ਕੈਲੀਫੋਰਨੀਆ ਦੇ ਹੰਟਿੰਗਟਨ ਬੀਚ ''ਤੇ ਕੁੱਤਿਆਂ ਨੇ ਕੀਤੀ ਸਰਫਿੰਗ

09/26/2017 5:58:22 PM

ਕੈਲੀਫੋਰਨੀਆ (ਬਿਊਰੋ)— ਇਨਸਾਨਾਂ ਨੂੰ ਤਾਂ ਸਮੁੰਦਰ ਦੀਆਂ ਲਹਿਰਾਂ 'ਤੇ ਸਰਫਿੰਗ ਕਰਦੇ ਹੋਏ ਸਾਰਿਆਂ ਨੇ ਦੇਖਿਆ ਹੋਵੇਗਾ ਪਰ ਇਹ ਵੀ ਸੱਚ ਹੈ ਕਿ ਕੁੱਤੇ ਵੀ ਇਸ ਤਰ੍ਹਾਂ ਸਰਫਿੰਗ ਕਰ ਸਕਦੇ ਹਨ। ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਹੰਟਿੰਗਟਨ ਬੀਚ 'ਤੇ 70 ਕੁੱਤਿਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਉਨ੍ਹਾਂ ਨੇ ਇਨਸਾਨਾਂ ਦੀ ਤਰ੍ਹਾਂ ਹੀ ਸਮੁੰਦਰ ਦੀਆਂ ਲਹਿਰਾਂ ਤੇ ਸਰਫਿੰਗ ਕੀਤੀ। ਕੁੱਤਿਆਂ ਨੇ ਇਸ ਸਰਫਿੰਗ ਦੌਰਾਨ ਲਾਈਫ ਜੈਕਟਾਂ ਪਾਈਆਂ ਹੋਈਆਂ ਸਨ। ਇਸ ਨਜ਼ਾਰੇ ਨੂੰ ਜਿਸ ਨੇ ਵੀ ਦੇਖਿਆ, ਉਹ ਇਨ੍ਹਾਂ ਕੁੱਤਿਆਂ ਦੀ ਤਾਰੀਫ ਕਿਤੇ ਬਿਨਾ ਨਾ ਰਹਿ ਸਕਿਆ। ਦਰਸ਼ਕਾਂ ਨੇ ਇਸ ਸਰਫਿੰਗ ਦਾ ਪੂਰਾ-ਪੂਰਾ ਆਨੰਦ ਲਿਆ।
ਮੁਕਾਬਲੇ ਵਿਚ ਪ੍ਰਿੰਸ ਡੂਡਮੈੱਨ ਰਹੇ ਜੇਤੂ
ਇਸ ਦੌਰਾਨ ਛੋਟੇ-ਛੋਟੇ ਕੁੱਤਿਆਂ ਨੇ ਆਪਣਾ ਹੁਨਰ ਦਿਖਾਇਆ ਅਤੇ 1 ਤੋਂ 3 ਫੁੱਟ ਉੱਚੀਆਂ ਲਹਿਰਾਂ 'ਤੇ ਜੰਮ ਕੇ ਸਵਾਰੀ ਕੀਤੀ। 12 ਮਿੰਟ ਦੇ ਇਸ ਈਵੈਂਟ ਵਿਚ ਕੁੱਤਿਆਂ ਦੇ ਆਤਮ ਵਿਸ਼ਵਾਸ ਦਾ ਪੱਧਰ, ਰਾਈਡਿੰਗ ਟਾਈਮ ਅਤੇ ਹਰ ਤਰ੍ਹਾਂ ਦੀ ਸਮੱਰਥਾ ਨੂੰ ਚੈਕ ਕੀਤਾ ਗਿਆ। ਇਹ ਮੁਕਾਬਲਾ 6 ਸ਼੍ਰੇਣੀਆਂ ਵਿਚ ਹੋਇਆ। ਇਸ ਮੁਕਾਬਲੇ ਵਿਚ ਛੋਟੇ ਕੁੱਤਿਆਂ ਦੀ ਸ਼੍ਰੇਣੀ ਵਿਚ ਪ੍ਰਿੰਸ ਡੂਡਮੈੱਨ ਨੂੰ ਜੇਤੂ ਐਲਾਨਿਆ ਗਿਆ।
ਵੱਖ-ਵੱਖ ਤਰੀਕਿਆਂ ਨਾਲ ਤਿਆਰ ਕਰ ਕੇ ਲਿਆਏ ਗਏ ਸਨ ਕੁੱਤੇ
ਸਰਫਿੰਗ ਲਈ ਜੋ ਕੁੱਤੇ ਲਿਆਏ ਗਏ ਸਨ, ਉਨ੍ਹਾਂ ਦੀ ਲੁਕ ਬਹੁਤ ਹੀ ਸਮਾਰਟ ਸੀ। 3 ਫੁੱਟ ਉੱਚੀਆਂ ਸਮੁੰਦਰੀ ਲਹਿਰਾਂ 'ਤੇ ਕੁੱਤੇ ਵਿਸ਼ਵਾਸ ਨਾਲ ਸਰਫਿੰਗ ਕਰ ਰਹੇ ਸਨ।


Related News