ਸੂਰ ਦਾ ਦਿਮਾਗ ਖਾਣ ਤੋਂ ਲੈ ਕੇ ਸੱਪਾਂ ਦੇ ਸੂਪ ਪੀਣ ਨਾਲ ਹੋ ਰਹੀਆਂ ਚੀਨੀ ਲੋਕਾਂ ਦੀਆਂ ਮੌਤਾਂ

Sunday, Feb 02, 2020 - 10:55 PM (IST)

ਸੂਰ ਦਾ ਦਿਮਾਗ ਖਾਣ ਤੋਂ ਲੈ ਕੇ ਸੱਪਾਂ ਦੇ ਸੂਪ ਪੀਣ ਨਾਲ ਹੋ ਰਹੀਆਂ ਚੀਨੀ ਲੋਕਾਂ ਦੀਆਂ ਮੌਤਾਂ

ਬੀਜਿੰਗ - ਚੀਨ ਪੂਰੀ ਦੁਨੀਆ ਵਿਚ ਆਪਣੇ ਅਜੀਬੋ-ਗਰੀਬ ਖਾਣ-ਪੀਣ ਦੀਆਂ ਚੀਜ਼ਾਂ ਕਾਰਨ ਪਛਾਣਿਆ ਜਾਂਦਾ ਹੈ। ਦੇਸ਼ ਦੀ 'ਫੂਡ ਹੈਬਿਟ' ਨੂੰ ਲੈ ਕੇ ਕਈ ਵਾਰ ਸਵਾਲ ਵੀ ਖਡ਼੍ਹੇ ਕੀਤੇ ਗਏ ਹਨ। ਹੁਣ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਇਕ ਵਾਰ ਫਿਰ ਚੀਨ ਦੀਆਂ ਅਖਬਾਰਾਂ ਵਿਚ ਕਈ ਕਾਲਮਨਿਸਟ ਨੇ ਅਜੀਬੋ-ਗਰੀਬ ਫੂਡ ਹੈਬਿਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਵਿਚ ਮਾਸ ਦਾ ਪ੍ਰਚਲਨ ਵਿਸ਼ੇਸ਼ ਤੌਰ 'ਤੇ ਹੈ। ਦੇਸ਼ ਵਿਚ ਖਾਣ-ਪੀਣ ਦੇ ਪਕਵਾਨਾਂ ਵਿਚ ਸੂਰ ਦੇ ਦਿਮਾਗ ਤੋਂ ਲੈ ਕੇ ਜ਼ਹਿਰੀਲੇ ਸੱਪਾਂ ਦੇ ਸੂਪ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਮਾਸ ਦੀਆਂ ਮੰਡੀਆਂ ਵਿਚ ਸਾਫ-ਸਫਾਈ ਨੂੰ ਲੈ ਕੇ ਵੀ ਕਈ ਵਾਰ ਖਡ਼੍ਹੇ ਕੀਤੇ ਜਾ ਚੁੱਕੇ ਹਨ। ਖਾਦ ਸੁਰੱਖਿਆ ਨੂੰ ਲੈ ਕੇ ਚੀਨ ਕਈ ਵਾਰ ਅੰਤਰਰਾਸ਼ਟਰੀ ਏਜੰਸੀਆਂ ਦੇ ਨਿਸ਼ਾਨੇ 'ਤੇ ਆ ਚੁੱਕਿਆ ਹੈ। ਕੋਰੋਨਾਵਾਇਰਸ ਹੋਵੇ ਜਾਂ ਫਿਰ ਸਾਰਸ ਇਨਾਂ ਦਿਨੀਂ ਹੀ ਖਤਰਨਾਕ ਵਾਇਰਸ ਦੇ ਪਿੱਛੇ ਚੀਨ ਦੀ ਅਜੀਬੋ-ਗਰੀਬ ਫੂਡ ਹੈਬਿਟ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਚੀਨ ਦੀ ਫੂਡ ਹੈਬਿਟ ਨੂੰ ਲੈ ਕੇ ਦੁਨੀਆ ਭਰ ਦੇ ਕਈ ਵੱਡੇ ਬਲਾਗਰਸ ਨੇ ਲਿੱਖਿਆ ਹੈ। ਇਕ ਫੇਮਸ ਬਲਾਗਰ ਨੇ ਲਿੱਖਿਆ ਹੈ ਕਿ ਤੁਸੀਂ ਜਦ ਵੀ ਕਿਸੇ ਚੀਨ ਦੀ ਮਾਸ ਮੰਡੀ ਜਾਂ ਫਿਰ ਫੂਡ ਬਜ਼ਾਰ ਤੋਂ ਲੰਘਦੇ ਹਨ ਤਾਂ ਲੱਗਦਾ ਹੈ ਜਿਵੇਂ ਕਿਸੇ ਚਿਡ਼ੀਆ ਘਰ ਵਿਚ ਆ ਗਏ ਹੋਈਏ। ਤੁਹਾਨੂੰ ਮਾਸ ਮੰਡੀਆ ਵਿਚ ਪਿੰਜ਼ਰਿਆਂ ਵਿਚ ਬੰਦ ਹਰ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ। ਚੀਨ ਵਿਚ ਅਜਿਹੇ ਕਈ ਰੈਸਤਰਾਂ ਮਿਲ ਜਾਣਗੇ ਜਿਹਡ਼ੇ ਜਿਉਂਦੇ ਸੱਪ ਜ਼ਾਰ ਦੇ ਅੰਦਰ ਰੱਖਦੇ ਹਨ। ਗਾਹਕ ਆਪਣੇ ਪਸੰਦ ਦਾ ਸੱਪ ਆਰਡਰ ਕਰ ਸਕਦਾ ਹੈ। ਹੁਣ ਕੋਰੋਨਾਵਾਇਰਸ ਨੂੰ ਲੈ ਕੇ ਸਪੱਸ਼ਟ ਹੋਵੇ ਚੁੱਕਿਆ ਹੈ ਕਿ ਇਹ ਸੱਪ ਨਾਲ ਫੈਲਿਆ ਹੈ ਤਾਂ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਅਜੀਬੋ-ਗਰੀਬ ਫੂਡ ਹੈਬਿਟ ਦਾ ਨੁਕਸਾਨ ਵੱਡੇ ਪੱਧਰ 'ਤੇ ਹੋ ਸਕਦਾ ਹੈ।

ਸੀ. ਐਨ. ਐਨ. ਨਿਊਜ਼ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਸੱਪ ਇਸ ਵਾਇਰਸ ਦੀ ਸ਼ੁਰੂਆਤ ਦਾ ਮੁੱਖ ਸਰੋਤ ਹੋ ਸਕਦੇ ਹਨ। ਮੁੱਖ ਰੂਪ ਤੋਂ () ਅਤੇ () ਸੱਪਾਂ ਨਾਲ ਇਸ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਇਹ ਦੋਵੇਂ ਕਾਫੀ ਜ਼ਹਿਰੀਲੇ ਸੱਪ ਹਨ। ਇਸ ਰਿਸਰਚ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਨਾਲ ਇਲਾਜ ਦੀ ਭਾਲ ਆਸਾਨ ਹੋਵੇਗੀ। ਕੁਝ ਹੀ ਸਮੇਂ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ. ਐਚ. ਓ.) ਨੇ ਦੱਸਿਆ ਕਿ ਇਹ ਵਾਇਰਸ ਜਾਨਵਰਾਂ ਨਾਲ ਸਬੰਧਿਤ ਹੈ। ਡਬਲਯੂ. ਐਚ. ਓ. ਨੇ ਕਈ ਜਾਨਵਰਾਂ ਦਾ ਨਾਂ ਲਿਆ ਸੀ। ਇਸ ਤੋਂ ਇਲਾਵਾ ਮਾਸ ਅਤੇ ਮੱਛਲੀ ਬਜ਼ਾਰਾਂ 'ਤੇ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕੋਰੋਨਾਵਾਇਰਸ ਦਾ ਜੈਨੇਟਿਕ ਡਿਟੇਲਸ ਬੇਸਡ ਐਨਾਲਿਸੀਸ ਕੀਤਾ ਗਿਆ ਹੈ।

ਸਾਊਥ ਚਾਈਨਾ ਮਾਰਿਨੰਗ ਪੋਸਟ ਦੇ ਇਕ ਚੀਨੀ ਅਖਬਾਰ ਨੇ ਲਿੱਖਿਆ ਹੈ ਕਿ ਕੋਰੋਨਾਵਾਇਰਸ ਦੀ ਖਬਰ ਮਿਲਣ ਤੋਂ ਬਾਅਦ ਵੁਹਾਨ ਸੂਬੇ ਦੀ ਮਾਸ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਇਨਾਂ ਮੰਡੀਆਂ ਜੇ ਬੰਦ ਹੋਣ ਤੋਂ ਪਹਿਲਾਂ ਸੱਪਾਂ ਤੋਂ ਬਿੱਲੀਆਂ ਤੱਕ ਹਰ ਤਰ੍ਹਾਂ ਦਾ ਮਾਸ ਇਥੇ ਮਿਲਦਾ ਹੈ। ਅਖਬਾਰ ਦੀ ਰਿਪੋਰਟ ਵਿਚ ਵੀ ਮੰਨਿਆ ਗਿਆ ਕਿ ਚੀਨੀ ਲੋਕ ਆਪਣੇ ਖਾਣ-ਪੀਣ ਦੀ ਹੈਬਿਟ ਦੀ ਥਾਂ ਅਜਿਹੇ ਵਾਇਰਸ ਦੇ ਸ਼ਿਕਾਰ ਵਾਰ-ਵਾਰ ਬਣ ਰਹੇ ਹਨ। ਅਖਬਾਰ ਨੇ ਇਹ ਵੀ ਲਿੱਖਿਆ ਹੈ ਕਿ ਚੀਨ ਨੂੰ ਇਸ ਵਾਇਰਸ ਨਾਲ ਨਜਿੱਠਣ ਵਿਚ ਆਰਥਿਕ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਚੀਨ ਵਿਚ ਕੋਰੋਨਾਵਾਇਰਸ ਨਾਲ ਹਰ ਪਾਸੇ ਹਡ਼ਕੰਪ ਮਚਿਆ ਹੋਇਆ ਹੈ। ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹਰ ਪਾਸੇ ਲੋਕਾਂ ਦੇ ਮਨਾਂ ਵਿਚ ਖੌਫ ਹੈ। ਇਸ ਵਿਚਾਲੇ ਖਬਰ ਹੈ ਕਿ ਇਥੇ ਲੋਕ ਆਪਣੇ ਘਰਾਂ 'ਚੋਂ ਪਾਲਤੂ ਜਾਨਵਰਾਂ ਨੂੰ ਬਾਹਰ ਕੱਢ ਰਹੇ ਹਨ। ਬਿ੍ਰਟੇਨ ਦੀ ਅਖਬਾਰ ਦਿ ਸਨ ਮੁਤਾਬਕ ਚੀਨ ਵਿਚ ਇਹ ਅਫਵਾਹ ਫੈਲ ਗਈ ਕਿ ਕੋਰੋਨਾਵਾਇਰਸ ਜਾਨਵਰਾਂ ਨਾਲ ਫੈਲ ਰਿਹਾ ਹੈ।


author

Khushdeep Jassi

Content Editor

Related News