ਉਈਗਰਾਂ ’ਤੇ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰ ਖਤਮ ਹੋਣ : CFU

Friday, Oct 30, 2020 - 03:36 PM (IST)

ਵਾਸ਼ਿੰਗਟਨ/ਪੇਈਚਿੰਗ -ਕੈਂਪੇਨ ਫਾਰ ਉਈਗਰਜ਼ (ਸੀ. ਐੱਫ. ਯੂ.) ਨੇ 1998 ਦੇ ਕੌਮਾਂਤਰੀ ਧਾਰਮਿਕ ਸਵਤੰਤਰਤਾ ਐਕਟ ਦੀ 22ਵੀਂ ਵਰ੍ਹੇਗੰਢ ਮਨਾਈ ਅਤੇ ਸਾਰੇ ਦੇਸ਼ਾਂ ਨੂੰ ਚੀਨੀ ਕਮਿਊਨਿਸਟ ਪਾਰਟੀ ਵਲੋਂ ਉਈਗਰਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਖਤਮ ਕਰਨ ਦੀ ਬੇਨਤੀ ਕੀਤੀ।

ਉਈਗਰ ਨੇਤਾਵਾਂ ਨੇ ਇਕ ਬਿਆਨ ’ਚ ਕਿਹਾ ਕਿ ਇਸ ਦਿਨ ਅਸੀਂ ਉਨ੍ਹਾਂ ਉਈਗਰਾਂ ਨੂੰ ਵੀ ਯਾਦ ਕਰਨ ਦਾ ਸੱਦਾ ਦਿੰਦੇ ਹਾਂ ਜੋ ਨਾ ਸਿਰਫ ਆਪਣੇ ਧਰਮ ਦੀ ਪਾਲਣਾ ਕਰਨ ਕਾਰਣ ਪੀੜਤ ਹਨ ਸਗੋਂ ਆਪਣੀ ਜਾਤ ਅਤੇ ਧਾਰਮਿਕ ਵਿਸ਼ਵਾਸਾਂ ਕਾਰਣ ਸਰਗਰਮ ਕਤਲੇਆਮ ਦਾ ਸਾਹਮਣਾ ਕਰ ਰਹੇ ਹਨ। ਕੌਮਾਂਤਰੀ ਧਾਰਮਿਕ ਸਵਤੰਤਰਤਾ ਦਿਵਸ ਹਰ ਸਾਲ 27 ਅਕਤੂਬਰ ਨੂੰ ਮੌਲਿਕ ਅਧਿਕਾਰ ਨੂੰ ਬੜ੍ਹਾਵਾ ਦੇਣ ਅਤੇ ਬਚਾਅ ਕਰਨ ਲਈ ਮਨਾਇਆ ਜਾਂਦਾ ਹੈ।

ਜਾਂਚ ਲਈ ਲੋੜੀਂਦੀ ਕੋਸ਼ਿਸ਼ ਨਹੀਂ ਕਰ ਰਿਹਾ ਯੂ. ਐੱਨ. : ਅਮਰੀਕਾ

ਸੰਯੁਕਤ ਰਾਸ਼ਟਰ (ਯੂ. ਐੱਨ.) ’ਚ ਔਰਤਾਂ ਦੇ ਮੁੱਦਿਆਂ ਲਈ ਨਿਯੁਕਤ ਅਮਰੀਕੀ ਡਿਪਲੋਮੈਟ ਕੇਲੀ ਕਿਊਰੀ ਨੇ ਕਿਹਾ ਕਿ ਚੀਨ ਦੇ ਸ਼ਿਨਜਿਯਾਂਗ ਸੂਬੇ ’ਚ ਮੁਸਲਿਮ ਘੱਟ ਗਿਣਤੀਆਂ ’ਤੇ ਕਥਿਤ ਤੌਰ ’ਤੇ ਹੋ ਰਹੇ ਅੱਤਿਆਚਾਰ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕਰ ਰਿਹਾ ਹੈ। ਹਿਰਾਸਤ ਕੇਂਦਰ ’ਚ ਪ੍ਰਜਨਨ ’ਤੇ ਜ਼ੋਰ ਨਾਲ ਕੰਟਰੋਲ ਅਤੇ ਜਿਣਸੀ ਹਿੰਸਾ ਦੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਊਰੀ ਨੇ ਕਿਹਾ ਕਿ ਅਜਿਹੇ ਕਾਰਨਾਮਿਆਂ ’ਚ ਵਿਆਪਕ ਪੱਧਰ ’ਤੇ ਜਨਾਨੀਆਂ ਨੂੰ ਸ਼ਿਕਾਰ ਬਣਾਉਣ ਦੀ ਸਾਜ਼ਿਸ਼ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਯੂ. ਐੱਨ. ਮਨੁੱਖੀ ਅਧਿਕਾਰ ਉਲੰਘਣਾ ਦੇ ਇਨ੍ਹਾਂ ਗੰਭੀਰ ਦੋਸ਼ਾਂ ਪ੍ਰਤੀ ਚਿੰਤਤ ਨਹੀਂ ਹੈ।


Lalita Mam

Content Editor

Related News