ਚੀਨ ਦੇ ਰਾਸ਼ਟਰਪਤੀ ਨੇ ਵਾਤਾਵਰਣ ਸੰਭਾਲ ਲਈ 23.3 ਕਰੋੜ ਡਾਲਰ ਦੇ ਫੰਡ ਦਾ ਕੀਤਾ ਐਲਾਨ
Tuesday, Oct 12, 2021 - 06:08 PM (IST)
ਬੀਜਿੰਗ (ਪੀ.ਟੀ.ਆਈ.)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਭਿਲਾਸ਼ੀ, ਵਿਹਾਰਕ ਅਤੇ ਸੰਤੁਲਿਤ ਗਲੋਬਲ ਵਾਤਾਵਰਣ ਸੁਰੱਖਿਆ ਟੀਚਿਆਂ ਦਾ ਸੱਦਾ ਦਿੰਦੇ ਹੋਏ ਮੰਗਲਵਾਰ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਜੈਵ ਵਿਭਿੰਨਤਾ ਦੀ ਸੰਭਾਲ ਲਈ 23.3 ਕਰੋੜ ਡਾਲਰ ਦੇ ਜੈਵ ਵਿਭਿੰਨਤਾ ਫੰਡ ਦਾ ਐਲਾਨ ਕੀਤਾ। ਜਿਨਪਿੰਗ ਨੇ ਸੰਯੁਕਤ ਰਾਸ਼ਟਰ ਦੇ ਜੈਵਿਕ ਵਿਭਿੰਨਤਾ ਸੰਮੇਲਨ ਨਾਲ ਜੁੜੇ ਪੱਖਾਂ ਦੀ ਮੀਟਿੰਗ ਵਿੱਚ ਵੀਡੀਓ ਲਿੰਕ ਰਾਹੀਂ ਇਹ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖਬਰ - ਕਮਿਊਨਿਸਟ ਪਾਰਟੀ ਦੀ ਆਲੋਚਨਾ ਕਰਨ ਵਾਲੇ ਲੋਕ ਹੋ ਰਹੇ ਹਨ ਗਾਇਬ
ਜਿਨਪਿੰਗ ਨੇ ਕਿਹਾ,"ਸਾਨੂੰ ਸੱਚੇ ਬਹੁਪੱਖੀਵਾਦ ਨੂੰ ਅਪਣਾਉਣ ਅਤੇ ਅੰਤਰਰਾਸ਼ਟਰੀ ਨਿਯਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਆਦਰ ਕਰਨ ਅਤੇ ਉਹਨਾਂ ਨੂੰ ਲਾਗੂ ਕਰਨ ਦੀ ਲੋੜ ਹੈ।" ਜਿਨਪਿੰਗ ਨੇ ਕਿਹਾ,''ਸਾਡੇ ਵੱਲੋਂ ਨਿਰਧਾਰਿਤ ਨਵੇਂ ਵਾਤਾਵਰਣ ਸੁਰੱਖਿਆ ਟੀਚਿਆਂ ਦੇ ਇਕ ਪਾਸੇ ਅਭਿਲਾਸ਼ੀ ਅਤੇ ਦੂਜੇ ਪਾਸੇ ਵਿਹਾਰਕ ਅਤੇ ਸੰਤੁਲਿਤ ਹੋਣ ਦੀ ਲੋੜ ਹੈ, ਤਾਂ ਜੋ ਵਿਸ਼ਵਵਿਆਪੀ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਨੂੰ ਨਿਰਪੱਖ ਅਤੇ ਵਧੇਰੇ ਨਿਆਂਪੂਰਨ ਬਣਾਇਆ ਜਾ ਸਕੇ।'' ਉਹਨਾਂ ਨੇ ਕਿਹਾ,''ਇਸ ਮੌਕੇ ਮੈਂ ਵਿਕਾਸਸ਼ੀਲ ਦੇਸ਼ਾਂ ਵਿਚ ਜੈਵ ਵਿਭਿੰਨਤਾ ਸੁਰੱਖਿਆ ਦਾ ਸਮਰਥਨ ਕਰਨ ਲਈ 23.3 ਕਰੋੜ ਡਾਲਰ ਦੇ ਕੁਨਮਿੰਗ ਜੈਵ ਵਿਭਿੰਨਤਾ ਫੰਡ ਦਾ ਐਲਾਨ ਕਰਨਾ ਚਾਹੁੰਦਾ ਹਾਂ।''
ਪੜ੍ਹੋ ਇਹ ਅਹਿਮ ਖਬਰ- ਅਫਗਾਨ ਔਰਤਾਂ ਦੇ ਅਧਿਕਾਰਾਂ 'ਤੇ ਬੋਲਿਆ ਤਾਲਿਬਾਨ, ਕਿਹਾ- ਸਾਡੇ 'ਤੇ ਦਬਾਅ ਨਾ ਬਣਾਏ ਦੁਨੀਆ