ਕੈਨੇਡਾ ਨੇ ਲਾਇਆ ਨਵਾਂ ਦੋਸ਼, ਚੋਣਾਂ 'ਚ ਭਾਰਤ ਨੇ ਕੀਤੀ ਦਖ਼ਲਅੰਦਾਜੀ, ਜਾਂਚ ਕਮਿਸ਼ਨ ਨੇ ਟਰੂਡੋ ਸਰਕਾਰ ਤੋਂ ਮੰਗੇ ਸਬੂਤ

Friday, Jan 26, 2024 - 01:48 PM (IST)

ਓਟਾਵਾ- ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਨੇ ਭਾਰਤ 'ਤੇ ਇੱਕ ਹੋਰ ਇਲਜ਼ਾਮ ਲਗਾਇਆ ਹੈ। ਕੈਨੇਡੀਅਨ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਨੇ ਉਸ ਦੀਆਂ ਆਮ ਚੋਣਾਂ ਵਿੱਚ ਵੀ ਦਖ਼ਲਅੰਦਾਜ਼ੀ ਕੀਤੀ ਹੈ। ਹੁਣ ਉੱਥੇ ਦਾ ਜਾਂਚ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰਨਾ ਚਾਹੁੰਦਾ ਹੈ। ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਤਾਕਤਾਂ ਦੀ ਦਖਲਅੰਦਾਜ਼ੀ ਦਾ ਮੁੱਦਾ ਪਹਿਲਾਂ ਵੀ ਉਠਾਇਆ ਗਿਆ ਹੈ। ਹਾਲਾਂਕਿ ਉਸ ਸਮੇਂ ਇਹ ਦੋਸ਼ ਚੀਨ ਅਤੇ ਰੂਸ ਤੱਕ ਹੀ ਸੀਮਤ ਸਨ। ਪਰ ਹੁਣ ਕੈਨੇਡਾ ਨੇ ਵੀ ਭਾਰਤ ਵੱਲ ਉਂਗਲ ਉਠਾਈ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ; ਬਿਸਕੁੱਟ ਖਾਂਦੇ ਹੀ ਮਰ ਗਈ 25 ਸਾਲਾ ਮੁਟਿਆਰ, ਜਾਣੋ ਵਜ੍ਹਾ

ਕੈਨੇਡਾ ਸਥਿਤ ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਦਾ ਸੰਘੀ ਜਾਂਚ ਕਮਿਸ਼ਨ ਦੇਸ਼ ਦੀਆਂ ਪਿਛਲੀਆਂ ਦੋ ਆਮ ਚੋਣਾਂ 'ਚ ਭਾਰਤ ਦੀ ਕਥਿਤ ਦਖਲਅੰਦਾਜ਼ੀ ਦੀ ਜਾਂਚ ਕਰਨਾ ਚਾਹੁੰਦੀ ਹੈ। ਕੈਨੇਡਾ ਇਸ ਨੂੰ ਵਿਦੇਸ਼ੀ ਦਖ਼ਲ ਦਾ ਮਾਮਲਾ ਮੰਨ ਰਿਹਾ ਹੈ। ਕੈਨੇਡੀਅਨ ਕਮਿਸ਼ਨ ਆਫ਼ ਇਨਕੁਆਰੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਕੇਂਦਰ ਦੀ ਜਸਟਿਨ ਟਰੂਡੋ ਸਰਕਾਰ ਨੂੰ ਇਨ੍ਹਾਂ ਦੋਸ਼ਾਂ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਪਿਛਲੇ ਸਾਲ ਕੈਨੇਡੀਅਨ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਇਸ ਵਿਚ 2019 ਅਤੇ 2021 ਦੀਆਂ ਸੰਘੀ ਚੋਣਾਂ ਵਿਚ ਚੀਨ, ਰੂਸ ਅਤੇ ਹੋਰ ਵਿਦੇਸ਼ੀ ਦੇਸ਼ਾਂ ਵੱਲੋਂ ਸੰਭਾਵਿਤ ਦਖਲਅੰਦਾਜ਼ੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿੱਚ ਵਿਦੇਸ਼ੀ ਤਾਕਤਾਂ ਤੋਂ ਇਲਾਵਾ ਸਿਆਸੀ ਪ੍ਰਭਾਵ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਚੋਣ ਦਖਲਅੰਦਾਜ਼ੀ ਦਾ ਮੁਲਾਂਕਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ: ਨਾ ਫਾਂਸੀ, ਨਾ ਜ਼ਹਿਰੀਲਾ ਟੀਕਾ, ਵਿਰੋਧ ਦੇ ਬਾਵਜੂਦ US ਨੇ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿੱਥ ਨੂੰ ਸਜ਼ਾ-ਏ-ਮੌਤ

ਹੁਣ ਕੈਨੇਡੀਅਨ ਕਮਿਸ਼ਨ ਦਾ ਤਾਜ਼ਾ ਬਿਆਨ ਪਿਛਲੀਆਂ 2 ਚੋਣਾਂ ਨੂੰ ਪ੍ਰਭਾਵਿਤ ਕਰਨ ਵਿੱਚ ਭਾਰਤ ਦੀ ਕਿਸੇ ਵੀ ਭੂਮਿਕਾ ਦੀ ਜਾਂਚ ਕਰਨ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਸ ਮੁੱਦੇ 'ਤੇ ਸੋਮਵਾਰ ਤੋਂ ਸੁਣਵਾਈ ਸ਼ੁਰੂ ਹੋਵੇਗੀ। ਕਮਿਸ਼ਨ ਦੀ ਮੁਢਲੀ ਸੁਣਵਾਈ ਵਿਚ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਕੀ ਵਰਗੀਕ੍ਰਿਤ ਰਾਸ਼ਟਰੀ ਸੁਰੱਖਿਆ ਜਾਣਕਾਰੀ ਅਤੇ ਖੁਫੀਆ ਜਾਣਕਾਰੀ ਨੂੰ ਜਨਤਾ ਸਾਹਮਣੇ ਰੱਖਿਆ ਜਾਵੇ? ਜੇਕਰ ਰੱਖਿਆ ਜਾਵੇ ਤਾਂ ਇਸ ਦੀਆਂ ਚੁਣੌਤੀਆਂ ਅਤੇ ਸੀਮਾਵਾਂ ਕੀ ਹੋਣਗੀਆਂ। ਕਮਿਸ਼ਨ ਦੀ ਅੰਤਰਿਮ ਰਿਪੋਰਟ 3 ਮਈ ਨੂੰ ਆਉਣੀ ਹੈ। ਉਥੇ ਹੀ ਫਈਨਲ ਰਿਪੋਰਟ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਰਾਸ਼ਟਰਪਤੀ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, PM ਮੋਦੀ ਨੂੰ ਦੱਸਿਆ 'ਪਿਆਰਾ ਦੋਸਤ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News