Canada 'ਚ Diwali ਉਤਸਵ ਰੱਦ ਹੋਣ ਦੀਆਂ ਖ਼ਬਰਾਂ 'ਤੇ ਵਿਰੋਧੀ ਧਿਰ ਦਾ ਸਪੱਸ਼ਟੀਕਰਨ

Thursday, Oct 31, 2024 - 02:32 PM (IST)

Canada 'ਚ Diwali ਉਤਸਵ ਰੱਦ ਹੋਣ ਦੀਆਂ ਖ਼ਬਰਾਂ 'ਤੇ ਵਿਰੋਧੀ ਧਿਰ ਦਾ ਸਪੱਸ਼ਟੀਕਰਨ

ਟੋਰਾਂਟੋ- ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਕੈਨੇਡਾ ਦੀ ਸੰਸਦ ਵਿੱਚ ਦੀਵਾਲੀ ਮਨਾਉਣ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਖ਼ਬਰ ਝੂਠੀ ਹੈ। ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੀਵਾਲੀ ਦਾ ਜਸ਼ਨ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਮਨਾਇਆ ਜਾਵੇਗਾ। ਬਿਆਨ 'ਚ ਕਿਹਾ ਗਿਆ ਹੈ ਕਿ 'ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰਨ ਦੀ ਖ਼ਬਰ ਗਲਤ ਹੈ। ਫੈਸਟੀਵਲ ਕੰਜ਼ਰਵੇਟਿਵ ਕਾਕਸ ਦੁਆਰਾ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ, ਤਿਉਹਾਰ ਦੇ ਪ੍ਰੋਗਰਾਮ ਦੇ ਸਮੇਂ ਵਿੱਚ ਮਾਮੂਲੀ ਤਬਦੀਲੀ ਕੀਤੀ ਗਈ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨਾਲ ਮਨਾਇਆ ਜਾਵੇਗਾ।

PunjabKesari


ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰਨ ਦੀਆਂ ਆਈਆਂ ਸਨ ਖ਼ਬਰਾਂ 

ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਦੇ ਦਫਤਰ ਤੋਂ ਇਹ ਸਪੱਸ਼ਟੀਕਰਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਦੀ ਸੰਸਦ ਪਾਰਲੀਮੈਂਟ ਹਿੱਲ ਵਿਖੇ ਦੀਵਾਲੀ ਮਨਾਉਣ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੇ ਨਾਲ ਚੱਲ ਰਹੇ ਕੂਟਨੀਤਕ ਰੁਕਾਵਟ ਵਿਚਕਾਰ ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਈਵੈਂਟ ਦੇ ਪ੍ਰਬੰਧਕਾਂ - ਓਵਰਸੀਜ਼ ਫਰੈਂਡਜ਼ ਆਫ ਇੰਡੀਆ ਕੈਨੇਡਾ (ਓ.ਐਫ.ਆਈ.ਸੀ.) ਵੱਲੋਂ ਸਮਾਗਮ ਨੂੰ ਰੱਦ ਕਰਨ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਸੀ। ਦੀਵਾਲੀ ਮਨਾਉਣ ਦਾ ਇਹ ਸਮਾਗਮ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਟੌਡ ਡੋਹਰਟੀ ਵੱਲੋਂ ਕਰਵਾਇਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਹਿਲੀ ਵਾਰ ਇਸ ਸਾਲ ਨਿਊਯਾਰਕ ਸ਼ਹਿਰ ਦੇ ਸਕੂਲਾਂ 'ਚ ਦੀਵਾਲੀ 'ਤੇ ਛੁੱਟੀ 

ਪਾਰਲੀਮੈਂਟ ਹਿੱਲ 'ਚ 23 ਸਾਲਾਂ ਤੋਂ ਲਗਾਤਾਰ ਦੀਵਾਲੀ ਦਾ ਆਯੋਜਨ

ਗੌਰਤਲਬ ਹੈ ਕਿ ਪਾਰਲੀਮੈਂਟ ਹਿੱਲ ਵਿਖੇ ਦੀਵਾਲੀ ਦੇ ਜਸ਼ਨਾਂ ਦੀ ਮੇਜ਼ਬਾਨੀ ਦੀ ਸ਼ੁਰੂਆਤ ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰ ਦੀਪਕ ਓਬਰਾਏ ਨੇ ਕੀਤੀ ਸੀ, ਜੋ ਪਿਛਲੇ 23 ਸਾਲਾਂ ਤੋਂ ਲਗਾਤਾਰ ਜਾਰੀ ਹੈ। ਸਾਲ 2019 'ਚ ਦੀਪਕ ਓਬਰਾਏ ਦੀ ਮੌਤ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਨੇ ਇਸ ਰਵਾਇਤ ਨੂੰ ਅੱਗੇ ਵਧਾਇਆ ਪਰ ਇਸ ਸਾਲ ਇਸ ਤਿਉਹਾਰ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀਆਂ ਖ਼ਬਰਾਂ ਆਈਆਂ। ਜਿਸ 'ਤੇ ਭਾਰਤੀ ਮੂਲ ਦੇ ਲੋਕਾਂ ਨੇ ਚਿੰਤਾ ਪ੍ਰਗਟਾਈ ਸੀ। ਓਵਰਸੀਜ਼ ਫਰੈਂਡਜ਼ ਆਫ ਇੰਡੀਆ ਕੈਨੇਡਾ ਨੇ ਕਿਹਾ ਸੀ ਕਿ ਇਕ ਦੇਸ਼ ਨਾਲ ਚੱਲ ਰਹੇ ਵਿਵਾਦ ਕਾਰਨ ਕੈਨੇਡਾ ਵਿਚ ਇਕ ਭਾਈਚਾਰਾ ਅਲੱਗ-ਥਲੱਗ ਹੋ ਗਿਆ ਹੈ। ਹਾਲਾਂਕਿ ਹੁਣ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News