ਚੀਨੀ ਜਹਾਜ਼ ਸੇਨਕਾਕੂ ਟਾਪੂ ਨੇੜੇ ਜਾਪਾਨੀ ਜਲ ਖੇਤਰ ''ਚ ਹੋਏ ਦਾਖਲ

Sunday, Jun 27, 2021 - 03:25 PM (IST)

ਟੋਕੀਓ (ਬਿਊਰੋ): ਚੀਨ ਦੇ ਚਾਰ ਤੱਟ ਰੱਖਿਅਕ ਜਹਾਜ਼ ਵਾਰ-ਵਾਰ ਪੂਰਬੀ ਚੀਨ ਸਾਗਰ ਵਿਚ ਜਾਪਾਨ ਦੇ ਕੰਟਰੋਲ ਵਾਲੇ ਸੇਨਕਾਕੂ ਟਾਪੂ ਸਮੂਹ ਦੇ ਜਲ ਖੇਤਰ ਵਿਚ ਦਾਖਲ ਹੋਏ ਹਨ ਅਤੇ ਇਹ ਲਗਾਤਾਰ ਦਿਨਾਂ ਦੀ ਗਿਣਤੀ ਦਾ ਰਿਕਾਰਡ ਹੈ। ਜਾਪਾਨੀ ਤੱਟ ਰੱਖਿਅਕ ਬਲ ਮੁਤਾਬਕ, ਚੀਨੀ ਜਹਾਜ਼ ਸ਼ੁੱਕਰਵਾਰ ਨੂੰ 112ਵੇਂ ਦਿਨ ਟਾਪੂ ਦੇ ਨੇੜਲੇ ਇਲਾਕੇ ਤੋਂ ਹੁੰਦੇ ਹੋਏ ਰਵਾਨਾ ਹੋਏ। ਉਹ ਫਰਵਰੀ ਦੇ ਮੱਧ ਤੋਂ ਰੋਜ਼ਾਨਾ ਨੇੜਲੇ ਖੇਤਰ ਵਿਚ ਦਾਖਲ ਹੋਏ ਹਨ ਜੋ ਅਪ੍ਰੈਲ ਤੋਂ ਅਗਸਤ 2020 ਤੱਕ ਲਗਾਤਾਰ 111 ਦਿਨਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ ਹੈ। 

ਚੀਨ ਨੇ ਅਪ੍ਰੈਲ ਵਿਚ ਚਾਰ ਦਿਨ ਅਤੇ ਮਈ ਵਿਚ ਪੰਜ ਦਿਨ ਜਾਪਾਨ ਦੇ ਸਮੁੰਦਰ ਵਿਚ ਪ੍ਰਵੇਸ਼ ਕੀਤਾ। ਜਨਵਰੀ ਤੋਂ ਮਈ ਤੱਕ ਚੀਨ 20 ਦਿਨਾਂ ਵਿਚ ਕਈ ਵਾਰ ਸਮੁੰਦਰੀ ਖੇਤਰ ਵਿਚ ਦਾਖਲ ਹੋਇਆ। ਇਸ ਨਾਲ ਕਈ ਘਟਨਾਵਾਂ ਵਾਪਰੀਆਂ ਜਿੱਥੇ ਚੀਨੀ ਜਹਾਜ਼ਾਂ ਨੇ ਜਾਪਾਨੀ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨਾਲ ਸੰਪਰਕ ਕੀਤਾ। 29 ਮਈ ਨੂੰ ਚਾਰ ਚੀਨੀ ਤੱਟ ਰੱਖਿਅਕ ਜਹਾਜ਼ ਤਿੰਨ ਜਾਪਾਨੀ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੇ ਕਰੀਬ ਆ ਗਏ। ਫਿਰ ਜਾਪਾਨੀ ਤੱਟ ਰੱਖਿਅਕ ਗਸ਼ਤੀ ਕਿਸ਼ਤੀਆਂ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ। 

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ 2 ਚੀਨੀ ਨਾਗਰਿਕ ਕੀਤੇ ਗਏ ਗ੍ਰਿਫ਼ਤਾਰ 

ਟਾਪੂ ਜਿਸ 'ਤੇ ਚੀਨ ਚਾਅਵਾ ਕਰਦਾ ਹੈ ਤਾਇਵਾਨ ਤੋਂ ਲੱਗਭਗ 170 ਕਿਲੋਮੀਟਰ ਉੱਤਰ-ਪੂਰਬ ਵਿਚ ਹੈ। ਟੋਕੀਓ ਵਿਚ ਵਾਸੇਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਰੂਮੀ ਆਓਯਾਮਾਨ ਨੇ ਕਿਹਾ,''ਇਹ ਸਾਲ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸਰਕਾਰ ਲਈ ਵਿਸ਼ੇਸ਼ ਹੈ ਕਿਉਂਕਿ ਇਹ ਚੀਨੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਵਾਲਾ ਸਾਲ ਹੈ। ਇਹ ਘਰ 'ਚ ਤਾਕਤ ਦਿਖਾਉਣ ਲਈ ਪ੍ਰਭੂਸੱਤਾ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਲਈ ਉਹ ਜਾਪਾਨ ਨੂੰ ਕੰਟਰੋਲ ਵਿਚ ਰੱਖਣ ਲਈ ਸੈਂਕਾਕਸ ਨੇੜੇ ਹਮਲਾਵਰ ਰੂਪ ਵਿਚ ਕੰਮ ਕਰ ਸਕਦਾ ਹੈ।'' ਉਹਨਾਂ ਨੇ ਕਿਹਾ ਕਿ ਜਾਪਾਨ ਲਈ ਇਹ ਮਹੱਤਵਪੂਰਨ ਹੋਵੇਗਾ ਕਿ ਉਹ ਆਪਣੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਹਾਲ ਹੀ ਵਿਚ ਵਿਵਾਦਿਤ ਪੂਰਬੀ ਚੀਨ ਸਾਗਰ ਵਿਚ ਬੀਜਿੰਗ ਦੀ ਵੱਧਦੀ ਗਤੀਵਿਧੀ ਕਾਰਨ ਚੀਨ ਅਤੇ ਜਾਪਾਨ ਵਿਚਾਲੇ ਤਣਾਅ ਵੱਧ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ -  ਅਮਰੀਕਾ ਦੇ ਪੋਰਟਲੈਂਡ ਸ਼ਹਿਰ 'ਚ ਟੁੱਟੇ ਗਰਮੀ ਦੇ ਰਿਕਾਰਡ, ਖੋਲ੍ਹੋ ਗਏ ਕੂਲਿੰਗ ਕੇਂਦਰ


Vandana

Content Editor

Related News