ਭ੍ਰਿਸ਼ਟਾਚਾਰ ਦੇ ਦੋਸ਼ ''ਚ ਚੀਨ ਦੀ ਕਮਿਊਨਿਸਟ ਪਾਰਟੀ ਦੇ ਦੋ ਚੋਟੀ ਦੇ ਅਧਿਕਾਰੀ ਬਰਖਾਸਤ

01/04/2020 4:27:28 PM

ਬੀਜਿੰਗ- ਚੀਨ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ 10 ਲੱਖ ਤੋਂ ਵਧੇਰੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਤੇ ਸੱਤਾ ਦੀ ਦਰਵਰਤੋਂ ਕਰਨ ਦੇ ਲਈ ਸਜ਼ਾ ਦਿੱਤੀ ਗਈ ਹੈ। ਹਾਲਾਂਕਿ ਨਿੰਦਕਾਂ ਦਾ ਕਹਿਣਾ ਹੈ ਕਿ ਇਸ ਨਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਵੀ ਮਦਦ ਮਿਲੇਗੀ।

ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦੇ ਤਹਿਤ ਪੀਪਲਸ ਲਿਬਰੇਸ਼ਨ ਆਰਮੀ ਦੇ ਦਰਜਨਾਂ ਚੋਟੀ ਦੇ ਜਨਰਲਾਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਤੇ ਸੱਤਾ ਦੀ ਦੁਰਵਰਤੋਂ ਦੇ ਚੱਲਦੇ ਬਰਖਾਸਤ ਕੀਤਾ ਗਿਆ ਹੈ ਜਾਂ ਉਹਨਾਂ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ ਹੈ। ਸੀਪੀਸੀ ਕੇਂਦਰੀ ਅਨੁਸ਼ਾਸਨ ਕਮਿਸ਼ਨ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸ਼ਾਨਕਸੀ ਸੂਬੇ ਵਿਚ ਸੀਪੀਸੀ ਮੁਖੀ ਝਾਓ ਝੇਂਗਯੋਂਗ ਤੇ ਸੂਬੇ ਦੇ ਡਿਪਟੀ ਗਵਰਨਰ ਚੇਨ ਗੁਓਕਿਯਾਂਗ ਨੂੰ ਅਨੁਸ਼ਾਸਨ ਭੰਗ ਕਰਨ ਤੇ ਭ੍ਰਿਸ਼ਟਾਚਾਰ ਦੇ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਝਾਓ ਆਪਣੇ ਆਦਰਸ਼ਾਂ ਤੋਂ ਭਟਕ ਗਏ ਸਨ ਤੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਖਤਮ ਹੋ ਗਈ ਸੀ।

ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਝਾਓ ਨੇ ਸਿਆਸਤ, ਸੰਗਠਨ ਤੇ ਸਵੱਛ ਸ਼ਾਸਨ ਨੂੰ ਲੈ ਕੇ ਪਾਰਟੀ ਦੇ ਅਨੁਸ਼ਾਸਨ ਮਾਨਕਾਂ ਦਾ ਉਲੰਘਣ ਕੀਤਾ ਤੇ ਉਹਨਾਂ 'ਤੇ ਰਿਸ਼ਵਤ ਲੈਣ ਦਾ ਸ਼ੱਕ ਹੈ। ਡਿਪਟੀ ਗਵਰਨਰ ਚੇਨ ਨੂੰ ਵੀ ਪਾਰਟੀ ਤੇ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅਧਿਕਾਰਿਤ ਬਿਆਨ ਵਿਚ ਕਿਹਾ ਗਿਆ ਕਿ ਚੇਨ ਆਪਣੇ ਅਦਰਸ਼ਾਂ ਤੋਂ ਭਟਕ ਗਏ ਸਨ ਤੇ ਉਹਨਾਂ ਦਾ ਰਵੱਈਆ ਪਾਰਟੀ ਦੇ ਪ੍ਰਤੀ ਉਦਾਸੀਨਤਾ ਤੇ ਬੇਈਮਾਨੀ ਭਰਿਆ ਸੀ।


Baljit Singh

Content Editor

Related News