਆਂ। ਜਿਸ ਮਗਰੋਂ ਜਲਦੀ ਹੀ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਹਾਦਸੇ ਦੀ ਖਬਰ ਦਿੱਤੀ ਗਈ। ਪੈਰਾ ਮੈਡੀਕਲ ਅਧਿਕਾਰੀਆਂ ਮੁਤਾਬਕ 8 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ 2 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਐਂਬੂਲਸ ਦੁਆਰਾ ਲੀਵਰਪੂਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ।


Related News