ਕੋਲੇਸਟ੍ਰੋਲ ਘਟਾਉਣ ਵਾਲੀ ਦਵਾਈ ਨਾਲ ਕੋਰੋਨਾ ਮਰੀਜ਼ਾਂ ਦੀ ਰੀ-ਕਵਰੀ 'ਚ ਹੋ ਸਕਦੈ ਵਾਧਾ

Monday, Oct 05, 2020 - 12:30 AM (IST)

ਕੋਲੇਸਟ੍ਰੋਲ ਘਟਾਉਣ ਵਾਲੀ ਦਵਾਈ ਨਾਲ ਕੋਰੋਨਾ ਮਰੀਜ਼ਾਂ ਦੀ ਰੀ-ਕਵਰੀ 'ਚ ਹੋ ਸਕਦੈ ਵਾਧਾ

ਵਾਸ਼ਿੰਗਟਨ - ਸਰੀਰ ਵਿਚ ਕੋਲੇਸਟ੍ਰੋਲ ਦਾ ਪੱਧਰ ਘਟਾਉਣ ਵਾਲੀ ਦਵਾਈ 'ਸਟੇਟਿਨ' ਨਾਲ ਕੋਰੋਨਾ ਮਰੀਜ਼ਾਂ ਵਿਚ ਰੀ-ਕਵਰੀ ਤੇਜ਼ ਕੀਤੀ ਜਾ ਸਕਦੀ ਹੈ। ਇਹ ਦਾਅਵਾ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਹੈ। ਖੋਜਕਾਰਾਂ ਦਾ ਆਖਣਾ ਹੈ ਕਿ ਇਸ ਦਵਾਈ ਦੀ ਮਦਦ ਨਾਲ ਕੋਰੋਨਾ ਦੇ ਗੰਭੀਰ ਹੋਣ ਦਾ ਖਤਰਾ ਵੀ ਘਟਾਇਆ ਜਾ ਸਕਦਾ ਹੈ। ਮਤਲਬ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਇੰਝ ਅਸਰ ਕਰਦੀ ਹੈ ਦਵਾਈ
ਅਮਰੀਕਨ ਜਨਰਲ ਆਫ ਕਾਰਡਿਓਲਾਜ਼ੀ ਵਿਚ ਪ੍ਰਕਾਸ਼ਿਤ ਖੋਜ ਕਹਿੰਦੀ ਹੈ ਕਿ 'ਸਟੇਟਿਨ' ਗ ਕੋਸ਼ਿਕਾਵਾਂ ਤੋਂ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ। ਅਜਿਹਾ ਹੋਣ 'ਤੇ ਇਹ ਕੋਸ਼ਿਕਾਵਾਂ ਕੋਰੋਨਾ ਨੂੰ ਅੰਦਰ ਤੱਕ ਪਹੁੰਚਣ ਤੋਂ ਰੋਕਦੀਆਂ ਹਨ। ਖੋਜਕਾਰਾਂ ਮੁਤਾਬਕ, ਇਨਸਾਨ ਦੇ ਸਰੀਰ ਵਿਚ ਕੋਰੋਨਾਵਾਇਰਸ ਨੂੰ ਲਾਗ ਫੈਲਾਉਣ ਵਿਚ ACE2 ਰਿਸੈਪਟਰ ਮਦਦ ਕਰਦਾ ਹੈ। ਕੋਲੇਸਟ੍ਰੋਲ ਦੀ ਦਵਾਈ ਸਟੇਟਿਸ ਦਾ ਅਸਰ ਇਨ੍ਹਾਂ ਕੋਸ਼ਿਕਾਵਾਂ 'ਤੇ ਹੁੰਦਾ ਹੈ ਅਤੇ ਲਾਗ ਗੰਭੀਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਕੋਰੋਨਾ ਦੇ 170 ਮਰੀਜ਼ਾਂ ਦਾ ਮੈਡੀਕਲ ਰਿਕਾਰਡ ਜਾਂਚਿਆ ਗਿਆ
ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੋਰੋਨਾ ਨਾਲ ਨਜਿੱਠਣ ਵਾਲੇ 170 ਮਰੀਜ਼ਾਂ ਦਾ ਮੈਡੀਕਲ ਰਿਕਾਰਡ ਜਾਂਚਿਆ। ਇਹ ਮਰੀਜ਼ ਫਰਵਰੀ ਤੋਂ ਜੂਨ 2020 ਵਿਚਾਲੇ ਦਾਖਲ ਹੋਏ ਸਨ। ਇਨ੍ਹਾਂ ਵਿਚੋਂ 27 ਫੀਸਦੀ ਮਰੀਜ਼ ਇਲਾਜ ਦੀ ਸ਼ੁਰੂਆਤ ਤੋਂ ਹੀ ਕੋਲੇਸਟ੍ਰੋਲ ਦੀ ਦਵਾਈ ਸਟੇਟਿਨ ਲੈ ਰਹੇ ਸਨ। ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਉਨ੍ਹਾਂ ਵਿਚ ਕੋਰੋਨਾ ਦੇ ਗੰਭੀਰ ਹੋਣ ਦਾ ਖਤਰਾ 50 ਫੀਸਦੀ ਤੱਕ ਹੋ ਗਿਆ। ਕੋਰੋਨਾ ਦੇ ਜਿਹੜੇ ਮਰੀਜ਼ ਇਹ ਦਵਾਈ ਲੈ ਰਹੇ ਸਨ ਉਨ੍ਹਾਂ ਦੀ ਤੁਲਨਾ ਵਿਚ ਇਨ੍ਹਾਂ ਮਰੀਜ਼ਾਂ ਦੀ ਰੀ-ਕਵਰ ਵਿਚ ਵੀ ਤੇਜ਼ੀ ਆਈ।


author

Khushdeep Jassi

Content Editor

Related News