ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ
Wednesday, Jul 20, 2022 - 06:43 PM (IST)
ਬੀਜਿੰਗ-ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ 'ਕ੍ਰਮਬੱਧ ਢੰਗ ਨਾਲ' ਅੰਤਰਰਾਸ਼ਟਰੀ ਤਰੀਕੇ ਨਾਲ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ। ਸਖ਼ਤ ਕੋਰੋਨਾ ਨੀਤੀ ਲਾਗੂ ਕੀਤੇ ਜਾਣ ਨਾਲ ਚੀਨੀ ਅਰਥਵਿਵਸਥਾ 'ਤੇ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਫਸੇ ਹੋਏ ਵਿਦੇਸ਼ੀ ਵਿਦਿਆਰਥੀਆਂ ਨੂੰ ਚੀਨ ਦੇ ਕਾਲਜਾਂ 'ਚ ਫਿਰ ਤੋਂ ਵਾਪਸੀ ਕਰਨ ਦੀ ਇਜਾਜ਼ਤ ਦੇਣ ਦੀ ਵੀ ਗੱਲ ਕੀਤੀ।
ਇਹ ਵੀ ਪੜ੍ਹੋ : 'ਅਗਲਾ ਰਾਸ਼ਟਰਪਤੀ ਜਿਹੜਾ ਵੀ ਬਣੇ, ਭਾਰਤ ਨੂੰ ਸ਼੍ਰੀਲੰਕਾ ਦੀ ਮਦਦ ਕਰਦੇ ਰਹਿਣਾ ਚਾਹੀਦਾ'
ਵਿਦਿਆਰਥੀਆਂ ਦੀ ਵਾਪਸੀ ਦੀ ਇਜਾਜ਼ਤ ਦੇਣ ਸਬੰਧੀ ਕੇਕਿਆਂਗ ਦੇ ਬਿਆਨ ਨੂੰ ਮਹਤੱਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਚੀਨੀ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਲਗਭਗ ਪੰਜ ਲੱਖ ਵਿਦੇਸ਼ੀ ਵਿਦਿਆਰਥੀ, ਜਿਨ੍ਹਾਂ 'ਚ 23,000 ਤੋਂ ਜ਼ਿਆਦਾ ਭਾਰਤੀ ਸ਼ਾਮਲ ਹਨ, ਪਿਛਲੇ ਦੋ ਸਾਲਾ 'ਚ ਚੀਨ ਦੇ ਕੋਰੋਨਾ ਵੀਜ਼ਾ ਪਾਬੰਦੀਆਂ ਕਾਰਨ ਆਪਣੇ-ਆਪਣੇ ਦੇਸ਼ਾਂ 'ਚ ਫਸੇ ਹੋਏ ਹਨ। ਪ੍ਰਧਾਨ ਮੰਤਰੀ ਕੇਕਿਆਂਗ ਨੇ ਕਿਹਾ ਕਿ ਚੀਨ ਆਪਣੇ ਕੋਰੋਨਾ ਕੰਟਰੋਲ ਉਪਾਵਾਂ ਨੂੰ ਹੋਰ ਨਿਸ਼ਾਨਾ ਬਣਾਏਗਾ, ਜਿਸ 'ਚ ਕੋਰੋਨਾ ਇਨਫੈਕਸ਼ਨ ਵਿਰੁੱਧ ਸੁਰੱਖਿਆ ਨੂੰ ਯਕੀਨੀ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਓਡੇਸਾ 'ਚ ਕੀਤੀ ਬੰਬਾਰੀ, ਪੁਤਿਨ ਗੱਲਬਾਤ ਲਈ ਗਏ ਈਰਾਨ
ਉਨ੍ਹਾਂ ਕਿਹਾ ਕਿ ਉਪਾਵਾਂ 'ਚ ਵੀਜ਼ਾ ਅਤੇ ਕੋਰੋਨਾ ਜਾਂਚ ਨੀਤੀਆਂ 'ਚ ਲਗਾਤਾਰ ਸੁਧਾਰ ਕਰਨਾ ਅਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਇਕ ਵਿਵਸਥਿਤ ਤਰੀਕੇ ਨਾਲ ਫਿਰ ਤੋਂ ਸ਼ੁਰੂ ਕਰਨਾ ਅਤੇ ਵਧਾਉਣਾ ਸ਼ਾਮਲ ਹੈ। ਕੇਕਿਆਂਗ ਨੇ ਗਲੋਬਲ ਆਰਥਿਕ ਮੰਚ ਵੱਲੋਂ 'ਗਲੋਬਲ ਬਿਜ਼ਨੈੱਸ ਲੀਡਰਸ' ਨਾਲ ਆਯੋਜਿਤ ਇਕ ਵਿਸ਼ੇਸ਼ ਆਨਲਾਈਨ ਗੱਲਬਾਤ 'ਚ ਕਿਹਾ ਕਿ ਸਾਰੇ ਵਿਦੇਸ਼ ਵਿਦਿਆਰਥੀ ਜੇਕਰ ਚਾਹੁਣ ਤਾਂ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਚੀਨ ਪਰਤ ਸਕਦੇ ਹਨ। ਉਨ੍ਹਾਂ ਦੇ ਹਵਾਲੇ ਤੋਂ ਇਕ ਅਧਿਕਾਰਤ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਚੀਨ ਅਤੇ ਦੁਨੀਆ ਦਰਮਿਆਨ ਸਹਿਯੋਗ ਨੂੰ ਉਤਸ਼ਾਹ ਮਿਲੇਗਾ।
ਇਹ ਵੀ ਪੜ੍ਹੋ :ਪੇਲੋਸੀ ਦੇ ਤਾਈਵਾਨ ਦਾ ਦੌਰਾ ਕਰਨ 'ਤੇ ਚੀਨ ਨੇ 'ਸਖਤ ਕਦਮ' ਚੁੱਕਣ ਦੀ ਦਿੱਤੀ ਧਮਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ