ਚੀਨੀ ਰਾਸ਼ਟਰਪਤੀ ਵਿਰੁੱਧ ਬੋਲਣ ਵਾਲੇ ਵਕੀਲ ਦਾ ਲਾਈਸੈਂਸ ਰੱਦ

01/17/2018 10:38:40 AM

ਬੀਜਿੰਗ (ਬਿਊਰੋ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਰੁੱਧ ਮੋਰਚਾ ਖੋਲਣ ਵਾਲੇ ਮਸ਼ਹੂਰ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਯੂ ਵੈਨਸ਼ੈਂਗ ਦਾ ਵਕਾਲਤ ਕਰਨ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਵੈਨਸ਼ੈਂਗ ਨੇ ਕਮਿਊਨਿਸਟ ਪਾਰਟੀ ਵੱਲੋਂ ਵਕੀਲਾਂ ਅਤੇ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ 'ਤੇ ਸਾਲਾਂ ਤੋਂ ਜਾਰੀ ਕਾਰਵਾਈ ਦੀ ਆਲੋਚਨਾ ਕੀਤੀ ਸੀ। ਇਸ ਕਾਰਵਾਈ ਦੌਰਾਨ ਸੈਂਕੜੇ ਵਕੀਲਾਂ ਨੂੰ ਨਜ਼ਰਬੰਦ ਅਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਵੈਨਸ਼ੈਂਗ ਨੇ ਬੀਤੇ ਸਾਲ ਅਕਤੂਬਰ ਵਿਚ ਜਿਨਪਿੰਗ ਨੂੰ ਪੱਤਰ ਲਿਖਦੇ ਹੋਏ ਉਨ੍ਹਾਂ ਨੂੰ ਤਾਨਾਸ਼ਾਹ ਅਤੇ ਚੀਨ ਦੀ ਅਗਵਾਈ ਕਰਨ ਵਿਚ ਅਯੋਗ ਕਰਾਰ ਦਿੱਤਾ ਸੀ। ਉਹ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਦਮਨਕਾਰੀ ਦੱਸਦੇ ਹੋਏ ਆਪਣਾ ਵਿਰੋਧ ਜ਼ਾਹਰ ਕਰਦੇ ਰਹੇ ਹਨ। ਵੈਨਸ਼ੈਂਗ ਨੇ ਕਿਹਾ,''ਇਹ ਕਾਰਵਾਈ ਮੈਨੂੰ ਰੋਕੇਗੀ ਨਹੀਂ ਬਲਕਿ ਹੋਰ ਮਜ਼ਬੂਤ ਕਰੇਗੀ।'' 
ਬੀਜਿੰਗ ਵਿਚ ਜਸਟਿਸ ਬਿਊਰੋ ਨੇ ਵੈਨਸ਼ੈਂਗ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ। ਇਸ ਵਿਚ ਦੱਸਿਆ ਗਿਆ ਹੈ ਕਿ 6 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਹ ਕਿਸੇ ਵੀ ਰਜਿਸਟਰਡ ਕਾਨੂੰਨੀ ਫਰਮ ਵਿਚ ਕੰਮ ਨਹੀਂ ਕਰ ਰਹੇ ਹਨ। ਇਸ ਆਧਾਰ 'ਤੇ ਉਨ੍ਹਾਂ ਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ। ਵੈਨਸ਼ੈਂਗ ਨੇ ਹਾਲ ਵਿਚ ਹੀ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਆਪਣਾ ਵੱਖਰੀ ਫਰਮ ਸ਼ੁਰੂ ਕੀਤੀ ਸੀ।


Related News