ਚੀਨੀ ਸ਼ਖਸ ਸ਼ਰੇਆਮ ਖਾ ਗਿਆ ਜ਼ਿੰਦਾ ਡੱਡੂ, ਤਸਵੀਰਾਂ ਵਾਇਰਲ

02/19/2020 1:10:41 PM

ਬੀਜਿੰਗ (ਬਿਊਰੋ) ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 75,196 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚ 74,185 ਲੋਕ ਤਾਂ ਸਿਰਫ ਚੀਨ ਵਿਚ ਹੀ ਹਨ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ ਕੁੱਲ 2009 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ ਚੀਨ ਦੇ 2004 ਲੋਕ ਹਨ। ਇਸ ਦੇ ਬਾਵਜੂਦ ਚੀਨ ਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਹੁਣ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਚੀਨੀ ਨਾਗਰਿਕ ਸ਼ਰੇਆਮ ਬਾਜ਼ਾਰ ਵਿਚ ਇਕ ਜ਼ਿੰਦਾ ਡੱਡੂ ਖਾਂਧਾ ਦੇਖਿਆ ਜਾ ਸਕਦਾ ਹੈ।

PunjabKesari

ਉੱਧਰ ਕੋਰੋਨਾਵਾਇਰਸ ਫੈਲਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਹੈ। ਵਿਗਿਆਨਿਕਾਂ ਅਤੇ ਸਿਹਤ ਮਾਹਰ ਹਾਲੇ ਇਹ ਪੂਰੀ ਤਰ੍ਹਾਂ ਪਤਾ ਨਹੀਂ ਲਗਾ ਪਾਏ ਹਨ ਕਿ ਇਹ ਵਾਇਰਸ ਚਮਗਾਦੜ ਤੋਂ ਫੈਲਿਆ ਜਾਂ ਸੱਪ ਜਾਂ ਕਿਸੇ ਹੋਰ ਜਾਨਵਰ ਤੋਂ। ਇਹ ਗੱਲ ਸਪੱਸ਼ਟ ਹੈ ਕਿ ਇਹ ਵਾਇਰਸ ਕਿਸੇ ਜਾਨਵਰ ਤੋਂ ਫੈਲਿਆ ਹੈ।ਇਸ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਬਾਜ਼ਾਰ ਵਿਚ ਇਕ ਸ਼ਖਸ ਜ਼ਿੰਦਾ ਡੱਡੂ ਫੜ ਕੇ ਖਾ ਰਿਹਾ ਹੈ।ਸ਼ਖਸ ਨੇ ਪਹਿਲਾਂ ਡੱਡੂ ਦਾ ਸਿਰ ਦੰਦ ਨਾਲ ਫੋੜ ਦਿੱਤਾ। ਇਸ ਦੇ ਬਾਅਦ ਡੱਡੂ ਦਾ ਦਿਮਾਗ ਕੱਢ ਕੇ ਖਾ ਗਿਆ।

PunjabKesari

ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਿਹਤ ਮਾਹਰ ਯਾਨਝਾਂਗ ਹੁਆਂਗ ਨੇ ਦੱਸਿਆ ਕਿ ਚੀਨ ਜਿਹੜਾ ਜ਼ਿੰਦਾ ਹੈ ਉਸ ਨੂੰ ਖਾਣ ਦੀ ਪਰੰਪਰਾ ਹੈ। ਚੀਨ ਵਿਚ ਅਜਿਹਾ ਮੰਨਿਆ ਜਾਂਦਾ ਹੈ ਕਿ ਡੱਡੂ ਖਾਣ ਨਾਲ ਪੁਰਸ਼ਾਂ ਦੀ ਯੌਨ ਸਮੱਰਥਾ ਵੱਧਦੀ ਹੈ। ਇਸ ਲਈ ਲੋਕ ਡੱਡੂ ਖਾਂਦੇ ਹਨ। ਚੀਨ ਵਿਚ ਅਜਿਹੇ ਜੀਵ-ਜੰਤੂਆਂ ਨੂੰ ਆਮਤੌਰ 'ਤੇ ਬਾਜ਼ਾਰੋਂ ਖਰੀਦਿਆ ਜਾ ਸਕਦਾ ਹੈ। ਯਾਨਝਾਂਗ ਹੁਆਂਗ ਨੇ ਦੱਸਿਆ ਕਿ ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ 2016 ਦਾ ਹੈ। ਇਸ ਵਿਚ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਬੇਰਹਿਮੀ ਦੇ ਨਾਲ ਸ਼ਖਸ ਡੱਡੂ ਨੂੰ ਜ਼ਿੰਦਾ ਖਾ ਰਿਹਾ ਹੈ।

PunjabKesari

ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋਣ ਦੇ ਬਾਅਦ ਇਸ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਕੁਮੈਂਟਸ ਆ ਰਹੇ ਹਨ। ਕਿਸੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਚੀਨ ਵਿਚ ਇਸ ਲਈ ਕੋਰੋਨਾਵਾਇਰਸ  ਫੈਲਿਆ ਹੈ ਕਿਉਂਕਿ ਸ਼ਖਸ ਕਿੰਨੇ ਬੁਰੀ ਤਰੀਕੇ ਨਾਲ ਡੱਡੂ ਨੂੰ ਖਾ ਰਿਹਾ ਹੈ। 

PunjabKesari

ਚੀਨ ਦੇ ਸ਼ਹਿਰਾਂ ਵਿਚ ਕਈ ਜੀਵ-ਜੰਤੂਆਂ ਦੇ ਬਾਜ਼ਾਰ ਲੱਗਦੇ ਹਨ। ਜਿਹਨਾਂ ਨੂੰ 'ਵੇਟ ਮਾਰਕੀਟ' ਕਿਹਾ ਜਾਂਦਾ ਹੈ। ਇੱਥੇ 120 ਤਰ੍ਹਾਂ ਤੋਂ ਵੱਧ ਜ਼ਿੰਦਾ ਜੀਵ ਮਿਲਦੇ ਹਨ ਜਿਹਨਾਂ ਨੂੰ ਲੋਕ ਖਾਂਦੇ ਹਨ। ਇਹਨਾਂ ਵਿਚੋਂ ਕਿਸੇ ਜੀਵ ਜ਼ਰੀਏ ਜਾਨਲੇਵਾ ਕੋਰੋਨਾਵਾਇਰਸ ਫੈਲਿਆ ਹੈ।


Vandana

Content Editor

Related News