ਚੀਨ ਦੇ ਹਸਪਤਾਲਾਂ ਤੋਂ ਠੀਕ ਹੋ ਕੇ ਘਰਾਂ ਨੂੰ ਪਰਤੇ 1,540 ਕੋਰੋਨਾਵਾਇਰਸ ਦੇ ਮਰੀਜ਼

02/07/2020 6:55:13 PM

ਬੀਜਿੰਗ- ਚੀਨ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਪਰ ਅਜਿਹਾ ਨਹੀਂ ਹੈ ਕਿ ਜੇਕਰ ਕੋਈ ਕੋਰੋਨਾਵਾਇਰਸ ਦੇ ਸੰਪਰਕ ਵਿਚ ਆ ਗਿਆ ਤਾਂ ਉਹ ਠੀਕ ਨਹੀਂ ਹੋ ਸਕਦਾ ਜਾਂ ਉਸ ਦੀ ਮੌਤ ਪੱਕੀ ਹੈ। ਚੀਨ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਲਪੇਟ ਵਿਚ ਆਏ 1540 ਲੋਕਾਂ ਦਾ ਇਲਾਜ ਕੀਤਾ ਗਿਆ ਤੇ ਉਹ ਠੀਕ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਗਏ ਹਨ।

ਚੀਨੀ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵੀਰਵਾਰ ਦੇ ਅਖੀਰ ਤੱਕ ਕੋਰੋਨਾਵਾਇਰਸ ਨਾਲ ਪੀੜਤ ਕੁੱਲ 1540 ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਇੰਨੇਂ ਮਰੀਜ਼ਾਂ ਨੂੰ ਠੀਕ ਕਰਕੇ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਵੀਰਵਾਰ ਨੂੰ 387 ਲੋਕਾਂ ਨੇ ਹਸਪਤਾਲ ਦਾਖਲ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾਇਆ। ਵੀਰਵਾਰ ਦੇ ਅਖੀਰ ਤੱਕ ਕੁੱਲ 636 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਸੀ। ਕੋਰੋਨਾਵਾਇਰਸ ਦੇ ਕਾਰਨ ਚੀਨ ਵਿਚ ਤਮਾਮ ਥਾਵਾਂ 'ਤੇ ਕੰਮ ਬੰਦ ਹੋ ਚੁੱਕੇ ਹਨ। ਫੈਕਟਰੀਆਂ ਆਦੀ ਬੰਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਦੇ ਸਮੂਹ ਵਿਚ ਜਮ੍ਹਾ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹਵਾਈ ਯਾਤਰਾਵਾਂ ਬੰਦ ਹਨ। ਸੜਕਾਂ ਸੁਨਸਾਨ ਪਈਆਂ ਹਨ। ਸਕੂਲ-ਕਾਲਜ ਆਦੀ ਥਾਵਾਂ 'ਤੇ ਤਾਲੇ ਲੱਗੇ ਹੋਏ ਹਨ।

ਸਰਕਾਰ ਹਰ ਤਰ੍ਹਾਂ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੰਮ ਕਰ ਰਹੀ ਹੈ। ਨਵੇਂ ਹਸਪਤਾਲ ਬਣਾ ਦਿੱਤੇ ਗਏ ਹਨ। ਦੁਨੀਆ ਦੇ ਬਾਕੀ ਦੇਸ਼ਾਂ ਵਿਚ ਵੀ ਕੋਰੋਨਾਵਾਇਰਸ ਦੇ ਮਰੀਜ਼ ਪਾਏ ਜਾ ਰਹੇ ਹਨ। ਚੀਨ ਤੋਂ ਬਾਅਦ ਹਾਂਗਕਾਂਗ ਵਿਚ ਵੀਰਵਾਰ ਤੱਕ ਕੁੱਲ 17 ਤੋ ਮਕਾਓ ਵਿਚ 10 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਭਾਰਤ ਵਿਚ ਵੀ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।


Baljit Singh

Content Editor

Related News