ਕ੍ਰਿਸਮਸ ਦੇ ਜਸ਼ਨ ਲਈ ਤਿਆਰ ਹੈ ਈਸਾ ਮਸੀਹ ਦਾ ਜਨਮ ਸਥਾਨ ''ਬੇਥਲਹਿਮ''

Wednesday, Dec 25, 2019 - 01:51 AM (IST)

ਕ੍ਰਿਸਮਸ ਦੇ ਜਸ਼ਨ ਲਈ ਤਿਆਰ ਹੈ ਈਸਾ ਮਸੀਹ ਦਾ ਜਨਮ ਸਥਾਨ ''ਬੇਥਲਹਿਮ''

ਬੇਥਲਹਿਮ - ਈਸਾ ਮਸੀਹ ਦਾ ਜਨਮ ਸਥਾਨ ਬੇਥਲਹਿਮ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਦੁਨੀਆ ਭਰ ਦੇ ਸ਼ਰਧਾਲੂਆਂ ਦਾ ਸੁਆਗਤ ਕਰਨ ਦੀ ਤਿਆਰੀ 'ਚ ਲੱਗਿਆ ਹੋਇਆ ਹੈ। ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦਾ ਇਹ ਛੋਟਾ ਜਿਹਾ ਸ਼ਹਿਰ ਚਰਚ ਆਫ ਨੈਟੀਵਿਟੀ 'ਚ ਅਤੇ ਉਸ ਦੇ ਨੇੜੇ-ਤੇੜੇ ਜਸ਼ਨ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਮਿਊਜ਼ੀਅਮ ਉਸ ਸਥਾਨ 'ਤੇ ਬਣਿਆ ਹੈ, ਜਿਥੇ ਈਸਾ ਮਸੀਹ ਦਾ ਜਨਮ ਹੋਇਆ ਸੀ। ਯੇਰੂਸ਼ਲਮ ਦੇ ਲੈਟਿਨ ਪੈਟ੍ਰੀਯਾਰਕ ਦੇ ਧਰਮ ਪ੍ਰਸ਼ਾਸਕ ਅਤੇ ਪੱਛਮੀ ਏਸ਼ੀਆ 'ਚ ਰੋਮਨ ਕੈਥੋਲਿਕ ਦੇ ਸਭ ਤੋਂ ਸੀਨੀਅਰ ਅਧਿਕਾਰੀ ਆਰਚਬਿਸ਼ਪ ਪੀਅਰਬਟਿਸਟਾ ਪਿੱਜ਼ਾਬਾਲਾ ਦੇ ਮੰਗਲਵਾਰ ਸਵੇਰੇ ਯੇਰੂਸ਼ਲਮ ਤੋਂ ਬੇਥਲਹਿਮ ਆਉਣ ਦਾ ਪ੍ਰੋਗਰਾਮ ਹੈ।

PunjabKesari

ਉਹ ਚਰਚ ਆਫ ਨੈਟੀਵਿਟੀ 'ਚ ਅੱਧੀ ਰਾਤ ਹੋਣ ਵਾਲੀ ਪ੍ਰਾਥਨਾ ਸਭ ਦੀ ਅਗਵਾਈ ਕਰਨਗੇ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਵੀ ਇਸ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਸਥਾਨ 'ਤੇ ਪਹਿਲਾਂ ਚਰਚ ਚੌਥੀ ਸਦੀ 'ਚ ਬਣੀ ਸੀ। ਹਾਲਾਂਕਿ ਛੇਵੀਂ ਸਦੀ 'ਚ ਅੱਗ ਲੱਗਣ ਕਾਰਨ ਇਸ ਨੂੰ ਬਦਲ ਦਿੱਤਾ ਗਿਆ। ਬੇਥਲਹਿਮ ਯੇਰੂਸ਼ਲਮ ਤੋਂ ਨੇੜੇ ਹੈ ਪਰ ਇਜ਼ਰਾਇਲ ਦੇ ਵੱਖ ਹੋਣ ਕਾਰਨ ਪਵਿੱਤਰ ਸ਼ਹਿਰ 'ਚ ਕੱਟਿਆ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਗਾਜ਼ਾ ਪੱਟੀ ਦੇ ਘੱਟ ਈਸਾਈ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਕਿਉਂਕਿ ਇਜ਼ਰਾਇਲ ਨੇ ਕਰੀਬ 200 ਲੋਕਾਂ ਨੂੰ ਹੀ ਪਰਮਿਟ ਦਿੱਤਾ ਹੈ ਜਦਕਿ 900 ਲੋਕਾਂ ਨੇ ਇਸ ਲਈ ਅਪਲਾਈ ਕੀਤਾ ਸੀ।

PunjabKesari


author

Khushdeep Jassi

Content Editor

Related News