BRICS: ਚੀਨੀ ਰਾਸ਼ਟਰਪਤੀ ਦੇ ਕਮਾਂਡੋ ਨੂੰ ਗੇਟ ''ਤੇ ਰੋਕਿਆ ਗਿਆ, ਵਾਰ-ਵਾਰ ਪਿੱਛੇ ਮੁੜ ਕੇ ਦੇਖਦੇ ਰਹਿ ਗਏ (ਵੀਡੀਓ)

Thursday, Aug 24, 2023 - 04:30 PM (IST)

BRICS: ਚੀਨੀ ਰਾਸ਼ਟਰਪਤੀ ਦੇ ਕਮਾਂਡੋ ਨੂੰ ਗੇਟ ''ਤੇ ਰੋਕਿਆ ਗਿਆ, ਵਾਰ-ਵਾਰ ਪਿੱਛੇ ਮੁੜ ਕੇ ਦੇਖਦੇ ਰਹਿ ਗਏ (ਵੀਡੀਓ)

ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ 15ਵਾਂ ਬ੍ਰਿਕਸ ਸੰਮੇਲਨ ਜਾਰੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਬੁੱਧਵਾਰ ਨੂੰ ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਹਾਲਾਂਕਿ ਇਸ ਦੌਰਾਨ ਇਕ ਅਜੀਬ ਸਥਿਤੀ ਬਣੀ, ਜਿਸ ਵਿਚ ਜਿਨਪਿੰਗ ਪੂਰੀ ਤਰ੍ਹਾਂ ਇਕੱਲੇ ਅਤੇ ਘਬਰਾਏ ਹੋਏ ਦਿਸੇ। ਇਹ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੱਥੇ ਦੱਸ ਦਈਏ ਕਿ ਜਿਨਪਿੰਗ ਨੇ ਮੰਗਲਵਾਰ ਨੂੰ ਬ੍ਰਿਕਸ ਬਿਜ਼ਨਸ ਫੋਰਮ ਸਮਾਗਮ 'ਚ ਸ਼ਿਰਕਤ ਨਹੀਂ ਕੀਤੀ, ਜਿਸ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ।

ਜਿਨਪਿੰਗ ਦੇ ਅੰਦਰ ਦਾਖਲ ਹੁੰਦੇ ਹੀ ਦਰਵਾਜ਼ਾ ਹੋਇਆ ਬੰਦ 

ਬੁੱਧਵਾਰ ਨੂੰ ਜਦੋਂ ਚੀਨੀ ਰਾਸ਼ਟਰਪਤੀ ਇਵੈਂਟ ਹਾਲ ਦੇ ਪ੍ਰਵੇਸ਼ ਦੁਆਰ 'ਤੇ ਪਹੁੰਚੇ ਤਾਂ ਉਥੇ ਮੌਜੂਦ ਦੱਖਣੀ ਅਫਰੀਕਾ ਦੇ ਪ੍ਰੋਟੋਕੋਲ ਅਧਿਕਾਰੀਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ। ਇਸ ਦੌਰਾਨ ਅਧਿਕਾਰੀਆਂ ਨੇ ਸ਼ੀ ਜਿਨਪਿੰਗ ਲਈ ਦਰਵਾਜ਼ਾ ਖੋਲ੍ਹਿਆ ਅਤੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ। ਸ਼ੀ ਜਿਨਪਿੰਗ ਰੈੱਡ ਕਾਰਪੇਟ ਦੇ ਨਾਲ ਹੌਲੀ-ਹੌਲੀ ਤੁਰਦੇ ਹੋਏ ਗਲਿਆਰੇ ਵਿੱਚ ਦਾਖਲ ਹੋਏ। ਉਸਦਾ ਸਟਾਫ ਉਸਦੇ ਪਿੱਛੇ ਆ ਰਿਹਾ ਸੀ। ਹਾਲਾਂਕਿ ਫਿਰ ਅਚਾਨਕ ਅਧਿਕਾਰੀਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਜਦੋਂ ਜਿਨਪਿੰਗ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਇਕੱਲਾ ਹੀ ਸੀ। ਇੱਕ ਵਾਰ ਤਾਂ ਉਸਨੂੰ ਯਕੀਨ ਨਹੀਂ ਆਇਆ, ਫਿਰ ਉਸਨੇ ਪਿੱਛੇ ਮੁੜ ਕੇ ਦੇਖਿਆ। ਉਦੋਂ ਵੀ ਜਿਨਪਿੰਗ ਨੂੰ ਆਪਣੇ ਨਾਲ ਕੋਈ ਦਿਖਾਈ ਨਹੀਂ ਦਿੱਤਾ। ਉਹ ਘਬਰਾਏ ਹੋਏ ਦਿਸੇ। ਚੀਨੀ ਰਾਸ਼ਟਰਪਤੀ ਦੇ ਅੰਦਰ ਦਾਖਲ ਹੁੰਦੇ ਹੀ ਸੁਰੱਖਿਆ ਅਧਿਕਾਰੀਆਂ ਨੇ ਗੇਟ ਬੰਦ ਕਰਕੇ ਉਨ੍ਹਾਂ ਦੇ ਸਟਾਫ਼ ਅਤੇ ਸੁਰੱਖਿਆ ਕਮਾਂਡਰਾਂ ਨੂੰ ਬਾਹਰ ਰੋਕ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਜਰਮਨੀ ਨੇ ਪ੍ਰਵਾਸੀਆਂ ਲਈ ਕੀਤਾ ਮਹੱਤਵਪੂਰਨ ਐਲਾਨ, ਪੰਜਾਬੀਆਂ ਨੂੰ ਹੋਵੇਗਾ ਫ਼ਾਇਦਾ

ਦੱਸਿਆ ਜਾ ਰਿਹਾ ਹੈ ਕਿ ਜਿਨਪਿੰਗ ਦੇ ਕਮਾਂਡੋ ਉਨ੍ਹਾਂ ਤੋਂ ਥੋੜ੍ਹਾ ਪਿੱਛੇ ਸਨ। ਜਦੋਂ ਉਹ ਕੁਝ ਸਕਿੰਟ ਦੇਰੀ ਨਾਲ ਪਹੁੰਚੇ ਤਾਂ ਉਨ੍ਹਾਂ ਨੂੰ ਜਿਨਪਿੰਗ ਵੱਲ ਤੇਜ਼ੀ ਨਾਲ ਵਧਦੇ ਦੇਖਿਆ ਗਿਆ, ਜਿਸ ਨੇ ਬ੍ਰਿਕਸ ਸੁਰੱਖਿਆ ਅਧਿਕਾਰੀਆਂ ਵਿੱਚ ਸ਼ੱਕ ਪੈਦਾ ਕਰ ਦਿੱਤਾ। ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬ੍ਰਿਕਸ ਵਿਸ਼ਵ ਅਰਥਚਾਰਿਆਂ ਦਾ ਇੱਕ ਸਮੂਹ ਹੈ ਜਿਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਤਿੰਨ ਸਾਲਾਂ ਦੀ ਵਰਚੁਅਲ ਮੀਟਿੰਗਾਂ ਤੋਂ ਬਾਅਦ ਇਹ ਪਹਿਲਾ ਵਿਅਕਤੀਗਤ ਬ੍ਰਿਕਸ ਸੰਮੇਲਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News