ਨਿਊਜਰਸੀ ਦੇ ਸ਼ਹਿਰ ਪਾਰਸੀਪਨੀ ਦੀ ਲਾਇਬ੍ਰੇਰੀ ''ਚ ਭਾਰਤ ਦੀਆਂ ਕਿਤਾਬਾਂ ਦਾ ਸੰਗ੍ਰਹਿ ਲਾਂਚ
Thursday, Oct 03, 2024 - 01:35 PM (IST)
ਨਿਊਜਰਸੀ (ਰਾਜ ਗੋਗਨਾ)- ਭਾਰਤੀ ਮੂਲ ਦੇ ਲੋਕਾਂ ਦੀ ਇਕ ਗਲੋਬਲ ਆਰਗੇਨਾਈਜ਼ੇਸ਼ਨ-ਨੌਰਥ ਜਰਸੀ ਚੈਪਟਰ ਨੇ ਭਾਰਤੀ ਕੌਂਸਲੇਟ ਨਿਊਯਾਰਕ, ਪਾਰਸੀਪਨੀ ਰੋਟਰੀ ਇੰਟਰਨੈਸ਼ਨਲ ਅਤੇ ਹਾਰਟ ਐਂਡ ਹੈਂਡ ਫਾਰ ਹੈਂਡੀਕੈਪਡ ਵਰਗੇ ਸਥਾਨਕ ਸਮੂਹਾਂ ਦੇ ਸਾਂਝੇ ਸਹਿਯੋਗ ਨਾਲ ਭਾਰਤ ਦੀਆਂ ਕਿਤਾਬਾਂ ਦਾ ਸੰਗ੍ਰਹਿ ਨਿਊਜਰਸੀ ਦੇ ਸ਼ਹਿਰ ਪਾਰਸੀਪਨੀ ਦੀ ਲਾਇਬ੍ਰੇਰੀ ਵਿੱਚ ਲਾਂਚ ਕੀਤਾ। ਇਸ ਸਮਾਗਮ ਦਾ ਉਦਘਾਟਨ ਵੀਜ਼ਾ ਅਤੇ ਭਾਈਚਾਰਕ ਮਾਮਲਿਆਂ ਲਈ ਭਾਰਤੀ ਕੌਂਸਲੇਟ ਪ੍ਰਗਿਆ ਸਿੰਘ ਨੇ ਕੀਤਾ। ਬਹੁਤ ਸਾਰੀਆਂ ਕਿਤਾਬਾਂ ਭਾਰਤੀ ਕੌਂਸਲੇਟ ਵੱਲੋਂ ਪ੍ਰਦਾਨ ਕੀਤੀਆਂ ਗਈਆਂ, ਜੋ ਕਮਿਊਨਿਟੀ ਦਾਨ ਰਾਹੀਂ ਪੂਰਕ ਕੀਤੀਆਂ ਗਈਆਂ ਸਨ। ਲਾਇਬ੍ਰੇਰੀ ਦੀ ਪ੍ਰਧਾਨ ਮੇਲਿਸਾ ਕੁਜ਼ਮਾ ਨੇ ਵਿਭਿੰਨ ਪੁਸਤਕਾਂ ਦੇ ਦਾਨ ਦਾ ਸਵਾਗਤ ਕੀਤਾ ਅਤੇ ਅਕਤੂਬਰ ਵਿੱਚ ਦੀਵਾਲੀ ਮਨਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ
ਮੇਅਰ ਬਾਰਬੇਰੀਓ ਨੇ ਪਾਰਸੀਪਨੀ ਵਿੱਚ ਭਾਰਤੀ ਅਮਰੀਕੀਆਂ ਦੇ ਯੋਗਦਾਨ ਦੀ ਅਤੇ ਲਾਇਬ੍ਰੇਰੀ ਵਿੱਚ ਇੰਡੀਆ ਇਨੀਸ਼ੀਏਟਿਵ ਲਈ ਸਕਾਰਾਤਮਕ ਹੁੰਗਾਰੇ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸ ਤੋਂ ਪਹਿਲਾ ਇੰਟਰਨੈਸ਼ਨਲ ਚੇਅਰਮੈਨ ਥਾਮਸ ਅਬ੍ਰਾਹਮ ਨੇ ਨੌਰਵਾਕ, ਸਟੈਮਫੋਰਡ, ਐਡੀਸਨ, ਕੁਈਨਜ਼ ਅਤੇ ਲੌਂਗ ਆਈਲੈਂਡ ਦੀਆਂ ਲਾਇਬ੍ਰੇਰੀਆਂ ਵਿੱਚ ਵੀ ਭਾਰਤੀ ਕਿਤਾਬਾਂ ਦਾ ਸੰਗ੍ਰਹਿ ਲਾਂਚ ਕੀਤਾ ਸੀ। ਨਿਊ ਜਰਸੀ ਦੇ ਕਮਿਸ਼ਨਰ ਉਪੇਂਦਰ ਚਿਵਕੁਲਾ ਨੇ ਭਾਰਤੀ ਅਮਰੀਕੀਆਂ ਨੂੰ ਵਧੇਰੇ ਪ੍ਰਤੀਨਿਧਤਾ ਲਈ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਤੇਲੰਗਾਨਾ ਦੇ ਸਾਬਕਾ ਮੰਤਰੀ ਪੋਨਾਲਾ ਲਕਸ਼ਮਈਆ ਨੇ 6 ਸਾਲ ਦੀ ਉਮਰ ਵਿੱਚ ਇੱਕ ਲਾਇਬ੍ਰੇਰੀ ਵਿੱਚ ਕੰਮ ਕਰਨ ਤੋਂ ਲੈ ਕੇ ਪਾਰਸੀਪਨੀ ਲਾਇਬ੍ਰੇਰੀ ਨੂੰ ਆਪਣੀ ਸਵੈ-ਜੀਵਨੀ ਦਾਨ ਕਰਨ ਤੱਕ ਦਾ ਆਪਣਾ ਸਫ਼ਰ ਵੀ ਸਾਂਝਾ ਕੀਤਾ। ਇਸ ਮੌਕੇ 'ਤੇ ਗਾਂਧੀਅਨ ਸੁਸਾਇਟੀ ਦੇ ਡਾਇਰੈਕਟਰ ਰਾਜੇਂਦਰ ਡਿਚਪੱਲੀ ਅਤੇ ਪ੍ਰੋਗਰਾਮ ਕੋ-ਚੇਅਰਮੈਨ ਸੰਤੋਸ਼ ਪੇਦੀ, ਪਾਰਸੀਪਨੀ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8