ਚੀਨੀ ਫੌਜ ਹਵਾਲੇ ਕੀਤਾ ਗਿਆ ਵਾਇਰਸ ਨਾਲ ਇਨਫੈਕਟਿਡ ਲੋਕਾਂ ਲਈ ਖੋਲ੍ਹਿਆ ਗਿਆ ਹਸਪਤਾਲ
Sunday, Feb 02, 2020 - 09:40 PM (IST)
ਬੀਜਿੰਗ (ਏ.ਐਫ.ਪੀ.)-ਚੀਨ ਦੀ ਫੌਜ ਨੂੰ ਐਤਵਾਰ ਨੂੰ ਉਸ ਹਸਪਤਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਕਰੋਨਾ ਵਾਇਰਸ ਨਾਲ ਇਨਫੈਕਟਿਡ ਵਿਅਕਤੀਆਂ ਦਾ ਇਲਾਜ ਕਰਨ ਲਈ ਬਣਾਇਆ ਗਿਆ ਹੈ। ਲਗਭਗ 1400 ਫੌਜੀ ਡਾਕਟਰ ਇਕ ਹਜ਼ਾਰ ਬਿਸਤਰਿਆਂ ਵਾਲੇ 'ਫਾਇਰ ਗਾਡ ਮਾਉਂਟੇਨ' ਨਾਮਕ ਹਸਪਤਾਲ ਵਿਚ ਵਾਇਰਸ ਨਾਲ ਇਨਫੈਕਟਿਡ ਲੋਕਾਂ ਦਾ ਇਲਾਜ ਕਰਨਗੇ।


ਸਰਕਾਰੀ ਮੀਡੀਆ ਮੁਤਾਬਕ ਹਸਪਤਾਲ ਦਾ ਨਿਰਮਾਣ ਸ਼ੁਰੂ ਹੋਣ ਦੇ 10 ਦਿਨ ਬਾਅਦ ਹੀ ਸੋਮਵਾਰ ਨੂੰ ਮਰੀਜ਼ ਆਉਣੇ ਸ਼ੁਰੂ ਹੋ ਜਾਣਗੇ। ਇਹ ਹਸਪਤਾਲ ਉਨ੍ਹਾਂ ਦੋ ਅਸਥਾਈ ਹਸਪਤਾਲਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਵੁਹਾਨ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ। ਦੂਜੇ ਹਸਪਤਾਲ ਦਾ ਨਾਂ 'ਥੰਡਰ ਗਾਡ ਮਾਉਂਟੇਨ' ਰੱਖਿਆ ਗਿਆ ਹੈ ਜਿੱਥੇ ਵੀਰਵਾਰ ਤੋਂ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇਗਾ। ਇਸ ਵਿਚ 1600 ਬਿਸਤਰਿਆਂ ਦੀ ਸਹੂਲਤ ਹੋਵੇਗੀ।
