ਚੀਨ ਨੇ ਕੋਰੋਨਾ ਦੇ ਸ਼ੱਕ ''ਚ ਹਸਪਤਾਲ ਦਾਖਲ ਕੀਤੇ ਹਜ਼ਾਰਾਂ ਲੋਕਾਂ ਨੂੰ ਦਿੱਤੀ ਛੁੱਟੀ

Monday, Feb 17, 2020 - 10:56 AM (IST)

ਚੀਨ ਨੇ ਕੋਰੋਨਾ ਦੇ ਸ਼ੱਕ ''ਚ ਹਸਪਤਾਲ ਦਾਖਲ ਕੀਤੇ ਹਜ਼ਾਰਾਂ ਲੋਕਾਂ ਨੂੰ ਦਿੱਤੀ ਛੁੱਟੀ

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਦੇ ਹਜ਼ਾਰਾਂ ਸ਼ੱਕੀ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਸੋਮਵਾਰ ਨੂੰ ਚੀਨ ਦੇ ਸਿਹਤ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਚੀਨੀ ਏਜੰਸੀ ਮੁਤਾਬਕ ਰਾਸ਼ਟਰੀ ਸਿਹਤ ਵਿਭਾਗ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐਤਵਾਰ ਨੂੰ 1,425 ਲੋਕਾਂ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਗਈ ਤੇ ਹੁਣ ਤੱਕ 10,844 ਸ਼ੱਕੀ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਚੀਨੀ ਅਧਿਕਾਰੀਆਂ ਮੁਤਾਬਕ ਐਤਵਾਰ ਤੱਕ 1,770 ਲੋਕਾਂ ਦੀ ਮੌਤ ਹੋ ਗਈ ਅਤੇ 70,500 ਕੋਰੋਨਾ ਵਾਇਰਸ ਨਾਲ ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਕੋਰੋਨਾ ਵਾਇਰਸ ਦਾ ਅਸਰ ਚੀਨ ਦੇ ਕਈ ਸੂਬਿਆਂ 'ਚ ਪਿਆ ਹੈ। ਡਾਕਟਰਾਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਦੀ ਤੁਲਨਾ 'ਚ ਇਸ ਹਫਤੇ ਵਾਇਰਸ ਨਾਲ ਪੀੜਤ ਲੋਕਾਂ 'ਚ ਕਾਫੀ ਕਮੀ ਆਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮਹਾ ਨਿਰਦੇਸ਼ਕ ਮੁਤਾਬਕ ਕੌਮਾਂਤਰੀ ਮਾਹਰਾਂ ਦਾ 12 ਮੈਂਬਰੀ ਦਲ ਚੀਨ ਪੁੱਜ ਚੁੱਕਾ ਹੈ ਅਤੇ ਚੀਨੀ ਅਧਿਕਾਰੀਆਂ ਨਾਲ ਵਾਇਰਸ ਨੂੰ ਸਮਝਣ 'ਚ ਕੰਮ ਕਰ ਰਿਹਾ ਹੈ।


Related News