ਮਾਲਦੀਵ ਸੰਕਟ ਵਿਚਾਲੇ ਚੀਨ ਨੇ ਹਿੰਦ ਮਹਾਸਾਗਰ ''ਚ ਭੇਜੇ 5 ਹੋਰ ਜੰਗੀ ਜਹਾਜ਼

02/20/2018 10:12:38 PM

ਬੀਜਿੰਗ— ਚੀਨ ਦੀ ਇਕ ਨਿਊਜ਼ ਏਜੰਸੀ ਨੇ ਮੰਗਸਵਾਰ ਨੂੰ ਜਾਣਕਾਰੀ ਦਿੱਤੀ ਕਿ ਮਾਲਦੀਵ 'ਚ ਵਧ ਰਹੇ ਸਿਆਸੀ ਸੰਕਟ ਦੇ ਵਿਚਕਾਰ ਚੀਨ ਦੇ ਪੰਜ ਨੇਵੀ ਜਹਾਜ਼ ਪੂਰਬੀ ਹਿੰਦ ਮਹਾਸਾਗਰ 'ਚ ਗਏ ਹਨ। ਉਥੇ ਉਸ ਦੇ 6 ਜਹਾਜ਼ ਪਹਿਲਾਂ ਤੋਂ ਹੀ ਮੌਜੂਦ ਹਨ। ਕੁਝ ਦਿਨ ਪਹਿਲਾਂ ਹੀ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਭਾਰਤ ਨੂੰ ਰਾਸ਼ਟਰ 'ਚ ਸਿਆਸੀ ਸੰਕਟ ਦੇ ਹੱਲ ਲਈ ਫੌਜੀ ਦਖਲ ਦੇਣ ਦੀ ਅਪੀਲ ਕੀਤੀ ਸੀ।
ਨਿਊਜ਼ ਏਜੰਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਦੇ ਨੇਵੀ ਦੇ ਜਹਾਜ਼ਾਂ 'ਚ ਇਕ ਅਜਿਹਾ ਜਹਾਜ਼ ਵੀ ਹੈ, ਜਿਸ 'ਤੇ ਜਹਾਜ਼ ਤੇ ਹੈਲੀਕਾਪਟਰ ਉਤਰ ਸਕਦੇ ਹਨ। ਰਾਸ਼ਟਰਪਤੀ ਅਬਦੁੱਲਾ ਯਾਮੀਨ ਜਿਨ੍ਹਾਂ ਨੂੰ ਚੀਨ ਦਾ ਕਰੀਬੀ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਰਾਸ਼ਟਰ 'ਚ ਐਮਰਜੰਸੀ ਲਗਾ ਦਿੱਤੀ ਸੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ।  ਉਦੋਂ ਤੋਂ ਚੀਨ ਮਾਲਦੀਵ 'ਚ ਵਿਦੇਸ਼ੀ ਦਖਲ ਦਾ ਜ਼ੋਰਦਾਰ ਵਿਰੋਧ ਕਰਦਾ ਆ ਰਿਹਾ ਹੈ। ਮਾਲਦੀਵ ਦੇ ਸੰਸਦ ਨੇ ਰਾਸ਼ਟਰਪਤੀ ਦੀ ਅਪੀਲ ਸਵਿਕਾਰ ਕਰਦੇ ਹੋਏ ਐਮਰਜੰਸੀ ਦੀ ਤਰੀਕ 30 ਦਿਨਾਂ ਲਈ ਅੱਗੇ ਵਧਾ ਦਿੱਤੀ ਹੈ। ਇਕ ਮਾਈਕ੍ਰੋਬਲਾਗ ਸਾਈਟ 'ਤੇ ਕਿਹਾ ਗਿਆ ਹੈ ਕਿ 10 ਦਿਨ ਪਹਿਲਾਂ ਚੀਨ ਦੀ ਫੌਜ ਨੇਵੀ ਦੇ ਪੰਜ ਮੁੱਖ ਜੰਗੀ ਜਹਾਜ਼ ਪੂਰਬੀ ਹਿੰਦ ਮਹਾਸਾਗਰ 'ਚ ਗਏ ਸਨ। ਇਸ 'ਚ ਕਿਹਾ ਗਿਆ ਕਿ ਪੀਪਲਸ ਲਿਬਰੇਸ਼ਨ ਆਰਮੀ ਦੀ ਨੇਵੀ ਦੇ ਤਿੰਨ ਜਹਾਜ਼ ਪੂਰਬੀ, ਦੱਖਣੀ ਤੇ ਪੱਛਮੀ ਹਿੰਦ ਮਹਾਸਾਗਰ 'ਚ ਤਿੰਨ ਮੁੱਖ ਇਲਾਕਿਆਂ 'ਚ ਹਨ। ਇਲਾਕੇ 'ਚ ਚੀਨ ਦੇ 11 ਜੰਗੀ ਜਹਾਜ਼ ਹਨ। ਪਿਛਲੇ ਹਫਤੇ ਗਲੋਬਲ ਟਾਈਮਸ ਦੇ ਇਕ ਲੇਖ 'ਚ ਕਿਹਾ ਗਿਆ ਸੀ ਕਿ ਭਾਰਤ ਨੂੰ ਮਾਲਦੀਵ 'ਚ ਦਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।


Related News