'ਡਾਇਮੰਡ ਪ੍ਰਿੰਸਸ' 'ਚ ਸਵਾਰ 'ਕੋਵਿਡ-19' ਦੇ ਪੀੜਤ ਭਾਰਤੀਆਂ ਦੀ ਹਾਲਤ 'ਚ ਹੋ ਰਿਹੈ ਸੁਧਾਰ

02/21/2020 5:14:01 PM

ਟੋਕੀਓ- ਜਾਪਾਨ ਦੇ ਤੱਟ 'ਤੇ ਵੱਖਰੇ ਖੜ੍ਹੇ ਕੀਤੇ ਗਏ ਪੋਤ ਵਿਚ ਕੋਰੋਨਾਵਾਇਰਸ ਨਾਲ ਪੀੜਤ 8 ਭਾਰਤੀਆਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚਾਲੇ ਟੋਕੀਓ ਦੇ ਕੋਲ ਯੋਕੋਹੋਮਾ ਬੰਦਰਗਾਹ 'ਤੇ ਖੜ੍ਹੇ ਪੋਤ 'ਡਾਇਮੰਡ ਪ੍ਰਿੰਸਸ' 'ਤੇ ਸਵਾਰ ਲੋਕਾਂ ਦੇ ਆਖਰੀ ਸਮੂਹ ਦੇ ਸ਼ੁੱਕਰਵਾਰ ਨੂੰ ਹੇਠਾਂ ਉਤਾਰਣ ਦੀ ਸੰਭਾਵਨਾ ਹੈ। 

ਪੋਤ 'ਤੇ ਯਾਤਰੀ ਤੇ ਚਾਲਕ ਦਲ ਦੇ ਮੈਂਬਰਾਂ ਸਣੇ ਕੁੱਲ 3711 ਲੋਕ ਸਵਾਰ ਸਨ। ਪੋਤ 'ਤੇ ਕੁੱਲ 138 ਭਾਰਤੀ ਵੀ ਸਨ, ਜਿਹਨਾਂ ਵਿਚ 132 ਚਾਲਕ ਦਲ ਦੇ ਮੈਂਬਰ ਤੇ 6 ਯਾਤਰੀ ਹਨ। ਭਾਰਤੀ ਦੂਤਘਰ ਨੇ ਇਕ ਟਵੀਟ ਵਿਚ ਕਿਹਾ ਕਿ ਜਿਹਨਾਂ 8 ਭਾਰਤੀਆਂ ਦਾ ਇਲਾਜ ਚੱਲ ਰਿਹਾ ਸੀ, ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਧਰ ਚੀਨ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਨਾਲ 118 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਇਹ ਅੰਕੜਾ 2236 ਹੋ ਗਿਆ ਹੈ। ਇਹਨਾਂ ਵਿਚ ਜ਼ਿਆਦਾਤਰ ਹੁਬੇਈ ਸੂਬੇ ਦੇ ਹਨ ਜਦਿਕ ਪੀੜਤ ਲੋਕਾਂ ਦੀ ਗਿਣਤੀ ਵਧ ਕੇ 75,465 ਹੋ ਗਈ ਹੈ।


Baljit Singh

Content Editor

Related News