ਚੀਨ ਦੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਕੋਵਿਡ-19 ਟੀਕੇ ਮੁਹੱਈਆ ਕਰਵਾਏ

Sunday, Feb 07, 2021 - 07:58 PM (IST)

ਬੀਜਿੰਗ-ਚੀਨ ਦੀ ਫੌਜ ਨੇ ਐਤਵਾਰ ਨੂੰ ਪਾਕਿਸਤਾਨੀ ਫੌਜ ਨੂੰ ਕੋਵਿਡ-19 ਦੇ ਟੀਕਿਆਂ ਦੀ ਇਕ ਖੇਪ ਮੁਹੱਈਆ ਕਰਵਾਈ ਹੈ। ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੂੰ ਉਸ ਦੇ ਪੁਰਾਣੇ ਸਹਿਯੋਗੀ ਚੀਨ ਤੋਂ ਕੋਰੋਨਾ ਵਾਇਰਸ ਟੀਕੇ ਦੀਆਂ 5 ਲੱਖ ਖੁਰਾਕਾਂ ਮਿਲੀਆਂ ਸਨ। ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨੀ ਫੌਜ ਚੀਨੀ ਫੌਜ ਨੂੰ ਕੋਵਿਡ-19 ਟੀਕੇ ਦੀ ਸਹਾਇਤਾ ਪ੍ਰਾਪਤ ਕਰਨ ਵਾਲੀ ਪਹਿਲੀ ਵਿਦੇਸ਼ੀ ਫੌਜ ਬਣ ਗਈ ਹੈ।

ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ

ਹਾਲਾਂਕਿ ਇਸ ਬਿਆਨ 'ਚ ਪਾਕਿਸਤਾਨ ਫੌਜ ਨੂੰ ਸਪਲਾਈ ਕੀਤੇ ਗਏ ਟੀਕਿਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪੀ.ਐੱਲ.ਏ. ਨੇ ਕੰਬੋਡੀਆਈ ਫੌਜ ਨੂੰ ਵੀ ਕੋਵਿਡ-19 ਟੀਕਿਆਂ ਦੀ ਇਕ ਖੇਪ ਦੀ ਸਪਲਾਈ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਮੁਤਾਬਕ ਕੰਬੋਡੀਆਈ ਫੌਜ ਚੀਨ ਦੀ ਫੌਜ ਤੋਂ ਕੋਵਿਡ-19 ਟੀਕੇ ਦੀ ਸਹਾਇਤ ਪ੍ਰਾਪਤ ਕਰਨ ਵਾਲੀ ਵਿਦੇਸ਼ੀ ਫੌਜਾਂ ਦੇ ਪਹਿਲੇ ਸਮੂਹ 'ਚ ਸ਼ਾਮਲ ਹੈ। ਪਾਕਿਸਤਾਨ ਫੌਜ ਨੂੰ ਸਪਲਾਈ ਕੀਤੇ ਗਏ ਟੀਕੇ ਪਾਕਿਸਤਾਨ ਨੂੰ ਚੀਨ ਵੱਲੋਂ ਪ੍ਰਾਪਤ ਕੀਤੀ ਗਈ ਪੰਜ ਲੱਖ ਖੁਰਾਕ ਦੇ ਕਥਿਤ ਤੌਰ ਤੋਂ ਇਲਾਵਾ ਹੈ। ਪਾਕਿਸਤਾਨ ਨੂੰ ਸੋਮਵਾਰ ਨੂੰ ਚੀਨ ਤੋਂ ਕੋਰੋਨਾ ਵਾਇਰਸ ਟੀਕੇ ਦੀਆਂ 5 ਲੱਖ ਖੁਰਾਕਾਂ ਦੀ ਪਹਿਲੀ ਖੇਪ ਮਿਲੀ ਸੀ। ਇਹ ਟੀਕੇ ਅਜਿਹੇ ਸਮੇਂ ਮਿਲੇ ਜਦ ਪਾਕਿਸਤਾਨ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ ਵਧ ਕੇ 554,474 ਹੋ ਗਈ ਹੈ। ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ 53 ਹੋਰ ਮਰੀਜ਼ਾਂ ਦੀ ਮੌਤ ਨਾਲ ਹੀ ਦੇਸ਼ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 11,967 ਹੋ ਗਈ ਹੈ।

ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News