ਚੀਨ ਨੇ ਕੈਨੇਡੀਅਨ ਵਿਅਕਤੀ ਦੀ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਕੀਤੀ ਖਾਰਿਜ

08/10/2021 10:21:14 AM

ਬੀਜਿੰਗ/ਟੋਰਾਂਟੋ (ਭਾਸ਼ਾ): ਚੀਨ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਮਾਮਲੇ ਵਿਚ ਸਜ਼ਾ ਖ਼ਿਲਾਫ਼ ਕੈਨੇਡਾ ਦੇ ਇਕ ਵਿਅਕਤੀ ਦੀ ਅਪੀਲ ਨੂੰ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ। ਹੁਵੇਈ ਦੀ ਇਕ ਅਧਿਕਾਰੀ ਨੂੰ ਕੈਨੇਡਾ ਦੇ ਵੈਨਕੁਵਰ ਵਿਚ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਇਸ ਵਿਅਕਤੀ ਦੀ ਸਜ਼ਾ ਨੂੰ ਫਾਂਸੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ ਸੀ। ਰੌਬਰਟ ਸ਼ੇਲੇਨਬਰਗ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਜ਼ੁਰਮ ਵਿਚ ਨਵੰਬਰ 2018 ਵਿਚ ਸਜ਼ਾ ਸੁਣਾਈ ਗਈ ਸੀ। 

ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਮੇਂਗ ਵਾਨਝੋਊ ਦੀ ਰਿਹਾਈ ਲਈ ਕੈਨੇਡਾ 'ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਸਰਕਾਰ ਨੇ ਜਨਵਰੀ 2019 ਵਿਚ ਸ਼ੇਲੇਨਬਰਗ ਦੀ ਸਜ਼ਾ ਨੂੰ ਅਚਾਨਕ ਫਾਂਸੀ ਦੀ ਸਜ਼ਾ ਵਿਚ ਬਦਲ ਦਿੱਤਾ।ਵਾਨਝੋਊ 'ਤੇ ਈਰਾਨ ਨਾਲ ਸੰਭਾਵਿਤ ਕਾਰੋਬਾਰੀ ਸੌਦੇ ਨੂੰ ਲੈ ਕੇ ਅਮਰੀਕਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਉਹਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਲਿਆਓਨਿੰਗ ਸੂਬੇ ਦੀ ਇਕ ਅਦਾਲਤ ਨੇ ਸ਼ੇਲੇਨਬਰਗ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਅਤੇ ਇਕ ਬਿਆਨ ਵਿਚ ਕਿਹਾ ਕਿ ਇਹ ਸਜ਼ਾ ਬਿਲਕੁੱਲ ਠੀਕ ਹੈ ਅਤੇ ਹੇਠਲੀ ਅਦਾਲਤ ਨੇ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ। ਮਾਮਲੇ ਨੂੰ ਮੁੜ ਵਿਚਾਰ ਲਈ ਚੀਨੀ ਸੁਪਰੀਮ ਕੋਰਟ ਕੋਲ ਭੇਜਿਆ ਗਿਆ ਹੈ।

ਨੋਟ- ਚੀਨ ਦੀ ਅਦਾਲਤ ਦੇ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News