ਕ੍ਰਿਸਮਿਸ ਬਾਜ਼ਾਰ ਗੋਲੀਬਾਰੀ : ਪੰਜਵੇਂ ਜ਼ਖਮੀ ਨੇ ਵੀ ਤੋੜਿਆ ਦਮ

12/17/2018 1:01:09 PM

ਸਟ੍ਰਾਸਬਰਗ(ਏਜੰਸੀ)— ਫਰਾਂਸ ਦੇ ਸਟ੍ਰਾਸਬਰਗ ਸ਼ਹਿਰ 'ਚ ਪ੍ਰਸਿੱਧ ਕ੍ਰਿਸਮਿਸ ਬਾਜ਼ਾਰ 'ਚ ਹੋਈ ਗੋਲੀਬਾਰੀ 'ਚ ਜ਼ਖਮੀ ਹੋਏ ਪੰਜਵੇਂ ਵਿਅਕਤੀ ਦੀ ਵੀ ਮੌਤ ਹੋ ਗਈ। ਐਤਵਾਰ ਨੂੰ ਪੋਲੈਂਡ ਦੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਜੋ ਮੰਗਲਵਾਰ ਨੂੰ ਹਮਲਾਵਰ ਚੈਰਿਫ ਚੈਕੱਤ ਵਲੋਂ ਕੀਤੇ ਗਏ ਹਮਲੇ 'ਚ ਜ਼ਖਮੀ ਹੋ ਗਿਆ ਸੀ। ਚੈਕੱਤ ਨੂੰ ਪੁਲਸ ਨੇ ਵੀਰਵਾਰ ਨੂੰ ਮਾਰ ਦਿੱਤਾ ਸੀ।

ਪੋਲੈਂਡ ਦੇ ਕਾਤੋਵਿਤਸ ਸ਼ਹਿਰ ਤੋਂ 36 ਸਾਲਾ ਮ੍ਰਿਤਕ ਦੇ ਭਰਾ ਨੇ ਫੇਸਬੁੱਕ 'ਤੇ ਲਿਖਿਆ,''ਮੇਰੇ ਭਰਾ ਬਰਟੋ ਪੈਡਰੋ ਆਰੇਨਟ ਨਿਦੇਜ਼ੇਲਸਕੀ ਦਾ ਦਿਹਾਂਤ ਹੋ ਗਿਆ।''
ਫਰਾਂਸ ਦੇ ਗ੍ਰਹਿ ਮੰਤਰੀ ਨੇ ਸ਼ੁੱਕਰਵਾਰ ਨੂੰ ਇਸਲਾਮਕ ਸਟੇਟ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਸੀ ਕਿ ਇਸ ਹਮਲੇ ਦੇ ਪਿੱਛੇ ਉਸ ਦਾ ਹੱਥ ਹੈ। ਹਾਲਾਂਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਚੈਕੱਤ ਨੂੰ ਹਮਲਾ ਕਰਨ ਲਈ ਕੋਈ ਮਦਦ ਮਿਲੀ ਸੀ ਜਾਂ ਉਸ ਨੇ ਆਪਣੀ ਮਰਜ਼ੀ ਨਾਲ ਅਜਿਹਾ ਹਿੰਸਕ ਕਦਮ ਚੁੱਕਿਆ ਸੀ। ਸ਼ਨੀਵਾਰ ਸ਼ਾਮ ਨੂੰ ਪ੍ਰਸਾਰਿਤ ਹੋਏ ਇਕ ਇੰਟਰਵੀਊ 'ਚ ਚੈਕੱਤ ਦੇ ਪਿਤਾ ਨੇ ਕਿਹਾ ਕਿ ਉਸ ਦਾ ਪੁੱਤ ਆਈ. ਐੱਸ. ਦਾ ਸਮਰਥਕ ਬਣ ਗਿਆ ਸੀ।


Related News