ਚੀਨੀ ਮਿਲਟਰੀ ਜਹਾਜ਼ ਨੇ ਇਕ ਮਹੀਨੇ ''ਚ 12ਵੀਂ ਵਾਰ ਤਾਇਵਾਨ ''ਚ ਕੀਤੀ ਘੁਸਪੈਠ
Tuesday, Jul 27, 2021 - 01:07 PM (IST)
ਤਾਇਪੇ (ਬਿਊਰੋ): ਦੁਨੀਆ ਭਰ ਵਿਚ ਹੋ ਰਹੀ ਆਲੋਚਨਾ ਦੇ ਬਾਵਜੂਦ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਤਾਇਵਾਨ ਵਿਚ ਉਸ ਨੇ ਇਕ ਵਾਰ ਫਿਰ ਘੁਸਪੈਠ ਕੀਤੀ ਹੈ।ਤਾਇਾਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਇਕ ਚੀਨੀ ਮਿਲਟਰੀ ਜਹਾਜ਼ ਐਤਵਾਰ ਦੁਪਹਿਰ ਤਾਇਵਾਨ ਦੇ ਹਵਾਈ ਪਛਾਣ ਖੇਤਰ (ADIZ) ਵਿਚ ਦਾਖਲ ਹੋਇਆ। ਇਸ ਮਹੀਨੇ ਚੀਨ ਦੇ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਦੀ ਇਹ ਤਾਇਵਾਨ ਵਿਚ 12ਵੀਂ ਘੁਸਪੈਠ ਹੈ।
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਏ.ਡੀ.ਆਈ.ਜੈੱਡ ਦੇ ਦੱਖਣੀ-ਪੱਛਮੀ ਖੇਤਰ ਵਿਚ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ (PLAAF) ਸ਼ਾਨਕਸੀ ਵਾਈ-8 ਐਂਟੀ ਪਣਡੁੱਬੀ ਜੰਗੀ ਜਹਾਜ਼ ਨੂੰ ਟ੍ਰੈਕ ਕੀਤਾ ਗਿਆ। ਜਵਾਬ ਵਿਚ ਤਾਇਵਾਨ ਨੇ ਆਪਣਾ ਜਹਾਜ਼ ਭੇਜਿਆ ਅਤੇ ਰੇਡੀਓ ਚਿਤਾਵਨੀ ਪ੍ਰਸਾਰਿਤ ਕੀਤੀ।ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਹੈ ਕਿ ਚੀਨੀ ਜਹਾਜ਼ ਨੂੰ ਟ੍ਰੈਕ ਕਰਨ ਲਈ ਤਾਇਵਾਨ ਨੇ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤਾਇਨਾਤ ਕੀਤੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ - ਚੀਨੀ ਜੰਗੀ ਜਹਾਜ਼ ਇਸ ਮਹੀਨੇ 11ਵੀਂ ਵਾਰ ਤਾਇਵਾਨ ਦੇ ਹਵਾਈ ਰੱਖਿਆ ਜ਼ੋਨ 'ਚ ਹੋਇਆ ਦਾਖਲ
ਮੰਤਰਾਲੇ ਨੇ ਦੱਸਿਆ ਕਿ ਇਸ ਮਹੀਨੇ ਹੁਣ ਤੱਕ ਚੀਨ ਦੇ ਸਾਰੇ ਜਹਾਜ਼ ਹੌਲੀ ਗਤੀ ਨਾਲ ਉਡਣ ਵਾਲੇ ਟਰਬੋਪ੍ਰਾਪ ਰਹੇ ਹਨ ਅਤੇ ਇਸ ਵਿਚ ਐਂਟੀ ਪਣਡੁੱਬੀ ਯੁੱਧ, ਇਲਕੈਟ੍ਰੋਨਿਕ ਯੁੱਧ ਅਤੇ ਟੋਹੀ ਐਡੀਸ਼ਨ ਸ਼ਾਮਲ ਰਹੇ। ਪਿਛਲੇ ਸਾਲ ਦੇ ਮੱਧ ਸਤੰਬਰ ਦੇ ਬਾਅਦ ਤੋਂ ਬੀਜਿੰਗ ਨੇ ਨਿਯਮਿਤ ਤੌਰ 'ਤੇ ਤਾਇਵਾਨ ਦੇ ਏ.ਡੀ.ਆਈ.ਜੈੱਡ. ਵਿਚ ਜਹਾਜ਼ਾਂ ਨੂੰ ਭੇਜ ਕੇ ਆਪਣੀ ਗ੍ਰੇ-ਜ਼ੋਨ ਰਣਨੀਤੀ ਨੂੰ ਅੱਗੇ ਵਧਾਇਆ ਹੈ, ਜਿਸ ਵਿਚ ਜ਼ਿਆਦਾਤਰ ਉਦਾਹਰਨ ਜ਼ੋਨ ਦੇ ਦੱਖਣੀ-ਪੱਛਮੀ ਖੇਤਰ ਹੁੰਦੇ ਹਨ ਅਤੇ ਆਮਤੌਰ 'ਤੇ ਇਕ ਤੋਂ ਤਿੰਨ ਹੌਲੀ ਗਤੀ ਨਾਲ ਉਡਣ ਵਾਲੇ ਟਰਬੋਪ੍ਰੋਪ ਜਹਾਜ਼ਾਂ ਨਾਲ ਲੈਸ ਹੁੰਦੇ ਹਨ।
ਇੱਥੇ ਦੱਸ ਦਈਏ ਕਿ ਚੀਨ ਤਾਇਵਾਨ 'ਤੇ ਪੂਰਨ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ। ਤਾਇਪੇ ਨੇ ਅਮਰੀਕਾ ਨਾਲ ਰਣਨੀਤਕ ਸੰਬੰਧਾਂ ਨੂੰ ਵਧਾ ਕੇ ਚੀਨੀ ਹਮਲਾਵਰਤਾ ਦਾ ਮੁਕਾਬਲਾ ਕੀਤਾ ਹੈ। ਜਿਸ ਦਾ ਚੀਨ ਵੱਲੋਂ ਬਾਰ-ਬਾਰ ਵਿਰੋਧ ਕੀਤਾ ਜਾ ਰਿਹਾ ਹੈ। ਚੀਨ ਨੇ ਧਮਕੀ ਦਿੱਤੀ ਹੈ ਕਿ ਤਾਇਵਾਨ ਦੀ ਆਜ਼ਾਦੀ ਦਾ ਮਤਲਬ ਯੁੱਧ ਹੈ।