ਜਲਵਾਯੂ ਪਰਿਵਰਤਨ ਚਮਗਿੱਦੜਾਂ ਦੀ ਦੁਰਲੱਭ ਪ੍ਰਜਾਤੀਆਂ ਲਈ ਖਤਰਾ : ਅਧਿਐਨ
Friday, Aug 04, 2017 - 05:19 AM (IST)
ਲੰਡਨ— ਚਮਗਿੱਦੜ ਦੀ ਲੰਡਨ 'ਚ ਰਹਿਣ ਵਾਲੀ ਇੱਕ ਪ੍ਰਜਾਤੀ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਕਾਰਨ ਹੋਰ ਜ਼ਿਆਦਾ ਖਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਦੀ ਆਬਾਦੀ 1,000 ਤੋਂ ਵੀ ਘੱਟ ਹੈ । ਇਕ ਅਧਿਐਨ 'ਚ ਇਹ ਪਾਇਆ ਗਿਆ ਹੈ।
ਸਾਉਥੈਮਪਟਨ ਯੂਨੀਵਰਸਿਟੀ ਦੀ ਅਗਵਾਈ 'ਚ ਵਿਗਿਆਨੀਆਂ ਨੇ ਇਹ ਚਿਤਾਵਨੀ ਦਿੱਤੀ ਹੈ । ਇਹ ਅਧਿਐਨ ਮੋਲੀਕਿਊਲਰ ਇਕੋਲਾਜੀ ਰਿਸੋਰਸੇਜ 'ਚ ਪ੍ਰਕਾਸ਼ਿਤ ਹੋਇਆ ਹੈ । ਅਧਿਐਨ 'ਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ ਵਾਤਾਵਰਣ ਚਮਗਿੱਦੜਾਂ ਲਈ ਘੱਟ ਅਨੁਕੂਲ ਹੋ ਗਿਆ ਹੈ ।
