ਪਾਕਿ ਦੇ ਵਜ਼ੀਰਿਸਤਾਨ ’ਚ ਲੋਕਾਂ ਨੇ ਵਿਸਫੋਟਕਾਂ ਨਾਲ ਉਡਾ ਦਿੱਤਾ ਚਾਈਨੀਜ਼ ਕੰਪਨੀ ਦਾ ਮੋਬਾਇਲ ਟਾਵਰ
Tuesday, Nov 09, 2021 - 03:45 PM (IST)
ਪੇਸ਼ਾਵਰ : ਪਾਕਿਸਤਾਨ ਦੇ ਵਜ਼ੀਰਿਸਤਾਨ ’ਚ ਅਣਪਛਾਤੇ ਲੋਕਾਂ ਨੇ ਚੀਨ ਦੀ ਮੋਬਾਇਲ ਕੰਪਨੀ ਦਾ ਟਾਵਰ ਧਮਾਕਿਆਂ ਨਾਲ ਉਡਾ ਦਿੱਤਾ। ਘਟਨਾ ਪਾਕਿਸਤਾਨ ਦੇ ਉੱਤਰ ਪੱਛਮੀ ਕਬਾਇਲੀ ਜ਼ਿਲ੍ਹੇ ’ਚ ਹੋਈ। ਮੀਡੀਆ ਰਿਪੋਰਟ ਅਨੁਸਾਰ ਪੁਲਸ ਨੇ 5 ਨਵੰਬਰ ਨੂੰ ਦਰਜ ਆਰ. ਐੱਫ. ਈ./ਆਰ. ਐੱਲ. ਦੇ ਹਵਾਲੇ ਨਾਲ ਦੱਸਿਆ ਕਿ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਅਣਪਛਾਤੇ ਲੋਕਾਂ ਨੇ ਚਾਈਨੀਜ਼ ਮੋਬਾਇਲ ਪਾਕਿਸਤਾਨ ਕੰਪਨੀ ਦੇ ਟਾਵਰ ਨੂੰ ਵਿਸਫ਼ੋਟਕਾਂ ਨਾਲ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ : ਟੈਕਸਾਸ : ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਹਾਦਸੇ ਲਈ ਟ੍ਰੈਵਿਸ ਸਕਾਟ ਤੇ ਡਰੇਕ ’ਤੇ ਕੀਤਾ ਮੁਕੱਦਮਾ
ਚਾਈਨੀਜ਼ ਮੋਬਾਇਲ ਪਾਕਿਸਤਾਨ ਕੰਪਨੀ ਚਾਈਨਾ ਮੋਬਾਇਲ ਕਮਿਊਨੀਕੇਸ਼ਨ ਕਾਰਪੋਰੇਸ਼ਨ ਦੀ 100 ਫੀਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਅਜੇ ਤਕ ਕਿਸ ਵੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦੇਈਏ ਕਿ ਇਸ ਇਲਾਕੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅੱਤਵਾਦੀ ਸਮੂਹ ਦਾ ਦਬਦਬਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਥੇ ਇੰਟਰਨੈੱਟ ਸੇਵਾ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਟਾਵਰ ਨੁਕਸਾਨਿਆ ਗਿਆ ਸੀ।