ਇਟਲੀ : ਨੋਗਾਰਾ ਵਿਖੇ 25 ਦਸੰਬਰ ਨੂੰ ਮਨਾਈ ਜਾਵੇਗੀ ਕ੍ਰਿਸਮਿਸ

Tuesday, Dec 12, 2023 - 04:27 PM (IST)

ਇਟਲੀ : ਨੋਗਾਰਾ ਵਿਖੇ 25 ਦਸੰਬਰ ਨੂੰ ਮਨਾਈ ਜਾਵੇਗੀ ਕ੍ਰਿਸਮਿਸ

ਮਿਲਾਨ (ਇਟਲੀ) (ਸਾਬੀ ਚੀਨੀਆ)- ਕ੍ਰਿਸਮਿਸ ਦੇ ਤਿਉਹਾਰ ਮੌਕੇ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੁਆਰਾ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਇਹ ਪਾਵਨ ਦਿਹਾੜਾ ਮਿਤੀ 25 ਦਸੰਬਰ ਨੂੰ ਧੂਮ-ਧਾਮ ਦੇ ਨਾਲ਼ ਮਨਾਇਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪ੍ਰੇਰਿਤ ਰਿੰਕੂ ਸਰੋਇਆ ਨੇ ਦੱਸਿਆ ਕਿ ਕ੍ਰਿਸਮਸ ਦੇ ਤਿਉਹਾਰ ਮੌਕੇ ਵਿਸ਼ੇਸ਼ ਪ੍ਰਾਥਨਾ ਸਭਾ ਹੋਵੇਗੀ ਅਤੇ ਯਿਸ਼ਹੂ ਮਸੀਹ ਦੀ ਮਹਿਮਾ ਵਿੱਚ ਗੀਤ ਵੀ ਗਾਏ ਜਾਣਗੇ।ਉਨਾਂ ਇਟਲੀ ਰਹਿੰਦੇ ਸਾਰੇ ਭਾਰਤੀ ਭਾਈਚਾਰੇ ਨੂੰ ਇਸ ਮਹਾਨ ਸਮਾਗਮ ਵਿੱਚ ਵਧ-ਚੜ ਕੇ ਪਹੁੰਚਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਹੈ।ਦੱਸਣਯੋਗ ਹੈ ਕਿ ਪ੍ਰੇਰਿਤ ਰਿੰਕੂ ਸਰੋਇਆ ਜੀ ਬਹੁਤ ਚੰਗੇ ਗੁਣਾ ਦੇ ਧਾਰਨੀ ਹਨ ਅਤੇ ਉਹ ਆਪਣੇ ਵਿਚਾਰਾਂ ਦੇ ਨਾਲ਼ ਮਾਨਵਤਾ ਦੀ ਭਲਾਈ ਲਈ ਯਤਨ ਕਰਦੇ ਰਹਿੰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News