ਚੀਨੀ ਵਿਗਿਆਨਕਾਂ ਦਾ ਦਾਅਵਾ, ਭਾਰਤ ਤੋਂ ਦੁਨੀਆ ਭਰ ''ਚ ਫੈਲਿਆ ਕੋਰੋਨਾ ਵਾਇਰਸ

Saturday, Nov 28, 2020 - 11:04 AM (IST)

ਬੀਜਿੰਗ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਬੁਰੀ ਤਰ੍ਹਾਂ ਨਾਲ ਘਿਰੇ ਚੀਨ ਨੇ ਇਸ ਮਹਾਮਾਰੀ ਦੇ ਸਰੋਤ ਨੂੰ ਲੈ ਕੇ ਝੂਠ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਸਰਕਾਰ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਵੁਹਾਨ ਵਿਚ ਕੋਵਿਡ-19 ਦੇ ਫੈਲਣ ਤੋਂ ਪਹਿਲਾਂ ਇਹ ਮਹਮਾਰੀ ਇਟਲੀ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿਚ ਫੈਲ ਚੁੱਕੀ ਸੀ। ਹੁਣ ਚੀਨ ਦੇ ਇਕ ਵਿਗਿਆਨੀ ਨੇ ਲੱਦਾਖ ਵਿਚ ਚੱਲ ਰਹੇ ਤਣਾਅ ਦੌਰਾਨ ਇਲਜ਼ਾਮ ਲਗਾਇਆ ਹੈ ਕਿ ਕੋਰੋਨਾ ਵਾਇਰਸ ਭਾਰਤ ਤੋਂ ਪਹਿਲੀ ਵਾਰ ਦੁਨੀਆ ਵਿਚ ਫੈਲਿਆ। ਹਾਲਾਂਕਿ ਚੀਨੀ ਦਾਅਵੇ ਦੀ ਮਾਹਰਾਂ ਨੇ ਹਵਾ ਕੱਢ ਦਿੱਤੀ ਹੈ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 82 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋਇਆ ਪੈਟਰੋਲ

ਚੀਨੀ ਅਕਾਦਮੀ ਆਫ ਸਾਇੰਸਜ਼ ਦੇ ਵਿਗਿਆਨੀਆਂ ਦੇ ਇਕ ਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਭਾਰਤ ਵਿਚ ਸਾਲ 2019 ਦੀਆਂ ਗਰਮੀਆਂ ਵਿਚ ਪੈਦਾ ਹੋਇਆ। ਇਸ ਚੀਨੀ ਦਲ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਪਸ਼ੂਆਂ ਤੋਂ ਦੂਸ਼ਿਤ ਪਾਣੀ ਜ਼ਰੀਏ ਇਨਸਾਨ ਵਿਚ ਪਰਵੇਸ਼ ਕਰ ਗਿਆ । ਇਸ ਦੇ ਬਾਅਦ ਇਹ ਵੁਹਾਨ ਪਹੁੰਚ ਗਿਆ ਜਿੱਥੋਂ ਕੋਰੋਨਾ ਵਾਇਰਸ ਦੀ ਪਹਿਲੀ ਵਾਰ ਪਛਾਣ ਹੋਈ। ਆਪਣੇ ਪੇਪਰ ਵਿਚ ਚੀਨੀ ਦਲ ਨੇ ਫਿਲੋਜੇਨੇਟਿਕ ਵਿਸ਼‍ਲੇਸ਼ਣ ( ਕੋਰੋਨਾ ਵਾਇਰਸ ਦੇ ਮਿਊਟੇਟ ਹੋਣ ਦੇ ਤਰੀਕੇ ਦਾ ਅਧਿਐਨ) ਦਾ ਸਹਾਰਾ ਲਿਆ, ਤਾਂ ਕਿ ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ। ਹੋਰ ਸਾਰੇ ਸੈਲਾਂ ਵਾਂਗ ਵਾਇਰਸ ਵੀ ਮਿਊਟੇਟ ਹੁੰਦਾ ਹੈ ਅਤੇ ਫਿਰ ਪੈਦਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੇ ਡੀ.ਐਨ.ਏ. ਵਿਚ ਮਾਮੂਲੀ ਜਿਹਾ ਬਦਲਾਅ ਆ ਜਾਂਦਾ ਹੈ। ਚੀਨੀ ਵਿਗਿਆਨੀਆਂ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਵਾਇਰਸ ਦਾ ਬਹੁਤ ਘੱਟ ਮਿਊਟੇਸ਼ਨ ਹੋਇਆ ਹੈ,  ਉਨ੍ਹਾਂ ਦਾ ਪਤਾ ਲਗਾ ਕੇ ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਇਆ ਜਾ ਸਕਦਾ ਹੈ।

ਚੀਨੀ ਵਿਗਿਆਨੀਆਂ ਨੇ ਇਸ ਤਰੀਕੇ ਦਾ ਇਸ‍ਤੇਮਾਲ ਕਰਕੇ ਦਾਅਵਾ ਕੀਤਾ ਕਿ ਵੁਹਾਨ ਵਿਚ ਮਿਲਿਆ ਕੋਰੋਨਾ ਵਾਇਰਸ ਅਸਲੀ ਵਾਇਰਸ ਨਹੀਂ ਸੀ। ਉਨ੍ਹਾਂ ਕਿਹਾ ਕਿ ਜਾਂਚ ਵਿਚ ਕੋਰੋਨਾ ਵਾਇਰਸ ਦੇ ਬੰਗ‍ਲਾਦੇਸ਼, ਅਮਰੀਕਾ, ਗਰੀਸ, ਆਸ‍ਟਰੇਲੀਆ, ਭਾਰਤ, ਇਟਲੀ, ਚੈਕ ਰਿਪਬਲਿਕ,  ਰੂਸ ਜਾਂ ਸਰਬੀਆ ਵਿਚ ਪੈਦਾ ਹੋਣ ਦੇ ਸੰਕੇਤ ਮਿਲਦੇ ਹਨ। ਚੀਨੀ ਖੋਜਕਾਰਾਂ ਨੇ ਦਲੀਲ ਦਿੱਤੀ ਕਿ ਭਾਰਤ ਅਤੇ ਬੰਗ‍ਲਾਦੇਸ਼ ਵਿਚ ਸਭ ਤੋਂ ਘੱਟ ‍ਿਮਊਟੇਸ਼ਨ ਵਾਲੇ ਨਮੂਨੇ ਮਿਲੇ ਹਨ ਅਤੇ ਚੀਨ ਦੇ ਗੁਆਂਢੀ ਦੇਸ਼ ਹਨ, ਇਸ ਲਈ ਇਹ ਸੰਭਵ ਹੈ ਕਿ ਸਭ ਤੋਂ ਪਹਿਲਾ ਇਨਫੈਕਸ਼ਨ ਉਥੇ ਹੀ ਹੋਇਆ ਹੋਵੇ। ਵਾਇਰਸ ਦੇ ਮਿਊਟੇਸ਼ਨ ਵਿਚ ਲੱਗਣ ਵਾਲੇ ਸਮੇਂ ਅਤੇ ਇਨ੍ਹਾਂ ਦੇਸ਼ਾਂ ਤੋਂ ਲਏ ਗਏ ਨਮੂਨਿਆਂ  ਦੇ ਆਧਾਰ 'ਤੇ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਜੁਲਾਈ ਜਾਂ ਅਗਸ‍ਤ ਵਿਚ 2019 ਵਿਚ ਪਹਿਲੀ ਵਾਰ ਫੈਲਿਆ ਹੋਵੇਗਾ।

ਇਹ ਵੀ ਪੜ੍ਹੋ:  Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ

ਚੀਨ ਦੇ ਵਿਗਿਆਨੀਆਂ ਨੇ ਕਿਹਾ, ਪਾਣੀ ਦੀ ਕਮੀ ਕਾਰਨ ਜੰਗਲੀ ਜਾਨਵਰ ਜਿਵੇਂ ਬਾਂਦਰ ਪਾਣੀ ਲਈ ਅਕ‍ਸਰ ਬੁਰੀ ਤਰ੍ਹਾਂ ਨਾਲ ਲੜ ਪੈਂਦੇ ਹਨ ਅਤੇ ਇਸ ਤੋਂ ਨਿਸ਼ਚਿਤ ਰੂਪ ਨਾਲ ਇਨਸਾਨ ਅਤੇ ਜੰਗਲੀ ਜਾਨਵਰਾਂ ਵਿਚਕਾਰ ਸੰਪਰਕ ਦਾ ਖ਼ਤਰਾ ਵੱਧ ਗਿਆ ਹੋਵੇਗਾ। ਸਾਡਾ ਅਨੁਮਾਨ ਹੈ ਕਿ ਪਸ਼ੁਆਂ ਤੋਂ ਇਨਸਾਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਦਾ ਸੰਬੰਧ ਅਸਾਧਾਰਨ ਗਰਮੀ ਦੀ ਵਜ੍ਹਾ ਨਾਲ ਹੈ। ਚੀਨੀ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਖ਼ਰਾਬ ਸਿਹਤ ਸਿਸ‍ਟਮ ਅਤੇ ਨੌਜਵਾਨ ਆਬਾਦੀ ਦੀ ਵਜ੍ਹਾ ਨਾਲ ਇਹ ਬੀਮਾਰੀ ਕਈ ਮਹੀਨਿਆਂ ਤੱਕ ਇਵੇਂ ਹੀ ਬਿਨਾਂ ਪਛਾਣ ਵਿਚ ਆਏ ਫੈਲਦੀ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਵਿਚ ਕੋਰੋਨਾ ਵਾਇਰਸ ਯੂਰਪ ਦੇ ਰਸ‍ਤੇ ਤੋਂ ਆਇਆ। ਇਸ ਲਈ ਵੁਹਾਨ ਦੀ ਮਹਾਮਾਰੀ ਸਿਰਫ਼ ਇਸ ਦਾ ਇਕ ਹਿਸ ਭਰ ਹੈ। ਦੱਸ ਦੇਈਏ ਕਿ ਚੀਨ ਦੇ ਵੁਹਾਨ ਵਿਚ ਦਸੰਬਰ 2019 ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਇਸ ਦੌਰਾਨ ਚੀਨੀ ਵਿਗਿਆਨੀਆਂ ਦੇ ਇਸ ਝੂਠੇ ਦਾਅਵੇ ਦੀ ਹੋਰ ਵਿਗਿਆਨੀਆਂ ਨੇ ਹਵਾ ਕੱਢ ਦਿੱਤੀ ਹੈ। ਬ੍ਰਿਟੇਨ ਦੇ ਗ‍ਲਾਸਗੋ ਯੂਨੀਵਰਸਿਟੀ ਦੇ ਇਕ ਮਾਹਰ ਡੈਵਿਡ ਰਾਬਰਟਸਨ ਨੇ ਇਕ ਅੰਗਰੇਜ਼ੀ ਚੈਨਲ ਨੂੰ ਕਿ ਚੀਨੀ ਜਾਂਚ ਬਹੁਤ ਦੋਸ਼ਪੂਰਨ ਹੈ ਅਤੇ ਇਹ ਕੋਰੋਨਾ ਵਾਇਰਸ ਦੇ ਬਾਰੇ ਵਿਚ ਸਾਡੀ ਸਮਝ ਵਿਚ ਜਰਾ ਵੀ ਵਾਧਾ ਨਹੀਂ ਕਰਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਵੁਹਾਨ ਦੀ ਬਜਾਏ ਕੋਰੋਨਾ ਵਾਇਰਸ ਲਈ ਹੋਰ ਦੇਸ਼ਾਂ 'ਤੇ ਉਂਗਲ ਚੁੱਕੀ ਹੈ। ਚੀਨ ਨੇ ਬਿਨਾਂ ਸਬੂਤਾਂ  ਦੇ ਹੀ ਇਟਲੀ ਅਤੇ ਅਮਰੀਕਾ 'ਤੇ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।  ਚੀਨੀ ਵਿਗਿਆਨੀਆਂ ਨੇ ਭਾਰਤ 'ਤੇ ਇਹ ਇਲਜ਼ਾਮ ਅਜਿਹੇ ਸਮੇਂ 'ਤੇ ਲਗਾਇਆ ਹੈ ਜਦੋਂ ਪੂਰਬੀ ਲੱਦਾਖ ਵਿਚ ਮਈ ਮਹੀਨੇ ਤੋਂ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਵਿਵਾਦ ਚੱਲ ਰਿਹਾ ਹੈ। ਉੱਧਰ ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਦੇ ਸਰੋਤ ਦਾ ਚੀਨ ਵਿਚ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਬ‍ਲ‍ਯੂ.ਐਚ.ਓ. ਦੇ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਚੀਨ ਵਿਚ ਪੈਦਾ ਹੋਇਆ। ਡਬ‍ਲ‍ਯੂ.ਐਚ.ਓ. ਨੇ ਆਪਣਾ ਜਾਂਚ ਦਲ ਚੀਨ ਭੇਜਿਆ ਹੈ।


cherry

Content Editor

Related News