ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪੀ.ਐੱਮ. ਲਈ ਵਰਤੇ ਇਤਰਾਜ਼ਯੋਗ ਸ਼ਬਦ, ਕੀਤਾ ਇਹ ਟਵੀਟ

Tuesday, Mar 30, 2021 - 06:11 PM (IST)

ਟੋਰਾਂਟੋ (ਬਿਊਰੋ): ਕੈਨੇਡਾ ਅਤੇ ਚੀਨ ਵਿਚਾਲੇ ਸੰਬੰਧ ਹੁਣ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਤਣਾਅ ਦੇ ਇਸ ਦੌਰ ਵਿਚ ਚੀਨ ਦੇ ਇਕ ਡਿਪਲੋਮੈਟ ਨੇ ਸੋਸ਼ਲ ਮੀਡੀਆ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 'ਬੱਚਾ' ਕਹਿ ਦਿੱਤਾ। ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿਚ ਕੌਂਸਲੇਟ ਦੂਤ ਲੀ ਯਾਂਗ ਨੇ ਕਿਹਾ ਕਿ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਦੇ 'ਪਿੱਛੇ-ਪਿੱਛੇ ਭੱਜਣ ਵਾਲਾ ਕੁੱਤਾ' ਬਣਾ ਦਿੱਤਾ ਹੈ। ਪਿਛਲੇ ਕੁਝ ਮਹੀਨੇ ਤੋਂ ਕੈਨੇਡਾ ਅਤੇ ਚੀਨ ਵਿਚਾਲੇ ਸੰਬੰਧਾਂ ਵਿਚ ਖਟਾਸ ਜਾਰੀ ਹੈ। ਪਿਛਲੇ ਹਫ਼ਤੇ ਹੀ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਖ਼ਿਲਾਫ਼ ਪਾਬੰਦੀਆਂ ਲਗਾ ਦਿੱਤੀਆਂ  ਸਨ। 

PunjabKesari

ਐਤਵਾਰ ਨੂੰ ਉਸ ਸਮੇਂ ਚੀਨ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਜ਼ਿਆਦਾ ਖਰਾਬ ਹੋ ਗਏ, ਜਦੋਂ ਚੀਨੀ ਡਿਪਲੋਮੈਟ ਲੀ ਯਾਂਗ ਨੇ ਟਵੀਟ ਕਰ ਕੇ ਪੂਰੇ ਡਿਪਲੋਮੈਟਿਕ ਵਿਵਾਦ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਯਾਂਗ ਨੇ ਕਿਹਾ,''ਬੱਚੇ (ਮਤਲਬ ਟਰੂਡੋ), ਤੁਹਾਡੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਤੁਸੀਂ ਚੀਨ ਅਤੇ ਕੈਨੇਡਾ ਦੀ ਦੋਸਤਾਨਾ ਰਿਸ਼ਤੇ ਨੂੰ ਬਰਬਾਦ ਕਰ ਦਿੱਤਾ ਅਤੇ ਕੈਨੇਡਾ ਨੂੰ ਅਮਰੀਕਾ ਦੇ ਪਿੱਛੇ-ਪਿੱਛੇ ਦੌੜਨ ਵਾਲੇ ਕੁੱਤੇ ਵਿਚ ਬਦਲ ਦਿੱਤਾ।''

PunjabKesari

ਗੌਰਤਲਬ ਹੈ ਕਿ ਕਮਿਊਨਿਸਟ ਚੀਨ ਵਿਚ ਅਪਮਾਨਜਨਕ ਸ਼ਬਦ 'ਪਿੱਛੇ-ਪਿੱਛੇ ਦੌੜਨ ਵਾਲਾ ਕੁੱਤਾ' ਉਹਨਾਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ ਜੋ ਅਮਰੀਕਾ ਜਿਹੇ ਦੇਸ਼ਾਂ ਲਈ ਗੁਲਾਮ ਵਾਂਗ ਭੂਮਿਕਾ ਨਿਭਾਉਂਦੇ ਹਨ। ਲੀ ਯਾਂਗ ਨੇ ਕਈ ਵਿਸ਼ਿਆਂ 'ਤੇ ਟਿੱਪਣੀਆਂ ਕੀਤੀਆਂ ਹਨ ਪਰ ਕੈਨੇਡਾ ਦੇ ਪੀ.ਐੱਮ. ਇਕੋਇਕ ਅਜਿਹੇ ਨੇਤਾ ਹਨ ਜਿਹਨਾਂ ਖ਼ਿਲਾਫ਼ ਉਹਨਾਂ ਨੇ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਮਾਹਰਾਂ ਦਾ ਕਹਿਣਾ ਹੈਕਿ ਕਿਉਂਕਿ ਚੀਨ ਵਿਚ ਡਿਪਲੋਮੈਟਾਂ 'ਤੇ ਬਹੁਤ ਜ਼ਿਆਦਾ ਕੰਟਰੋਲ ਹੈ, ਅਜਿਹੇ ਵਿਚ ਲੀ ਦਾ ਸੰਦੇਸ਼ ਆਪਣੇ ਆਪ ਵਿਚ ਦੁਰਲੱਭ ਹੈ। 

ਚੀਨ ਵਿਚ ਕੈਨੇਡਾ ਦੇ ਸਾਬਕਾ ਰਾਜਦੂਤ ਡੇਵਿਡ ਮੁਲਰੋਨੀ ਨੇ ਗਾਰਡੀਅਨ ਨਾਲ ਗੱਲਬਾਤ ਵਿਚ ਕਿਹਾ ਕਿ ਸਰਕਾਰੀ ਅਧਿਕਾਰੀ ਲੀ ਯਾਂਗ ਦਾ ਇਹ ਬਿਆਨ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਉਹਨਾਂ ਨੇ ਕਿਹਾ,''ਲੀ ਯਾਂਗ ਦਾ ਟਵੀਟ ਚੀਨ ਦੀ ਡਿਜੀਟਲ ਡਿਪਲੋਮੇਸੀ ਅਤੇ ਸਾਫਟ ਪਾਵਰ ਦੀ ਬਹੁਤ ਜ਼ਿਆਦਾ ਅਸਫਲਤਾ ਹੈ।'' ਕੈਨੇਡਾ ਅਤੇ ਚੀਨ ਵਿਚਾਲੇ ਤਾਜ਼ਾ ਵਿਵਾਦ ਸ਼ਿਨਜਿਆਂਗ ਵਿਚ ਉਇਗਰ ਮੁਸਲਮਾਨਾਂ ਨਾਲ ਅੱਤਿਆਚਾਰ ਨੂੰ ਲੈ ਕੇ ਚੱਲ ਰਿਹਾ ਹੈ। ਇਸ ਵਿਵਾਦ ਦੇ ਬਾਅਦ ਦੋਹਾਂ ਹੀ ਦੇਸ਼ਾਂ ਨੇ ਇਕ-ਦੂਜੇ ਖ਼ਿਲਾਫ਼ ਪਾਬੰਦੀਆਂ ਲਗਾ ਦਿੱਤੀਆਂ ਹਨ।

ਨੋਟ- ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪੀ.ਐੱਮ. ਲਈ ਵਰਤੇ ਇਤਰਾਜ਼ਯੋਗ ਸ਼ਬਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News