ਜੰਗੀ ਹਵਾਈ ਜਹਾਜ਼ ਦੇ ਬਾਅਦ ਚੀਨੀ ਜਹਾਜ਼ਵਾਹਕ ਬੇੜਾ ਤਾਈਵਨ ''ਚ ਦਾਖ਼ਲ

Saturday, Mar 19, 2022 - 04:05 PM (IST)

ਜੰਗੀ ਹਵਾਈ ਜਹਾਜ਼ ਦੇ ਬਾਅਦ ਚੀਨੀ ਜਹਾਜ਼ਵਾਹਕ ਬੇੜਾ ਤਾਈਵਨ ''ਚ ਦਾਖ਼ਲ

ਤਾਈਪੇ- ਚੀਨ ਲਗਾਤਾਰ ਤਾਈਵਾਨ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈ ਤੇ ਉਸ ਵਲੋਂ ਪਿਛਲੇ ਦੋ ਸਾਲਾਂ 'ਚ ਟਾਪੂ ਕੋਲ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਕ ਪਾਸੇ ਯੂਕ੍ਰੇਨ ਤੇ ਰੂਸ ਦਰਮਿਆਨ ਜੰਗ ਜਾਰੀ ਹੈ ਤਾਂ ਦੂਜੇ ਪਾਸੇ ਚੀਨ ਵੀ ਤਾਈਵਾਨ ਖ਼ਿਲਾਫ਼ ਆਪਣੀ ਤਾਕਤ ਦਿਖਾ ਰਿਹਾ ਹੈ। ਸ਼ੁੱਕਰਵਾਰ ਨੂੰ ਇਕ ਚੀਨੀ ਜਹਾਜ਼ਵਾਹਕ ਬੇੜਾ ਤਾਈਵਾਨ ਦੇ ਸੰਵੇਦਨਸ਼ੀਲ ਇਲਾਕੇ 'ਚ ਦਾਖਲ ਹੋਇਆ, ਇਹ ਘਟਨਾ ਉਦੋਂ ਹੋਈ ਜਦੋਂ ਕੁਝ ਹੀ ਸਮੇਂ ਬਾਅਦ ਚੀਨ ਦੇ ਰਾਸ਼ਟਰਪਤੀ ਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਗੱਲਬਾਤ ਹੋਈ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ।

ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਤਾਈਵਾਨ 'ਤੇ ਕਬਜ਼ਾ ਕਰਨ ਲਈ ਚੀਨ ਵਲੋਂ ਤਾਕਤ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਵਧ ਗਈ ਹੈ। ਮਾਮਲੇ ਦੀ ਪ੍ਰਤੱਖ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਜਹਾਜ਼ਵਾਹਕ ਬੇੜਾ ਸ਼ੇਡੋਂਗ ਤਾਈਵਾਨ ਵਲੋਂ ਨਿਯੰਤ੍ਰਿਤ ਟਾਪੂ ਕਿਨਮੇਨ ਦੇ ਕਰੀਬ ਪਹੁੰਚ ਗਿਆ ਹੈ ਜੋ ਕਿ ਸਿੱਧੇ ਚੀਨੀ ਸ਼ਹਿਰ ਜਿਆਮੇਨ ਦੇ ਸਾਹਮਣੇ ਹੈ। ਸਵੇਰੇ ਕਰੀਬ 10.30 ਵਜੇ ਸੀਵੀ-17 ਕਿਨਮੇਨ ਦੇ ਦੱਖਣ-ਪੱਛਮ 'ਚ ਲਗਭਗ 30 ਸਮੁੰਦਰੀ ਮੀਲ ਦੀ ਦੂਰੀ 'ਤੇ ਇਸ ਨੂੰ ਦੇਖਿਆ ਗਿਆ। 

ਤਾਈਵਾਨ ਦੇ ਰੱਖਿਆ ਮੰਤਰਾਲਾ ਵਲੋਂ ਇਕ ਸੰਖੇਪ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਪਰ ਵਿਸਥਾਰ 'ਚ ਕੁਝ ਨਹੀਂ ਦੱਸਿਆ ਗਿਆ ਹੈ। ਪਿਛਲੇ ਦਿਨੀਂ ਅਮਰੀਕਾ ਦੇ ਜੁਆਇੰਟ-ਚੀਫਸ ਆਫ ਸਟਾਫ ਦੇ ਸਾਬਕਾ ਪ੍ਰਧਾਨ ਮਾਈਕ ਮੁਲੇਨ ਨੇ ਕਿਹਾ ਸੀ ਕਿ ਤਾਈਵਾਨ ਸਮੁੰਦਰੀ ਇਲਾਕੇ 'ਚ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣਾ ਨਾ ਸਿਰਫ਼ ਅਮਰੀਕਾ, ਸਗੋਂ ਦੁਨੀਆ ਦੇ ਹਿੱਤ 'ਚ ਵੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੀਨ ਦੇ 9 ਹਵਾਈ ਜਹਾਜ਼ਾਂ ਨੇ ਤਾਈਵਾਨ ਦੇ ਏਅਰ ਡਿਫੈਂਸ ਜ਼ੋਨ 'ਚ ਘੁਸਪੈਠ ਕੀਤੀ ਸੀ। 


author

Tarsem Singh

Content Editor

Related News