...ਤਾਂ ਡੁੱਬ ਜਾਣਗੇ ਅਮਰੀਕੀ ਫੌਜੀ ਅੱਡੇ

Wednesday, Jul 27, 2016 - 06:57 PM (IST)

 ...ਤਾਂ ਡੁੱਬ ਜਾਣਗੇ ਅਮਰੀਕੀ ਫੌਜੀ ਅੱਡੇ
ਵਾਸ਼ਿੰਗਟਨ— ਜਲਵਾਯੂ ਪਰਿਵਰਤਨ ਦੇ ਕਾਰਨ ਤੂਫਾਨ ਅਤੇ ਜਵਾਰ-ਭਾਟਾ ਆਉਣ ਨਾਲ ਸਮੁੰਦਰ ''ਚ ਪਾਣੀ ਦਾ ਪੱਧਰ ਜਿਸ ਲਿਹਾਜ ਨਾਲ ਵਧ ਰਿਹਾ ਹੈ, ਉਸ ਨਾਲ ਆਉਣ ਵਾਲੇ ਸਾਲਾਂ ਵਿਚ ਅਮਰੀਕਾ ਦੇ ਪੂਰਬੀ ਤੱਟ ਅਤੇ ਖਾੜੀ ਦੇ ਤੱਟ ''ਤੇ ਖਤਰਾ ਪੈਦਾ ਹੋ ਗਿਆ ਹੈ। ਸਮੁੰਦਰ ''ਚ ਪਾਣੀ ਦੇ ਪੱਧਰ ਦੇ ਇਸ ਤਰ੍ਹਾਂ ਵਧਣ ਨਾਲ ਅਮਰੀਕਾ ਦੇ 18 ਫੌਜੀ ਅੱਡੇ ਸਮੁੰਦਰ ਵਿਚ ਡੁੱਬ ਸਕਦੇ ਹਨ। ਗੈਰ-ਲਾਭਕਾਰੀ ਸੰਗਠਨ ਯੂਨੀਅਨ ਆਫ ਕੰਸਨਰਡ ਸਾਇੰਸਸਿਟਾਂ ਨੇ 18 ਅਮਰੀਕੀ ਫੌਜੀ ਅੱਡਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਸੰਗਠਨ ਨੇ ਜਲਵਾਯੂ ਪਰਿਵਰਤਨ ਦਾ ਫੌਜੀ ਮੁਹਿੰਮਾਂ ''ਤੇ ਪੈਣ ਵਾਲੇ ਪ੍ਰਭਾਵ ਦਾ ਵੀ ਮੁਲਾਂਕਣ ਕੀਤਾ ਹੈ। ਆਪਣੀ ਰਿਪੋਰਟ ਵਿਚ ਉਸ ਨੇ ਕਿਹਾ ਕਿ ਸਮੁੰਦਰ ਵਿਚ ਪਾਣੀ ਦਾ ਪੱਧਰ ਵਧਣ ਦੀ ਦਰ ਤੇਜ਼ ਹੋਈ ਹੈ। 
ਇਸ ਨਾਲ ਕੁਝ ਫੌਜੀ ਟਿਕਾਣਿਆਂ ਦੇ ਟਰੇਨਿੰਗ ਦੇ ਜ਼ਰੂਰੀ ਕੇਂਦਰ ਡੁੱਬ ਜਾਣਗੇ। ਸਾਲ 2050 ਤੱਕ ਇਨ੍ਹਾਂ ''ਚੋਂ ਜ਼ਿਆਦਾਤਰ ਸਥਾਨ ਅੱਜ ਦੀ ਤੁਲਨਾ ਵਿਚ 10 ਗੁਣਾ ਵਧੇਰੇ ਹੜ੍ਹਾਂ ਨਾਲ ਪ੍ਰਭਾਵਿਤ ਹੋਣਗੇ। ਇਸ ਰਿਪੋਰਟ ਦੇ ਅਨੁਸਾਰ ਪੱਛਮੀ ਫਲੋਰੀਡਾ ਵਿਚ ਨੇਵਲ ਏਅਰ ਸਟੇਸ਼ਨ ਅਤੇ ਦੱਖਣੀ ਕੈਰੋਲੀਨਾ ਵਿਚ ਮਰੀਨ ਕੋਰ ਭਰਤੀ ਕੇਂਦਰ ਸਮੇਤ ਚਾਰ ਫੌਜੀਆਂ ਅੱਡਿਆਂ ਦੀ 75 ਤੋਂ 95 ਫੀਸਦੀ ਤੱਕ ਦੀ ਜ਼ਮੀਨ ਇਸ ਸਦੀ ਵਿਚ ਸਮੁੰਦਰ ਵਿਚ ਸਮਾ ਸਕਦੀ ਹੈ। ਜਲਵਾਯੂ ਪਰਿਵਰਤਨ ਦੇ ਕਾਰਨ ਫੌਜੀ ਅੱਡਿਆਂ ''ਤੇ ਮੰਡਰਾਅ ਰਹੇ ਖਤਰੇ ਦੀ ਪਛਾਣ ਪੈਂਟਾਗਨ ਵੀ ਕਰ ਚੁੱਕਾ ਹੈ।

author

Kulvinder Mahi

News Editor

Related News