ਵਿਦਾਇਗੀ ਸਮਾਰੋਹ ’ਚ ਭਾਵੁਕ ਹੋਏ ਸਹਿਯੋਗੀ, ਭਾਰਤ-ਅਮਰੀਕਾ ਸਬੰਧਾਂ ’ਚ ਬਦਲਾਅ ਦਾ ਸਿਹਰਾ ਸੰਧੂ ਨੂੰ

Friday, Jan 19, 2024 - 06:27 PM (IST)

ਵਿਦਾਇਗੀ ਸਮਾਰੋਹ ’ਚ ਭਾਵੁਕ ਹੋਏ ਸਹਿਯੋਗੀ, ਭਾਰਤ-ਅਮਰੀਕਾ ਸਬੰਧਾਂ ’ਚ ਬਦਲਾਅ ਦਾ ਸਿਹਰਾ ਸੰਧੂ ਨੂੰ

ਜਲੰਧਰ,(ਇੰਟ : ਅਮਰੀਕਾ ਦੀ ਯੂ. ਐੱਸ. ਇੰਡੀਆ ਬਿਜ਼ਨੈੱਸ ਕੌਂਸਲ (ਯੂ. ਐੱਸ. ਆਈ. ਬੀ. ਸੀ.) ਨੇ ਭਾਰਤ-ਅਮਰੀਕਾ ਸਬੰਧਾਂ ’ਚ ਅਾਏ ਬਦਲਾਅ ਦਾ ਸਿਹਰਾ ਭਾਰਤੀ ਰਾਜਦੂਤ ਤਰਣਜੀਤ ਸੰਧੂ ਨੂੰ ਦਿੱਤਾ ਹੈ। ਦਰਅਸਲ, ਸੰਧੂ 35 ਸਾਲਾਂ ਦੇ ਸ਼ਾਨਦਾਰ ਕਾਰਜਕਾਲ ਤੋਂ ਬਾਅਦ ਜਨਵਰੀ ਮਹੀਨੇ ਦੇ ਅਖੀਰ ਵਿਚ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਇਸ ਮੌਕੇ ਯੂ. ਐਸ. ਆਈ. ਬੀ. ਸੀ. ਨੇ ਉਨ੍ਹਾਂ ਦੇ ਸਨਮਾਨ ’ਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਸੀ।

ਇਸ ਸਮਾਰੋਹ ’ਚ ਵ੍ਹਾਈਟ ਹਾਊਸ, ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀ ਅਤੇ ਕਾਰਪੋਰੇਟ ਸੈਕਟਰ ਦੇ ਨੁਮਾਇੰਦੇ ਸ਼ਾਮਿਲ ਹੋਏ ਅਤੇ ਪਿਛਲੇ ਕੁੱਝ ਸਮੇਂ ਵਿਚ ਭਾਰਤ-ਅਮਰੀਕਾ ਸਬੰਧਾਂ ਨੂੰ ਆਕਾਰ ਦੇਣ ’ਚ ਸੰਧੂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਆਪਣੇ ਲੰਬੇ ਕਰੀਅਰ ਦੌਰਾਨ ਸੰਧੂ ਨੂੰ ਚਾਰ ਵਾਰ ਸੰਯੁਕਤ ਰਾਜ ਅਮਰੀਕਾ ਵਿਚ ਤਾਇਨਾਤ ਕੀਤਾ ਗਿਆ, ਜਿਨ੍ਹਾਂ ’ਚੋਂ ਉਨ੍ਹਾਂ ਨੇ ਤਿੰਨ ਵਾਰ ਵਾਸ਼ਿੰਗਟਨ ਡੀ. ਸੀ. ਵਿਚ ਅਾਪਣੀਆਂ ਸੇਵਾਵਾਂ ਦਿੱਤੀਆਂ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਯਤਨ ਇਤਿਹਾਸ ’ਚ ਦਰਜ ਹੋਣਗੇ।

ਦੋ-ਪੱਖੀ ਸਬੰਧ ਸਭ ਤੋਂ ਚੰਗੇ ਪੱਧਰ ’ਤੇ

ਕੂਟਨੀਤਕ ਅਤੇ ਯੂ. ਐਸ. ਇੰਡੀਆ ਬਿਜ਼ਨੈੱਸ ਕੌਂਸਲ ਦੇ ਮੌਜੂਦਾ ਪ੍ਰਧਾਨ ਅਤੁਲ ਕੇਸ਼ਪ ਨੇ ਕਿਹਾ ਕਿ ਇਕ ਸੁਚੱਜੇ ਅਤੇ ਨਿਪੁੰਨ ਕੂਟਨੀਤਕ ਹੋਣ ਦੇ ਨਾਲ-ਨਾਲ ਸੰਧੂ ਇਕ ਦੂਰਦਰਸ਼ੀ ਸਖਸ਼ੀਅਤ ਹਨ ਜਿਨ੍ਹਾਂ ਨੇ ਅਮਰੀਕਾ-ਭਾਰਤ ਸਬੰਧਾਂ ਲਈ ਅਸਲ ਵਿਚ ਮਹਾਨ ਚੀਜ਼ਾਂ ਹਾਸਲ ਕੀਤੀਆਂ ਹਨ। ਮੈਨੂੰ ਉਨ੍ਹਾਂ ਸਾਰਿਆਂ ਦਾ ਇਤਿਹਾਸ ਲਿਖਣ ਦੀ ਲੋੜ ਨਹੀਂ ਹੈ। ਇਤਿਹਾਸ ਇਹ ਦਰਜ ਕਰੇਗਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਦੋ-ਪੱਖੀ ਸਬੰਧ ਸਭ ਤੋਂ ਚੰਗੇ ਪੱਧਰ ’ਤੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਯਾਤਰਾ ਸੱਚਮੁੱਚ ਪ੍ਰਭਾਵਸ਼ਾਲੀ ਸੀ ਅਤੇ ਇਸਨੇ ਰਿਸ਼ਤੇ ਦੀ ਵਿਸ਼ਾਲਤਾ ਅਤੇ ਮਹੱਤਤਾ ਨੂੰ ਦਰਸਾਇਅਾ। ਇਸ ਨੂੰ ਪੂਰਾ ਕਰਨਾ ਕਦੇ ਸੌਖਾ ਨਹੀਂ ਹੋਵੇਗਾ ਪਰ ਤੁਸੀਂ ਅਤੇ ਤੁਹਾਡੀ ਟੀਮ ਨੇ ਇਸਨੂੰ ਸ਼ਾਲੀਨਤਾ ਅਤੇ ਸ਼ੈਲੀ ਨਾਲ ਕੀਤਾ।

ਸੰਧੂ ਨੇ ਅਧਿਕਾਰੀਆਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ

ਇਸ ਦੌਰਾਨ ਆਪਣੀ ਟਿੱਪਣੀ ’ਚ ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਂਪਬੈਲ, ਕੇਸ਼ਪ ਅਤੇ ਯੂ. ਐੱਸ. ਇੰਟਰਨੈਸ਼ਨਲ ਡਿਵੈਪਮੈਂਟ ਫਾਇਨਾਂਸ ਕਾਰਪੋਰੇਸ਼ਨ ਦੇ ਡਿਪਟੀ ਸੀ. ਈ.ਓ. ਨਿਸ਼ਾ ਦੇਸਾਈ ਬਿਸਵਾਲ ਸਮੇਤ ਉੱਥੇ ਮੌਜੂਦ ਕਈ ਵਿਅਕਤੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸੰਕਟ ’ਚ ਉਹ ਮਦਦ ਨਹੀਂ ਕਰ ਸਕਦੇ ਪਰ ਆਪਣੇ ਚੰਗੇ ਦੋਸਤ ਕੈਂਪਬੈਲ ਬਾਰੇ ਕੁਝ ਦੱਸ ਸਕਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ, ਉਹ ਆਪਣੇ ਆਪ ਵਿਚ ਇਕ ਤਾਕਤ ਹਨ ਅਤੇ ਉਨ੍ਹਾਂ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਵਾਡ ਸਿਖਰ ਸੰਮੇਲਨ ਦੀ ਸਥਾਪਨਾ ਅਤੇ ਸਫਲਤਾ ’ਤੇ ਵੀ ਰੋਸਨੀ ਪਾਈ। ਰੱਖਿਆ, ਸਿੱਖਿਆ ਅਤੇ ਹਾਲ ਹੀ ਵਿਚ ਲਾਂਚ ਕੀਤੇ ਗਏ ਅਾਈ. ਸੀ. ਈ .ਟੀ ਵਾਰਤਾ ਸਮੇਤ ਭਾਰਤ-ਅਮਰੀਕਾ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਰੋਸ਼ਨੀ ਪਾਉਂਦੇ ਹੋਏ ਸਿੰਘ ਨੇ ਕਿਹਾ ਕਿ ਅੱਜ ਇਸ ਭਾਈਵਾਲੀ ਨੂੰ ਬੜੇ ਜ਼ਿਅਾਦਾ ਨਿਵੇਸ਼ ਅਤੇ ਹਿੱਸੇਦਾਰੀ ਦੀ ਲੋੜ ਹੈ।

ਵਿਦੇਸ਼ ਨੀਤੀ ਦਾ ਇਕ ਮੁੱਢਲਾ ਸਿਧਾਂਤ ਸਮਝਿਆ

ਵੱਖ-ਵੱਖ ਅਹੁਦਿਆਂ ’ਤੇ ਸੰਧੂ ਦੇ ਨਾਲ ਕੰਮ ਕਰ ਚੁੱਕੇ ਬਿਸਵਾਲ ਨੇ ਕਿਹਾ ਕਿ ਸੰਧੂ ਨੇ ਜੋ ਸਮਝਿਆ ਉਹ ਵਿਦੇਸ਼ ਨੀਤੀ ਦਾ ਇਕ ਮੁੱਢਲਾ ਸਿਧਾਂਤ ਸੀ। ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਤੌਰ ’ਤੇ ਰਾਜਦੂਤ ਵਜੋਂ ਆਪਣੀ ਮੌਜੂਦਾ ਭੂਮਿਕਾ ਵਿਚ ਤਰਣਜੀਤ ਦੇ ਰਿਸ਼ਤੇ ਦੇ ਕੇਂਦਰ ’ਚ ਲੋਕਾਂ ’ਚ ਨਿਵੇਸ਼ ਕੀਤਾ ਹੈ।ਭਾਵੇਂ ਉਹ ਵਿਦੇਸ਼ ਵਿਭਾਗ ਜਾਂ ਵ੍ਹਾਈਟ ਹਾਊਸ ਦੇ ਲੋਕ ਹੋਣ ਜੋ ਨੀਤੀ ਚਲਾਉਂਦੇ ਸਨ ਜਾਂ ਪਹਾੜੀ ’ਤੇ ਮੌਜੂਦ ਲੋਕ ਸਨ ਜਿਨ੍ਹਾਂ ਨੇ ਅਮਰੀਕਾ-ਭਾਰਤ ਭਾਈਵਾਲੀ ਦੀ ਰਾਜਨੀਤੀ ਨੂੰ ਆਕਾਰ ਦਿੱਤਾ। ਪ੍ਰਵਾਸੀ ਭਾਈਚਾਰੇ ਦੇ ਮੈਂਬਰ, ਵਪਾਰਕ ਭਾਈਚਾਰਾ, ਵਿੱਦਿਅਕ ਸੰਸਥਾਨ, ਸੱਭਿਆਚਾਰਕ ਸੰਸਥਾਨ, ਦੇਸ਼ ਪੱਧਰ ’ਤੇ, ਸ਼ਹਿਰ ਦੇ ਪੱਧਰ ’ਤੇ, ਭਾਵੇਂ ਤੁਸੀਂ ਕਿਤੇ ਵੀ ਰਹਿੰਦੇ ਹੋ ਜਾਂ ਕੰਮ ਕਰਦੇ ਹੋ, ਜੇਕਰ ਤੁਹਾਡਾ ਅਮਰੀਕਾ ਅਤੇ ਨਵੇਂ ਸਬੰਧਾਂ ’ਤੇ ਪ੍ਰਭਾਵ ਜਾਂ ਮਹੱਤਵ ਹੈ ਤਾਂ ਤਰਨਜੀਤ ਤੁਹਾਨੂੰ ਲੱਭ ਲੈਣਗੇ । ਸੁਰੱਖਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਬੋਲੇ ਤੁਹਾਡੀ ਬੜੀ ਯਾਦ ਅਾਵੇਗੀ।

ਵ੍ਹਾਈਟ ਹਾਊਸ ’ਚ ਇੰਡੋ-ਪੈਸੀਫਿਕ ਦੇ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਨੇ ਵਿਦਾਇਗੀ ਸਮਾਰੋਹ ’ਚ ਆਪਣੀ ਟਿੱਪਣੀ ’ਚ ਕਰਟ ਕੈਂਪਬੈਲ ਨੇ ਕਿਹਾ ਕਿ ਜਦੋਂ ਤੁਸੀਂ ਉਨ੍ਹਾਂ ਲੋਕਾਂ ਦੀ ਇਕ ਛੋਟੀ ਸੂਚੀ ਬਣਾਉਂਦੇ ਹੋ ਜਿਨ੍ਹਾਂ ਨੇ ਭਾਰਤ-ਅਮਰੀਕਾ ਸਬੰਧਾਂ ਵਿਚ ਅਸਲ ਵਿਚ ਬਦਲਾਅ ਲਿਆਂਦਾ ਹੈ ਤਾਂ ਉਸ ਸੂਚੀ ਵਿਚ ਰਾਜਦੂਤ ਸੰਧੂ ਦਾ ਵੀ ਨਾਂ ਆਉਂਦਾ ਹੈ। ਉਨ੍ਹਾਂ ਨੇ ਦੋ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ   ਕਰਨ ਲਈ ਜੋ ਕਦਮ ਚੁੱਕੇ ਹਨ ਅਜਿਹਾ ਕੂਟਨੀਤਕ ਰੈਂਕ ਵਿਚ ਸੇਵਾ ਕਰਨ ਵਾਲੇ ਬੜੇ ਘੱਟ ਲੋਕ ਕਰ ਸਕੇ ਹਨ। ਕੈਂਪਬੈਲ ਨੇ ਕਿਹਾ ਕਿ ਤੁਹਾਡੀ ਬੜੀ ਯਾਦ ਅਾਵੇਗੀ। ਉਨ੍ਹਾਂ ਕਿਹਾ ਕਿ ਉਹ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਦਰਮਿਅਾਨ ਸਬੰਧਾਂ ਨੂੰ ਸਾਕਾਰ ਰੂਪ ਦੇਣ ਆਏ ਸਨ। ਉਹ ਬੜੇ ਵਧੀਅਾ ਦੋਸਤ ਅਤੇ ਸ਼ਾਨਦਾਰ ਸ਼ਖਸ਼ੀਅਤ ਹਨ। ਉਨ੍ਹਾਂ ਨੇ ਬੜਾ ਚੰਗਾ ਕੰਮ ਕੀਤਾ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਅੱਗੇ ਵੀ ਜੋ ਕਰਨਗੇ ਉਸ ਵਿਚ ਉਨ੍ਹਾਂ ਦਾ ਭਲਾ ਹੋਵੇ। ਕੈਂਪਬੈਲ ਨੇ ਕਿਹਾ ਮੈਂ ਇਹੀ ਅਾਸ ਕਰਦਾ ਹਾਂ ਕਿ ਉਹ ਸੇਵਾਮੁਕਤ ਨਾ ਹੋਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News