ਕੈਨੇਡਾ ’ਚ ਖਾਲਿਸਤਾਨੀ ਅੱਤਵਾਦ ਖਿਲਾਫ ਸੰਮੇਲਨ, ਬੁਲਾਰਿਆਂ ਨੇ ਪਾਕਿਸਤਾਨ ਦੀ ਭੂਮਿਕਾ ’ਤੇ ਪ੍ਰਗਟਾਈ ਚਿੰਤਾ

Wednesday, May 24, 2023 - 10:37 AM (IST)

ਕੈਨੇਡਾ ’ਚ ਖਾਲਿਸਤਾਨੀ ਅੱਤਵਾਦ ਖਿਲਾਫ ਸੰਮੇਲਨ, ਬੁਲਾਰਿਆਂ ਨੇ ਪਾਕਿਸਤਾਨ ਦੀ ਭੂਮਿਕਾ ’ਤੇ ਪ੍ਰਗਟਾਈ ਚਿੰਤਾ

ਜਲੰਧਰ (ਇੰਟ.)– ਅਧਿਕਾਰਾਂ ਅਤੇ ਸੁਰੱਖਿਆ ਲਈ ਕੌਮਾਂਤਰੀ ਮੰਚ (ਆਈ. ਐੱਫ. ਐੱਫ. ਆਰ.ਏ. ਐੱਸ.) ਨੇ ਖਾਲਿਸਤਾਨੀ ਅੱਤਵਾਦ ਦੇ ਪ੍ਰਭਾਵ ਅਤੇ ਇਸ ਖਤਰੇ ਨੂੰ ਲੈ ਕੇ ਟੋਰੰਟੋ ’ਚ ਇਕ ਸੰਮੇਲਨ ਆਯੋਜਿਤ ਕੀਤਾ। ਇਸ ’ਚ ਅੱਤਵਾਦ ਖਿਲਾਫ ਲੜਨ ਅਤੇ ਰਣਨੀਤਿਆਂ ’ਤੇ ਟੋਰੰਟੋ ਦੇ ਮਾਹਰਾਂ, ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ ਨੂੰ ਇਕ ਸੱਦਾ ਦਿੱਤਾ ਗਿਆ ਸੀ। ਸੰਮੇਲਨ ’ਚ ਮੁਖ ਬੁਲਾਰਿਆਂ ਨੇ ਪਾਕਿਸਤਾਨ ਤੋਂ ਖਾਲਿਸਤਾਨੀ ਸਮੂਹਾਂ ਨੂੰ ਮੁਹੱਈਆ ਕੀਤੇ ਜਾਣ ਵਾਲੇ ਬਾਹਰੀ ਸਮਰਥਨ ਅਤ ਟੈਰਰ ਫੰਡਿੰਗ ’ਤੇ ਚਿੰਤਾ ਪ੍ਰਗਟਾਈ।

ਕੌਮਾਂਤਰੀ ਸਹਿਯੋਗ ਦੇ ਮਹੱਤਵ ’ਤੇ ਜ਼ੋਰ

ਸੰਮੇਲਨ ’ਚ ਆਈ. ਐੱਫ. ਐੱਫ. ਆਰ. ਏ. ਐੱਸ. ਦੇ ਮੁਖੀ ਮਾਰੀਓ ਸਿਲਵਾ ਨੇ ਖਾਲਿਸਤਾਨੀ ਅੱਤਵਾਦ ਦਾ ਮੁਕਾਬਲਾ ਕਰਨ ’ਚ ਕੌਮਾਂਤਰੀ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਖਤਰੇ ਦੀ ਕੌਮਾਂਤਰੀ ਪ੍ਰਕ੍ਰਿਤੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਦੇਸ਼ਾਂ ਦਰਮਿਆਨ ਖੂਫੀਆ ਜਾਣਕਾਰੀ, ਸਰਬੋਤਮ ਪ੍ਰਥਾਵਾਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਸਿੱਖਿਆ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਬੜ੍ਹਾਵਾ ਦੇਣ ਵਾਲੀ ਪਹਿਲ ਦੇ ਮਾਧਿਅਮ ਰਾਹੀਂ ਕੱਟੜਤਾ ਦਾ ਮੁਕਾਬਲਾ ਕਰਨ ਲਈ ਠੋਸ ਯਤਨਾਂ ਦੀ ਲੋੜ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਅੱਤਵਾਦ ਦੇ ਪਸਾਰੇ ਨੂੰ ਰੋਕਣ ’ਚ ਪ੍ਰਮੁੱਖ ਤੱਤਾਂ ਵਜੋਂ ਸਮਾਜਿਕ-ਆਰਥਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਸਮਾਜਿਕ ਦੁਚਿੱਤੀ ਨੂੰ ਬੜ੍ਹਾਵਾ ਦੇਣ ਦੇ ਮਹੱਤਵ ਨੂੰ ਚਿੰਨ੍ਹਿਤ ਕੀਤਾ।

ਖਾਲਿਸਤਾਨ ਦੇ ਪਿਛੋਕੜ ਦੀ ਦਿੱਤੀ ਜਾਣਕਾਰੀ

ਸੰਮੇਲਨ ’ਚ ਅੱਤਵਾਦ ਵਿਰੋਧੀ ਬੁਲਾਰੇ ਮਾਰਟਿਨ ਫਾਰਗੈੱਟ ਨੇ ਖਾਲਿਸਤਾਨੀ ਅੱਤਵਾਦ ਦੀ ਪ੍ਰਕ੍ਰਿਤੀ ਅਤੇ ਇਸ ਦੇ ਗਲੋਬਲ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖਾਲਿਸਤਾਨ ਅੰਦੋਲਨ ਦੇ ਇਤਿਹਾਸਿਕ ਪਿਛੋਕੜ ਅਤੇ ਇਕ ਅੱਤਵਾਦੀ ਸੰਗਠਨ ਵਜੋਂ ਇਸ ਦੇ ਵਿਕਾਸ ’ਤੇ ਚਾਨਣਾ ਪਾਇਆ। ਮਾਰਟਿਨ ਨੇ ਉਨ੍ਹਾਂ ਸਮਾਜਿਕ-ਰਣਨੀਤਿਕ ਕਾਰਕਾਂ ਨੂੰ ਸਮਝਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਜੋ ਖਾਲਿਸਤਾਨੀ ਅੱਤਵਾਦੀ ਸਮੂਹਾਂ ’ਚ ਵਿਅਕਤੀਆਂ ਦੀ ਭਰਤੀ ਅਤੇ ਕੱਟੜਤਾ ’ਚ ਯੋਗਦਾਨ ਕਰਦੇ ਹਨ।

ਸੁਰੱਖਿਆ ਏਜੰਸੀਆਂ ਦੇ ਸਾਹਮਣੇ ਚੁਣੌਤੀਆਂ ’ਤੇ ਚਰਚਾ

ਸੰਮੇਲਨ ’ਚ ਹੋਰ ਬੁੱਧੀਜੀਵੀ ਅਤੇ ਭਾਰਤ ਦੀ ਜਾਣਕਾਰੀ ਰੱਖਣ ਵਾਲੇ ਮਾਈਕਲ ਜਾਈਲਸ ਨੇ ਖਾਲਿਸਤਾਨੀ ਅੱਤਵਾਦ ਵਲੋਂ ਪੈਦਾ ਚੁਣੌਤੀਆਂ ਦਾ ਹੱਲ ਕਰਨ ’ਚ ਭਾਰਤ ਦੇ ਅੱਤਵਾਦੀ ਵਿਰੋਧੀ ਉਪਾਅ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਖਾਲਿਸਤਾਨੀ ਨੈੱਟਵਰਕ ਨੂੰ ਖਤਮ ਕਰਨ ਅਤੇ ਹਮਲਿਆਂ ਨੂੰ ਰੋਕਣ ’ਚ ਭਾਰਤੀ ਸੁਰੱਖਿਆ ਫੋਰਸਾਂ ਵਲੋਂ ਉਠਾਏ ਗਏ ਸਰਗਰਮ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਇਆ। ਮਾਈਕਲ ਜਾਈਲਸ ਨੇ ਅੱਤਵਾਦੀ ਸਰਗਰਮੀਆਂ ਦਾ ਮੁਕਾਬਲਾ ਕਰਨ ਲਈ ਕਾਨੂੰਨੀ ਅਤੇ ਸੰਚਾਲਨ ਢਾਂਚੇ ਨੂੰ ਚਿੰਨ੍ਹਿਤ ਕੀਤਾ, ਜਿਸ ’ਚ ਖੂਫੀਆ ਜਾਮਕਾਰੀ ਸਾਂਝਾ ਕਰਨਾ, ਸਮਰੱਥਾ ਨਿਰਮਾਣ ਦੀ ਪਹਿਲ ਅਤੇ ਅੱਤਵਾਦੀ ਫੰਡਿੰਗ ਨੂੰ ਟਾਰਗੈੱਟ ਕਰਨ ਵਾਲੇ ਕਾਨੂੰਨ ਸ਼ਾਮਲ ਹਨ। ਉਨ੍ਹਾਂ ਨੇ ਪਾਕਿਸਤਾਨ ਤੋਂ ਖਾਲਿਸਤਾਨੀ ਸਮੂਹਾਂ ਨੂੰ ਮੁਹੱਈਆ ਕੀਤੇ ਜਾਣ ਵਾਲੇ ਬਾਹਰੀ ਸਮਰਥਨ ਅਤੇ ਧਨ ਸਮੇਤ ਭਾਰਤੀ ਸੁਰੱਖਿਆ ਏਜੰਸੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ’ਤੇ ਵੀ ਚਾਨਣਾ ਪਾਇਆ।

ਫੰਡਿੰਗ ਨੂੰ ਟਰੈਕ ਕਰਨ ਦੀ ਲੋੜ

ਇਸ ਤਰ੍ਹਾਂ ਹੋਰ ਬੁਲਾਰੇ ਬ੍ਰਾਡਨ ਰੋਥ ਨੇ ਅਤੱਵਾਦ ਦੀ ਫੰਡਿੰਗ ’ਤੇ ਪਾਕਿਸਤਾਨ ਵਲੋਂ ਨਿਭਾਈ ਗਈ ਭੂਮਿਕਾ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਖਾਲਿਸਤਾਨੀ ਅੱਤਵਾਦ ਦੇ ਅਹਿਮ ਮੁੱਦੇ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵੱਖ-ਵੱਖ ਚੈਨਾਂ ’ਤੇ ਚਰਚਾ ਕੀਤੀ, ਜਿਨ੍ਹਾਂ ਦੇ ਮਾਧਿਅਮ ਰਾਹੀਂ ਖਾਲਿਸਾਨੀ ਅੱਤਵਾਦੀ ਸਮੂਹਾਂ ਨੂੰ ਧਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਤੀ ਪ੍ਰਵਾਹਾਂ ਨੂੰ ਪ੍ਰਭਾਵਿਤ ਕਰਨ ਲਈ ਮਜ਼ਬੂਤ ਉਪਾਅ ਦੀ ਲੋੜ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪਾਕਿਸਤਾਨ ਤੋਂ ਸਰਹੱਦ ਪਾਰ ਫੰਡਿੰਗ ਦਾ ਮੁਕਾਬਲਾ ਕਰਨ ’ਚ ਅੱਤਵਾਦੀ ਫੰਡਿੰਗ ਨੂੰ ਟਰੈਕ ਕਰਨ ਅਤੇ ਰੋਕਣ ’ਚ ਕੌਮਾਂਤਰੀ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ।


author

cherry

Content Editor

Related News