ਇਥੋਪੀਆ ''ਚ ਚੀਨੀ ਨਾਗਰਿਕ ਨੂੰ 9 ਸਾਲ ਦੀ ਕੈਦ

Sunday, Mar 20, 2022 - 04:22 PM (IST)

ਇਥੋਪੀਆ ''ਚ ਚੀਨੀ ਨਾਗਰਿਕ ਨੂੰ 9 ਸਾਲ ਦੀ ਕੈਦ

ਅਦੀਸ ਅਬਾਬਾ- ਇਥੋਪੀਆ ਦੀ ਇਕ ਅਦਾਲਤ ਨੇ ਇਕ ਚੀਨੀ ਨਾਗਰਿਕ ਨੂੰ ਕਥਿਤ ਤੌਰ 'ਤੇ ਦੇਸ਼ 'ਚ ਬਹੁਤ ਜ਼ਿਆਦਾ ਸੈਂਸਰ ਵਾਲੇ ਸੰਚਾਰ ਗੀਅਰ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 9 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਦੇਸ਼ ਦੇ ਨਿਆਂ ਮੰਤਰਾਲਾ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ। 

ਸੂਡਾਨ ਪੋਸਟ ਦੇ ਮੁਤਾਬਕ ਨਿਆਂ ਮੰਤਰਾਲਾ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਚੀਨੀ ਨਾਗਰਿਕ ਲੀ ਨਾਯੋਂਗ, ਜਿਸ ਦੀ ਮੰਤਰਾਲਾ ਨੇ 'ਇਕ ਵਿਦੇਸ਼ੀ ਨਾਗਰਿਕ' ਦੇ ਤੌਰ 'ਤੇ ਪਛਾਣ ਕੀਤੀ ਸੀ, ਨੂੰ ਪਿਛਲੇ ਸਾਲ ਬੋਲੇ ਕੌਮਾਂਤਰੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕਰਕੇ ਅਦੀਸ ਅਬਾਬਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਉੱਥੇ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਦਾ ਕਾਨੂੰਨੀ ਮੌਕਾ ਦਿੱਤਾ ਗਿਆ ਸੀ ਪਰ ਉਹ ਅਜਿਹਾ ਕਰਨ 'ਚ ਅਸਫਲ ਰਹੇ। 

ਮੰਤਰਾਲਾ ਨੇ ਕਿਹਾ, 'ਇਕ ਵਿਦੇਸ਼ੀ ਜਿਸ ਨੇ ਦੂਰਸੰਚਾਰ ਧੋਖਾਧੜੀ ਲਈ ਇਥੋਪੀਆ 'ਚ ਇਕ ਦੂਰਸੰਚਾਰ ਉਪਕਰਨ ਦੀ ਤਸਕਰੀ ਕੀਤੀ ਸੀ, ਨੂੰ 9 ਸਾਲ ਦੀ ਜੇਲ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੂਡਾਨ ਪੋਸਟ ਨੇ ਇਹ ਵੀ ਦੱਸਿਆ ਕਿ ਚੀਨੀ ਨਾਗਰਿਕ ਨੇ 'ਇਨੋਵੇਸ਼ਨ ਐਂਡ ਟੈਕਨਾਲਾਜੀ ਮੰਤਰਾਲਾ ਦੀ ਇਜਾਜ਼ਤ ਦੇ ਬਿਨਾ ਇਥੋਪੀਆ 'ਚ ਬੋਲੇ ਹਵਾਈ ਅੱਡੇ 'ਚ ਪ੍ਰਵੇਸ਼ ਕੀਤਾ ਸੀ ਤੇ ਦੂਰਸੰਚਾਰ ਧੋਖਾਧੜੀ ਲਈ 8 ਸਿਮ ਤੇ 16 ਸਿਮ ਕਾਰਡ ਗੇਟਵੇ ਡਿਵਾਈਸ ਦਾ ਆਯਾਤ ਕੀਤਾ ਸੀ।'


author

Tarsem Singh

Content Editor

Related News