ਅਮਰੀਕੀ ਸੂਬੇ ਕੋਲੋਰਾਡੋ ''ਚ ਖਤਮ ਹੋਵੇਗੀ ਮੌਤ ਦੀ ਸਜ਼ਾ

Thursday, Feb 27, 2020 - 10:43 AM (IST)

ਅਮਰੀਕੀ ਸੂਬੇ ਕੋਲੋਰਾਡੋ ''ਚ ਖਤਮ ਹੋਵੇਗੀ ਮੌਤ ਦੀ ਸਜ਼ਾ

ਵਾਸ਼ਿੰਗਟਨ (ਬਿਊਰੋ): ਅਮਰੀਕੀ ਸੂਬਾ ਕੋਲੋਰਾਡੋ ਮੌਤ ਦੀ ਸਜ਼ਾ ਖਤਮ ਕਰਨ ਜਾ ਰਿਹਾ ਹੈ। ਅਜਿਹਾ ਕਰਨ ਵਾਲਾ ਉਹ 22ਵਾਂ ਅਮਰੀਕੀ ਰਾਜ ਬਣਨ ਜਾ ਰਿਹਾ ਹੈ। ਡੈਮੋਕ੍ਰੇਟ-ਬਹੁਮਤ ਵਾਲੇ ਸਦਨ ਵਿਚ ਸਾਂਸਦਾਂ ਨੇ ਬੁੱਧਵਾਰ ਨੂੰ ਰੱਦ ਬਿੱਲ (repeal bill) ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਸ ਨੂੰ ਡੈਮੋਕ੍ਰੇਟਿਕ ਗਵਰਨਰ ਜੇਰੇਡ ਪੋਲਿਸ ਨੂੰ ਭੇਜ ਦਿੱਤਾ। ਜਿਹਨਾਂ ਨੇ ਇਸ ਕਾਨੂੰਨ ਬਣਾਉਣ ਦਾ ਸੰਕਲਪ ਲਿਆ।ਸਦਨ ਵਿਚ ਡੈਮੋਕ੍ਰੇਟਸ ਕੋਲ ਲੋੜੀਂਦਾ ਬਹੁਮਤ ਹੋਣ ਕਾਰਨ ਬਿੱਲ ਪਾਸ ਹੋਣਾ ਪੱਕਾ ਸੀ, ਇੱਥੋਂ ਤੱਕ ਕਿ ਕਈ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਕੋਈ ਵੋਟ ਨਹੀਂ ਪਾਈ। ਇਹ 2009 ਦੇ ਬਾਅਦ ਤੋਂ ਰਾਜ ਵੱਲੋਂ 6ਵੀਂ ਵਾਰ ਮੌਤ ਦੀ ਸਜ਼ਾ ਰੱਦ ਕਰਨ ਦੀ ਕੋਸ਼ਿਸ਼ ਹੈ।

ਜਨਵਰੀ ਵਿਚ ਡੈਮੋਕ੍ਰੇਟ ਬਹੁਗਿਣਤੀ ਸੈਨੇਟ ਵੱਲੋਂ ਬਿੱਲ ਪਾਸ ਹੋਇਆ ਸੀ ਜੋ 1 ਜੁਲਾਈ ਤੋਂ ਲਾਗੂ ਹੋਵੇਗਾ।ਇਸ ਨਾਲ ਕੋਲੋਰਾਡੋ ਵਿਚ ਉਹਨਾਂ 3 ਲੋਕਾਂ ਦੀ ਮੌਤ ਦੀ ਸਜ਼ਾ 'ਤੇ ਕੋਈ ਅਸਰ ਨਹੀਂ ਹੋਵੇਗਾ, ਜਿਹਨਾਂ ਨੂੰ ਜਾਨਲੇਵਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਭਾਵੇਂਕਿ ਪੋਲਿਸ ਨੇ ਸੁਝਾਅ ਦਿੱਤਾ ਹੈ ਕਿ ਉਹ ਉਹਨਾਂ ਨੂੰ ਮੁਆਫੀ ਦੇਣ 'ਤੇ ਵਿਚਾਰ ਕਰ ਸਕਦੇ ਹਨ। ਕੋਲੋਰਾਡੋ ਵਿਚ ਫਾਂਸੀ ਦੀ ਆਖਰੀ ਸਜ਼ਾ 1997 ਵਿਚ ਦਿੱਤੀ ਗਈ ਸੀ, ਜਦੋਂ ਗੈਰੀ ਲੀ ਡੇਵਿਸ ਨੂੰ ਸਾਲ 1986 ਦੇ ਮਾਮਲੇ, ਜਿਸ ਵਿਚ ਇਕ ਗੁਆਂਢੀ ਵਰਜੀਨੀਆ ਮਈ ਦੇ ਅਗਵਾ, ਬਲਾਤਕਾਰ ਅਤੇ ਕਤਲ ਲਈ ਜਾਨਲੇਵਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।


author

Vandana

Content Editor

Related News