ਬ੍ਰਿਟਿਸ਼ ਸਰਕਾਰ ਨੂੰ ਪਈ ਚਿੰਤਾ, ਬੀਤੇ 24 ਘੰਟਿਆਂ 'ਚ 563 ਮੌਤਾਂ
Thursday, Apr 02, 2020 - 12:17 AM (IST)

ਲੰਡਨ (ਏਜੰਸੀ)- ਯੂ.ਕੇ. ਸਰਕਾਰ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਕਹਿਰ ਉਥੇ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਵਿਚ ਯੂ.ਕੇ. 'ਚ ਮੌਤਾਂ ਦੀ ਗਿਣਤੀ 563 ਹੋ ਗਈ, ਜਿਸ ਕਾਰਨ ਮੌਤਾਂ ਦਾ ਕੁਲ ਅੰਕੜਾ 2352 ਹੋ ਗਿਆ ਹੈ। ਬ੍ਰਿਟੇਨ ਵਿਚ ਇਸ ਵਾਇਰਸ ਨਾਲ ਜਿੱਥੇ 29,474 ਲੋਕ ਇਨਫੈਕਟਿਡ ਹਨ, ਉਥੇ ਹੀ 135 ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ।
ਇਹ ਵੀ ਪੜ੍ਹੋ- ਕੋਰੋਨਾ ਵਾਇਰਸ : ਲਹਿੰਦੇ ਪੰਜਾਬ 'ਚ 708 ਮਾਮਲੇ ਆਏ ਸਾਹਮਣੇ, 2000 ਤੋਂ ਪਾਰ ਪੁੱਜੀ ਗਿਣਤੀ
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਸਿਹਤ ਮੰਤਰੀ ਨਦੀਨ ਡਾਰਿਸ ਵੀ ਕੋਰੋਨਾ ਵਾਇਰਸ ਦੇ ਟੈਸਟ ਵਿਚ ਪਾਜ਼ੇਟਿਵ ਪਾਈ ਗਈ ਸੀ, ਜਿਸ ਮਗਰੋਂ ਉਨ੍ਹਾਂ ਨੇ ਇਕ ਬਿਆਨ ਵਿਚ ਦੱਸਿਆ ਸੀ ਕਿ ਉਨ੍ਹਾਂ ਨੇ ਸਾਰੇ ਅਹਿਤੀਆਤ ਵਰਤਦੇ ਹੋਏ ਇਕਾਂਤਵਾਸ ਵਿਚ ਜਾਣ ਦਾ ਫੈਸਲਾ ਕੀਤਾ ਹੈ। ਖੁਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਇਸ ਵਾਇਰਸ ਦੀ ਲਪੇਟ ਵਿਚ ਹਨ ਅਤੇ ਉਹ ਵੀ ਹੁਨ ਇਕਾਂਤਵਾਸ ਵਿਚ ਹਨ ਅਤੇ ਆਪਣਾ ਦਫਤਰ ਦਾ ਸਾਰਾ ਕੰਮ ਆਨਲਾਈਨ ਹੀ ਕਰ ਰਹੇ ਹਨ।
ਇਹ ਵੀ ਪੜ੍ਹੋ-ਅਮਰੀਕੀ ਡਾਕਟਰ ਫਾਊਚੀ ਨੇ ਦੱਸਿਆ ਕੋਰੋਨਾ ਵਾਇਰਸ ਬਾਰੇ ਅਸਲ ਸੱਚ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਮਗਰੋਂ 7 ਦਿਨਾਂ ਬਾਅਦ ਬਿ੍ਰਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪਿ੍ਰੰਸ ਚਾਰਲਸ ਵੀ ਸਿਹਤਯਾਬ ਹੋ ਚੁੱਕੇ ਹਨ ਅਤੇ ਉਹ ਸੋਮਵਾਰ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਆਈਸੋਲੇਸ਼ਨ ਤੋਂ ਬਾਹਰ ਆਏ ਹਨ। ਸ਼ਾਹੀ ਪਰਿਵਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਮੀਡੀਆ ਨੂੰ ਦਿੱਤੀ ਅਤੇ ਦੱਸਿਆ ਸੀ ਕਿ ਚਾਰਲਸ (71) ਪਿਛਲੇ ਹਫਤੇ ਰਾਸ਼ਟਰੀ ਸਿਹਤ ਸੰਭਾਲ (ਐਨ. ਐਚ. ਐਸ.) ਵਿਚ ਕੋਰੋਨਾਵਾਇਰਸ ਪ੍ਰੀਖਣ ਕਰਾਉਣ ਤੋਂ ਬਾਅਦ ਸਕਾਟਲੈਂਡ ਵਿਚ ਆਈਸੋਲੇਸ਼ਨ ਵਿਚ ਚਲੇ ਗਏ ਸਨ।