109 ਸਾਲ ਪੁਰਾਣਾ ਹਸਪਤਾਲ ਬੰਦ, ਨਵੇਂ ਸੁਪਰਹਾਸਪਿਟਲ ਦੀ ਹੋਈ ਸ਼ੁਰੂਆਤ

Monday, Oct 09, 2017 - 10:15 PM (IST)

ਮਾਂਟਰੀਅਲ (ਬਿਊਰੋ)—ਮਾਂਟਰੀਅਲ ਦੇ ਨਵੇਂ ਫਰੈਂਚ ਭਾਸ਼ਾ ਵਾਲੇ ਸੁਪਰਹੌਸਪਿਟਲ ਨੇ ਆਪਣੇ ਐਮਰਜੰਸੀ ਰੂਮ ਦੇ ਦਰਵਾਜੇ ਐਤਵਾਰ ਸਵੇਰੇ 5:00 ਵਜੇ ਖੋਲ੍ਹ ਦਿੱਤੇ। ਇਸ ਦੇ ਨਾਲ ਹੀ 109 ਸਾਲ ਪੁਰਾਣਾ ਹਸਪਤਾਲ ਬੰਦ ਕਰ ਦਿੱਤਾ ਗਿਆ। ਡੈਨੀਅਲ ਫਲੇਅਰੀ ਨੇ ਆਖਿਆ ਕਿ ਇਸ ਇਤਿਹਾਸਕ ਪਲ ਨੂੰ ਚੁੱਪ ਚਪੀਤਿਆਂ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਅਸੀਂ ਇਸ ਤਰ੍ਹਾਂ ਮਰੀਜ਼ਾਂ ਨੂੰ ਟਰਾਂਸਫਰ ਕਰਦੇ ਹਾਂ ਤਾਂ ਸ਼ਾਂਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ, ਕਿਸੇ ਕਿਸਮ ਦੀ ਘਬਰਾਹਟ ਕਿਸੇ ਨੂੰ ਨਹੀਂ ਹੋਣੀ ਚਾਹੀਦੀ। 12:30 ਵਜੇ ਇਸ ਨਵੇਂ ਹਸਪਤਾਲ ਵਿੱਚ ਇੱਕ ਬੱਚੇ ਨੇ ਵੀ ਜਨਮ ਲਿਆ। ਇਸ ਸਾਰੀ ਅਦਲਾ ਬਦਲੀ ਨੂੰ ਪੂਰਾ ਕਰਨ ਲਈ 600 ਵਾਲੰਟੀਅਰ ਤੇ ਮੈਡੀਕਲ ਪ੍ਰੋਫੈਸ਼ਨਲ ਮੌਜੂਦ ਸਨ। ਇਸ ਸਾਰੀ ਅਦਲਾ ਬਦਲੀ ਨੂੰ ਹੈਲਥ ਕੇਅਰ ਰੀਲੋਕੇਸ਼ਨ ਵੱਲੋਂ ਕੋ-ਆਰਡੀਨੇਟ ਕੀਤਾ ਗਿਆ।
ਸਵੇਰੇ 7:00 ਵਜੇ ਫਾਤਿਮਾ ਰੈਡਿਕਸ ਤੇ ਉਸ ਦਾ ਦੋ ਦਿਨਾਂ ਦਾ ਬੱਚਾ ਓਫੇਲੀਆ ਪਹਿਲੇ ਮਰੀਜ਼ ਬਣੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਹੁਣ ਪੁਰਾਣੇ ਹਸਪਤਾਲ ਤੋਂ ਇਸ ਨਵੇਂ ਹਸਪਤਾਲ, ਜਿਸ ਨੂੰ ਸੈਂਟਰ ਹੌਸਪਿਐਲੀਅਰ ਡੀ ਯੂਨੀਵਰਸਿਟੀ ਡੀ ਮਾਂਟਰੀਅਲ ਜਾਂ ਸੀ.ਐੱਚ.ਯੂ.ਐੱਮ. ਵੀ ਆਖਿਆ ਜਾਂਦਾ ਹੈ, ਵਿੱਚ ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਸੇਂਟ ਲੱਕ ਹਸਪਤਾਲ ਵਿੱਚੋਂ ਤਿੰਨ ਘੰਟੇ ਤੋਂ ਵੱਧ ਸਮਾਂ ਲੱਗਾ ਕੇ ਉਮਰਦਰਾਜ਼ ਹੋ ਚੁੱਕੇ 113 ਮਰੀਜ਼ਾਂ ਨੂੰ ਕੱਢ ਕੇ ਇਸ ਨਵੇਂ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਹਸਪਤਾਲ ਦੇ ਪ੍ਰੈਜ਼ੀਡੈਂਟ ਅਨੁਸਾਰ ਇਨ੍ਹਾਂ ਵਿੱਚ ਪੰਜ ਬੱਚੇ, ਚਾਰ ਇੰਟੈਂਸਿਵ ਕੇਅਰ ਮਰੀਜ਼, ਇੱਕ ਗਰਭਵਤੀ ਔਰਤ ਵੀ ਸ਼ਾਮਲ ਹਨ।


Related News