ਜਲਵਾਯੂ ਤਬਦੀਲੀ ਹੁਣ ''ਜਣਨ ਸਮਰੱਥਾ'' ਨੂੰ ਕਰ ਰਹੀ ਪ੍ਰਭਾਵਿਤ, ਮੱਖੀਆਂ ਦਾ ਬਾਂਝਪਨ ਵੱਡਾ ਉਦਾਹਰਨ

Tuesday, May 25, 2021 - 03:59 PM (IST)

ਕੈਨਬਰਾ (ਭਾਸ਼ਾ): ਮਨੁੱਖਾਂ ਅਤੇ ਜੰਗਲੀ ਜੀਵਾਂ ਵਿਚ ਵੱਧਦੇ ਬਾਂਝਪਨ ਦੇ ਸਬੂਤ ਲਗਾਤਾਰ ਮਿਲ ਰਹੇ ਹਨ। ਸਾਡੇ ਵਾਤਾਵਰਨ ਵਿਚ ਮੌਜੂਦ ਰਸਾਇਣਾਂ ਨੂੰ ਇਸ ਦਾ ਵੱਡਾ ਕਾਰਨ ਦੱਸਿਆ ਜਾਂਦਾ ਹੈ। ਇਕ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਜਾਨਵਰਾਂ ਦੀ ਜਣਨ ਸਮਰੱਥਾ 'ਤੇ ਇਕ ਹੋਰ ਵੱਡਾ ਖਤਰਾ ਮੰਡਰਾ ਰਿਹਾ ਹੈ ਉਹ ਹੈ ਜਲਵਾਯੂ ਤਬਦੀਲੀ।

ਇਹ ਗੱਲ ਸਾਰੇ ਜਾਣਦੇ ਹਨ ਕਿ ਸਹਿਣਸ਼ਕਤੀ ਤੋਂ ਵੱਧ ਕੇ ਤਾਪਮਾਨ ਦੇ ਸਿਖਰ 'ਤੇ ਚਲੇ ਜਾਣ ਕਾਰਨ ਜਾਨਵਰ ਮਰ ਸਕਦੇ ਹਨ।ਭਾਵੇਂਕਿ ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਕੁਝ ਪ੍ਰਜਾਤੀਆਂ ਦੇ ਨਰ ਘੱਟ ਤਾਪਮਾਨ 'ਤੇ ਵੀ ਬਾਂਝ ਹੋ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪ੍ਰਜਾਤੀਆਂ ਦਾ ਪ੍ਰਸਾਰ ਸੰਭਵ ਤੌਰ 'ਤੇ ਉਸ ਤਾਪਮਾਨ ਨਾਲ ਸੀਮਤ ਹੋ ਸਕਦਾ ਹੈ ਜਿਸ 'ਤੇ ਉਹ ਜਣਨ ਕਰਦੇ ਹਨ ਬਜਾਏ ਕਿ ਉਹਨਾਂ ਤਾਪਮਾਨਾਂ 'ਤੇ ਜਿਹਨਾਂ 'ਤੇ ਉਹ ਜ਼ਿੰਦਾ ਰਹਿ ਸਕਦੇ ਹਨ। ਇਹ ਨਤੀਜੇ ਮਹੱਤਵਪੂਰਨ ਹਨ ਕਿ ਕਿਉਂਕਿ ਇਹ ਦੱਸਦੇ ਹਨ ਕਿ ਜਾਨਵਰਾਂ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਅਸੀਂ ਘੱਟ ਕਰਕੇ ਜਾਣ ਰਹੇ ਹਾਂ ਅਤੇ ਇਹ ਸਮਝਣ ਵਿਚ ਅਸਫਲ ਰਹੇ ਹਾਂ ਕਿ ਕਿਹੜੀਆਂ ਪ੍ਰਜਾਤੀਆਂ ਲੁਪਤ ਹੋ ਸਕਦੀਆਂ ਹਨ। 

ਖੋਜੀ ਕੁਝ ਸਮਾਂ ਪਹਿਲਾਂ ਇਸ ਗੱਲ ਤੋਂ ਜਾਣੂ ਸਨ ਕਿ ਪਸ਼ੂਆਂ ਦੀ ਜਣਨ ਸਮਰੱਥਾ ਵੱਧ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲਤਾ ਹੁੰਦੀ ਹੈ। ਉਦਾਹਰਨ ਲਈ ਖੋਜ ਦਰਸਾਉਂਦੀ ਹੈ ਕਿ ਪ੍ਰਭਾਵਸ਼ਾਲੀ ਢੰਗ ਨਾਲ ਦੋ ਡਿਗਰੀ ਸੈਲਸੀਅਸ ਤਾਪਮਾਨ ਵੱਧਣ ਨਾਲ ਕੋਰਲ ਦੇ ਆਂਡਿਆਂ ਦੇ ਆਕਾਰ ਅਤੇ ਸ਼ੁਕਰਾਣੂਆਂ ਦਾ ਉਤਪਾਦਨ ਘੱਟ ਜਾਂਦਾ ਹੈ ਅਤੇ ਬੀਟਲ ਅਤੇ ਮੱਖੀਆਂ ਦੀਆਂ ਪ੍ਰਜਾਤੀਆਂ ਵਿਚ ਜਣਨ ਦਾ ਸਫਲ ਹੋਣਾ ਉੱਚ ਤਾਪਮਾਨਾਂ 'ਤੇ ਬਹੁਤ ਤੇਜ਼ੀ ਨਾਲ ਘੱਟ ਜਾਂਦਾ ਹੈ। ਉੱਚ ਤਾਪਮਾਨ ਗਾਂਵਾਂ, ਸੂਰਾਂ, ਮੱਛੀਆਂ ਅਤੇ ਪੰਛੀਆਂ ਵਿਚ ਵੀ ਸ਼ੁਕਰਾਣੂ ਬਣਨ ਜਾਂ ਜਣਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ। ਭਾਵੇਂਕਿ ਬਾਂਝਪਨ ਲਈ ਜ਼ਿੰਮੇਵਾਰ ਤਾਪਮਾਨਾਂ ਨੂੰ ਉਹਨਾਂ ਅਨੁਮਾਨਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਇਹ ਦੱਸਦੇ ਹੋਣ ਕਿ ਜਲਵਾਯੂ ਤਬਦੀਲੀ ਕਿਸ ਤਰ੍ਹਾ ਜੈਵ ਵਿਭਿੰਨਤਾ ਨੂੰ ਪ੍ਰਭਾਵਿਤ ਕਰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਉਲਝਣ 'ਚ, ਘਰ ਹਟਾਵੇ ਜਾਂ 1.6 ਕਰੋੜ ਦਾ ਕਰੇ ਭੁਗਤਾਨ

ਇਸ ਖੋਜ ਵਿਚ ਇਸੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਬ੍ਰਿਟੇਨ, ਸਵੀਡਨ ਅਤੇ ਆਸਟ੍ਰੇਲੀਆ ਦੇ ਖੋਜੀਆਂ ਵੱਲੋਂ ਕੀਤੇ ਗਏ ਇਸ ਅਧਿਐਨ ਵਿਚ ਮੱਖੀਆਂ ਦੀਆਂ 43 ਪ੍ਰਜਾਤੀਆਂ ਦਾ ਪਰੀਖਣ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਰ ਜਣਨ ਸਮਰੱਥਾ ਦਾ ਨਿਰਧਾਰਨ ਕਰਨ ਵਾਲੇ ਤਾਪਮਾਨ ਮੱਖੀਆਂ ਦੇ ਗਲੋਬਲ ਵੰਡ ਦਾ ਅਨੁਮਾਨ ਦੱਸਣ ਲਈ ਉਹਨਾਂ ਤਾਪਮਾਨਾਂ ਦੀ ਤੁਲਨਾ ਵਿਚ ਬਿਹਤਰ ਹੈ ਜਿਹਨਾਂ 'ਤੇ ਇਕ ਬਾਲਗ ਮੱਖੀ ਦੀ ਮੌਤ ਹੋ ਜਾਂਦੀ ਹੈ। ਇਹਨਾਂ ਤਾਪਮਾਨਾਂ ਨੂੰ ਉਹਨਾਂ ਦੇ ਜਿਉਂਦੇ ਰਹਿ ਸਕਣ ਦੀ ਸੀਮਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਖੋਜੀਆਂ ਨੇ ਮੱਖੀਆਂ ਨੂੰ ਚਾਰ ਘੰਟੇ ਤੱਕ ਤਾਪ ਵਿਚ ਰੱਖਿਆ, ਉਹਨਾਂ ਤਾਪਮਾਨਾਂ 'ਤੇ ਜੋ ਮਾਮੂਲੀ ਤੋਂ ਲੈ ਕੇ ਜਾਨਲੇਵਾ ਸਨ। 

ਇਹਨਾਂ ਅੰਕੜਿਆਂ ਤੋਂ ਉਹਨਾਂ ਨੇ ਦੋਹਾਂ ਤਾਪਮਾਨਾਂ ਦਾ ਅਨੁਮਾਨ ਲਗਾਇਆ ਜੋ 80 ਫੀਸਦੀ ਮੱਖੀਆਂ ਲਈ ਜਾਨਲੇਵਾ ਹੁੰਦੇ ਹਨ ਅਤੇ ਦੂਜਾ ਜਿਸ 'ਤੇ ਜਿਉਂਦੇ ਬਚਣ ਵਾਲੇ ਫੀਸਦੀ ਜਿਉਂਦੇ ਨਰ ਮੱਖੀਆਂ ਬਾਂਝ ਹੋ ਜਾਂਦੇ ਹਨ। ਅਧਿਐਨ ਦੇ ਇਹ ਨਤੀਜੇ ਮਨੁੱਖ ਜਿਹੇ ਥਣਧਾਰੀਆਂ ਸਮੇਤ ਹੋਰ ਪ੍ਰਜਾਤੀਆਂ 'ਤੇ ਵੀ ਲਾਗੂ ਹੋਣਗੇ ਜਾਂ ਨਹੀਂ ਇਹ ਹਾਲੇ ਤੱਕ ਸਪਸ਼ੱਟ ਨਹੀਂ ਹੈ ਪਰ ਨਿਸ਼ਚਿਤ ਤੌਰ 'ਤੇ ਜਾਨਵਰਾਂ ਵਿਚ ਅਜਿਹਾ ਪ੍ਰਭਾਵ ਦੇਖ ਕੇ ਇਹ ਸੰਭਵ ਹੋ ਸਕਦਾ ਹੈ। ਕਿਸ ਵੀ ਤਰ੍ਹਾਂ ਜਦੋਂ ਤੱਕ ਗਲੋਬਲ ਤਾਪਮਾਨ ਵਾਧਾ (ਗਲੋਬਲ ਵਾਰਮਿੰਗ) 'ਤੇ ਪੂਰੀ ਤਰ੍ਹਾਂ ਅੰਕੁਸ਼ ਨਹੀਂ ਲੱਗਦਾ ਹੈ, ਜਾਨਵਰਾਂ ਦੀ ਜਣਨ ਸਮਰੱਥਾ ਘੱਟਦੇ ਜਾਣ ਦਾ ਖਦਸ਼ਾ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਅਨੁਮਾਨ ਦੀ ਤੁਲਨਾ ਵਿਚ ਧਰਤੀ 'ਤੇ ਹੋਰ ਪ੍ਰਜਾਤੀਆਂ ਲੁਪਤ ਹੋ ਸਕਦੀਆਂ ਹਨ।

ਨੋਟ- ਜਲਵਾਯੂ ਤਬਦੀਲੀ ਹੁਣ 'ਜਣਨ ਸਮਰੱਥਾ' ਨੂੰ ਕਰ ਰਹੀ ਪ੍ਰਭਾਵਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News