ਪਾਕਿ ''ਚ ਤਾਇਨਾਤ ਚੀਨੀ ਡਿਪਲੋਮੈਟ ਦੇ ਟਵੀਟ ''ਤੇ ਬਵਾਲ, ਕਿਹਾ- ਆਪਣਾ ਹਿਜਾਬ ਚੁੱਕੋ

03/08/2021 12:54:36 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਤਾਇਨਾਤ ਚੀਨ ਦੇ ਇਕ ਡਿਪਲੋਮੈਟ ਦੇ ਹਿਜਾਬ ਬਾਰੇ ਕੀਤੇ ਗਏ ਟਵੀਟ 'ਤੇ ਬਵਾਲ ਮਚਿਆ ਹੋਇਆ ਹੈ। ਚੀਨੀ ਡਿਪਲੋਮੈਟ ਦੇ ਇਸ ਟਵੀਟ ਦੀ ਸ਼ਿਕਾਇਤ ਪਾਕਿਸਤਾਨ ਦੀਆਂ ਧਾਰਮਿਕ ਪਾਰਟੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਦਫਤਰ ਵਿਚ ਕੀਤੀ ਹੈ। ਲੋਕਾਂ ਨੇ ਇਸ ਨੂੰ ਇਸਲਾਮ ਅਤੇ ਹਿਜਾਬ 'ਤੇ ਹਮਲਾ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਇੱਥੇ ਦੱਸ ਦਈਏ ਕਿ ਚੀਨ ਪਹਿਲਾਂ ਤੋਂ ਹੀ ਸ਼ਿਨਜਿਆਂਗ ਵਿਚ ਮੁਸਲਿਮਾਂ 'ਤੇ ਭਾਰੀ ਅੱਤਿਆਚਾਰ ਕਰ ਰਿਹਾ ਹੈ ਪਰ ਦੁਨੀਆ ਭਰ ਵਿਚ ਇਸਲਾਮ 'ਤੇ ਬੋਲਣ ਵਾਲੇ ਇਮਰਾਨ ਦੇ ਮੂੰਹੋਂ ਇਸ ਖ਼ਿਲਾਫ਼ ਕਦੇ ਇਕ ਸ਼ਬਦ ਵੀ ਨਹੀਂ ਨਿਕਲਿਆ ਹੈ।

PunjabKesari

ਚੀਨੀ ਦੂਤਾਵਾਸ ਦੇ ਕੌਂਸਲਰ ਨੇ ਕੀਤਾ ਟਵੀਟ
ਅਸਲ ਵਿਚ ਦੋ ਦਿਨ ਪਹਿਲਾਂ ਪਾਕਿਸਤਾਨ ਵਿਚ ਸਥਿਤ ਚੀਨੀ ਦੂਤਾਵਾਸ ਦੇ ਕੌਂਸਲਰ ਅਤੇ ਡਾਇਰੈਕਟਰ ਜੇਂਗ ਹੇਕਵਿੰਗ ਨੇ ਚੀਨ ਦੇ ਮੁਸਲਿਮ ਬਹੁਗਿਣਤੀ ਸ਼ਿਨਜਿਆਂਗ ਦੀ ਇਕ ਕੁੜੀ ਦੇ ਡਾਂਸ ਦਾ ਵੀਡੀਓ ਟਵੀਟ ਕੀਤਾ ਸੀ। ਜਿਸ ਦੇ ਕੈਪਸ਼ਨ ਵਿਚ ਉਹਨਾਂ ਨੇ ਇੰਗਲਿਸ਼ ਅਤੇ ਚਾਈਨੀਜ਼ ਭਾਸ਼ਾ ਵਿਚ ਲਿਖਿਆ ਕਿ ਆਪਣਾ ਹਿਜਾਬ ਚੁੱਕੋ, ਮੈਨੂੰ ਤੁਹਾਡੀਆਂ ਅੱਖਾਂ ਵਿਚ ਦੇਖਣ ਦਿਓ। ਉਹਨਾਂ ਨੇ ਦੂਜੇ ਟਵੀਟ ਵਿਚ ਕਿਹਾ ਕਿ ਚੀਨ ਦੇ ਜ਼ਿਆਦਾਤਰ ਲੋਕ ਸ਼ਿਨਜਿਆਂਗ ਦੇ ਇਸ ਗਾਣੇ ਨੂੰ ਗਾਉਣਾ ਚਾਹੁਣਗੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਅਤੇ ਦੱਖਣੀ ਕੋਰੀਆ ਸੈਨਿਕਾਂ ਦੇ ਖਰਚ ਸਬੰਧੀ ਨਵੇਂ ਸਮਝੌਤੇ 'ਤੇ ਹੋਏ ਸਹਿਮਤ

ਮੁਸਲਿਮਾਂ 'ਤੇ ਚੀਨ ਕਰ ਰਿਹੈ ਅੱਤਿਆਚਾਰ
ਚੀਨ ਪਹਿਲਾਂ ਹੀ ਉਇਗਰ ਮੁਸਲਮਾਨ ਪੁਰਸ਼-ਬੀਬੀਆਂ ਦੀ ਜ਼ਬਰੀ ਨਸਬੰਦੀ ਅਤੇ ਗਰਭਪਾਤ ਕਰਾ ਰਿਹਾ ਹੈ। ਸ਼ਿਨਜਿਆਂਗ ਦੇ ਦੂਰ-ਦੁਰਾਡੇ ਪੱਛਮੀ ਖੇਤਰ ਵਿਚ ਪਿਛਲੇ 4 ਸਾਲ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਕੁਝ ਮਾਹਰ ਇਕ ਤਰ੍ਹਾਂ ਨਾਲ 'ਜਨਗਣਨਾ ਕਤਲੇਆਮ' ਕਰਾਰ ਦੇ ਰਹੇ ਹਨ। ਇੰਟਰਵਿਊ ਅਤੇ ਅੰਕੜੇ ਦਿਖਾਉਂਦੇ ਹਨ ਕਿ ਇਹ ਸੂਬਾ ਘੱਟ ਗਿਣਤੀ ਭਾਈਚਾਰੇ ਦੀਆਂ ਬੀਬੀਆਂ ਨੂੰ ਨਿਯਮਿਤ ਤੌਰ 'ਤੇ ਗਰਭ ਅਵਸਥਾ ਜਾਂਚ ਕਰਾਉਣ ਨੂੰ ਕਹਿੰਦਾ ਹੈ। ਉਹਨਾਂ ਨੂੰ ਯੋਨੀ ਉਪਕਰਨ (Intrauterine Device, IUD) ਲਗਵਾਉਣ ਦੇ ਇਲਾਵਾ ਨਸਬੰਦੀ ਕਰਵਾਉਣ ਅਤੇ ਲੱਖਾਂ ਬੀਬੀਆਂ ਨੂੰ ਗਰਭਪਾਤ ਕਰਾਉਣ ਲਈ ਵੀ ਮਜਬੂਰ ਕਰਦਾ ਹੈ।

PunjabKesari

ਬਾਕੀ ਦੇਸ਼ਾਂ ਦਾ ਰੁੱਖ਼
ਉਇਗਰ ਮੁਸਲਮਾਨਾਂ 'ਤੇ ਅੱਤਿਆਚਾਰ ਨੂੰ ਲੈ ਕੇ ਹੁਣ ਤੱਕ ਕਿਸੇ ਵੀ ਮੁਸਲਿਮ ਦੇਸ਼ ਨੇ ਚੀਨ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਹੈ। ਦੁਨੀਆ ਭਰ ਦੇ ਮੁਸਲਮਾਨਾਂ ਦੇ ਕਥਿਤ ਮਸੀਹਾ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਦਾ ਮੂੰਹੋਂ ਉਇਗਰਾਂ ਨੂੰ ਲੈ ਕੇ ਅੱਜ ਤੱਕ ਇਕ ਸ਼ਬਦ ਵੀ ਨਹੀਂ ਨਿਕਲਿਆ ਹੈ। ਇਹ ਸਾਰੇ ਦੇਸ਼ ਇਸ ਮਾਮਲੇ ਵਿਚ ਪੈ ਕੇ ਚੀਨ ਨਾਲ ਦੁਸ਼ਮਣੀ ਮੋਲ ਨਹੀਂ ਲੈਣਾ ਚਾਹੁੰਦੇ।

ਨੋਟ- ਚੀਨੀ ਡਿਪਲੋਮੈਟ ਵੱਲੋਂ ਹਿਜਾਬ 'ਤੇ ਕੀਤੇ ਟਵੀਟ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News