ਚੀਨੀ ਫੌਜ ਨੇ ਭਾਰਤੀ ਸਰਹੱਦ ਨੇੜੇ ਕੀਤਾ ਜੰਗੀ ਟੈਂਕ ਦਾ ਪ੍ਰੀਖਣ

Thursday, Jun 29, 2017 - 09:12 PM (IST)

ਬੀਜਿੰਗ— ਚੀਨ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਸਰਹੱਦ ਦੇ ਨੇੜੇ ਤਿੱਬਤ 'ਚ ਇਕ ਹਲਕੇ ਵਜ਼ਨ ਵਾਲੇ ਜੰਗੀ ਟੈਂਕ ਦਾ ਪ੍ਰੀਖਣ ਕੀਤਾ ਹੈ।
ਪੀ.ਐੱਲ.ਏ. ਦੇ ਬੁਲਾਰੇ ਕਰਨਲ ਵੂ ਛਿਆਨ ਨੇ ਕਿਹਾ ਕਿ 35 ਟਨ ਦੇ ਟੈਂਕ ਦੀ ਪ੍ਰੀਖਣ ਤਿੱਬਤ ਦੇ ਮੈਦਾਨੀ ਇਲਾਕੇ 'ਚ ਕੀਤਾ ਗਿਆ ਹੈ। ਉਹ ਮੀਡੀਆ 'ਚ ਆਈਆਂ ਉਨ੍ਹਾਂ ਖਬਰਾਂ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਪੀ.ਐੱਲ.ਏ. ਨੇ ਨਵੇਂ ਤਰ੍ਹਾਂ ਦੇ ਟੈਂਕ ਦਾ ਤਿੱਬਤ 'ਚ ਪ੍ਰੀਖਣ ਕੀਤਾ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਇਹ ਪ੍ਰੀਖਣ ਭਾਰਤ ਵੱਲ ਕੀਤਾ ਗਿਆ ਤਾਂ ਬੁਲਾਰੇ ਨੇ ਕਿਹਾ, ''ਇਸ ਪ੍ਰੀਖਣ ਦਾ ਮਕਸਦ ਉਪਕਰਨ ਦੀ ਪਰਖ ਕਰਨਾ ਹੈ ਤੇ ਇਹ ਕਿਸੇ ਦੇਸ਼ ਦੇ ਵੱਲ ਨੀਯਤ ਨਹੀਂ ਹੈ।''


Related News