ਇਜ਼ਰਾਇਲ ''ਚ ਚੀਨੀ ਰਾਜਦੂਤ ਦੀ ਸ਼ੱਕੀ ਹਾਲਾਤ ''ਚ ਮੌਤ, ਅਪਾਰਟਮੈਂਟ ''ਚ ਮਿਲੀ ਲਾਸ਼
Sunday, May 17, 2020 - 01:47 PM (IST)

ਯੇਰੁਸ਼ਲਮ- ਇਜ਼ਰਾਇਲ ਵਿਚ ਚੀਨੀ ਰਾਜਦੂਜ ਡੂ ਵੇਈ ਐਤਵਾਰ ਸਵੇਰੇ ਹਰਜ਼ਲੀਆ ਦੇ ਆਪਣੇ ਅਪਾਰਟਮੈਂਟ ਵਿਚ ਮ੍ਰਿਤ ਮਿਲੇ ਹਨ। ਉਹ 58 ਸਾਲ ਦੇ ਸਨ। ਵੇਈ ਦੀ ਲਾਸ਼ ਉਹਨਾਂ ਦੇ ਬਿਸਤਰ 'ਤੇ ਮਿਲੀ ਹੈ ਪਰ ਉਹਨਾਂ ਦੀ ਮੌਤ ਦੇ ਕਾਰਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ ਉਹਨਾਂ ਨੂੰ ਫਰਵਰੀ ਵਿਚ ਇਜ਼ਰਾਇਲ ਵਿਚ ਚੀਨੀ ਰਾਦਜੂਤ ਨਿਯੁਕਤ ਕੀਤਾ ਗਿਆ ਸੀ।
ਉਹਨਾਂ ਨੇ ਪਹਿਲਾਂ ਸਾਲ 2016 ਤੋਂ 2019 ਤੱਕ ਯੂਕਰੇਨ ਵਿਚ ਚੀਨ ਦੇ ਰਾਜਦੂਤ ਦੇ ਤੌਰ 'ਤੇ ਕੰਮ ਕੀਤਾ ਸੀ। ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ ਤੇ ਇਕ ਬੇਟਾ ਹੈ। ਵੇਈ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਇਜ਼ਰਾਇਲ ਨੂੰ ਉਤਸ਼ਾਹਿਤ ਸੰਦੇਸ਼ ਪੋਸਟ ਕੀਤਾ ਸੀ, ਜਿਸ ਨੂੰ ਚੀਨੀ ਦੂਤਘਰ ਦੇ ਅਧਿਕਾਰਿਤ ਫੇਸਬੁੱਕ ਪੇਜ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ।