ਤਿੱਬਤ ''ਚ ਵੱਡੇ ਪੈਮਾਨੇ ''ਤੇ ਮਜ਼ਦੂਰਾਂ ਦੀ ਤਾਇਨਾਤੀ, ਚੀਨ ''ਤੇ ਲੱਗੇ ਇਹ ਦੋਸ਼

09/23/2020 4:48:53 PM


ਬੀਜਿੰਗ : ਚੀਨ ਆਪਣੀ ਵਿਸਤਾਰ ਨੀਤੀ ਕਾਰਨ ਸ਼ਿਨਜਿਆਂਗ ਖੇਤਰ ਵਿਚ ਹਾਲ ਹੀ ਵਿਚ ਸਥਾਪਤ ਕੀਤੇ ਗਏ ਫ਼ੌਜੀ ਸਟਾਈਲ ਸਿਖਲਾਈ ਕੇਂਦਰਾਂ ਵਿਚ ਤਿੱਬਤ ਦੇ ਪੇਂਡੂ ਮਜ਼ਦੂਰਾਂ ਦੀ ਤਾਇਨਾਤੀ ਉੱਤੇ ਜ਼ੋਰ ਦੇ ਰਿਹਾ ਹੈ। ਇੱਥੇ ਪਿੰਡ ਵਾਸੀਆਂ ਨੂੰ ਫੈਕਟਰੀ ਕਾਮਿਆਂ ਵਜੋਂ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਚੀਨ ਕਿਰਤ ਕਾਨੂੰਨਾਂ ਦੀ ਵੀ ਉਲੰਘਣਾ ਕਰ ਰਿਹਾ ਹੈ।

ਨਿਊਜ਼ ਏਜੰਸੀ ਮੁਤਾਬਕ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਸ਼ੀ ਪ੍ਰਸ਼ਾਸਨ ਨੇ 2016 ਤੋਂ 2020 ਵਿਚਕਾਰ ਚੀਨੀ ਉਦਯੋਗਾਂ ਦੀ ਮਜ਼ਬੂਤੀ ਅਤੇ ਉਨ੍ਹਾਂ ਦੇ ਵਫਾਦਾਰ ਕਰਮਚਾਰੀ ਮੁਹੱਈਆ ਕਰਾਉਣ ਲਈ ਤਿੱਬਤ ਅਤੇ ਨੇੜਲੇ ਖੇਤਰਾਂ ਵਿਚ ਆਪਣੀ ਨੀਤੀ ਨਿਰਧਾਰਤ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਹਨ। 
ਤਿੱਬਤ ਦੀ ਸਰਕਾਰੀ ਵੈੱਬਸਾਈਟ ਨੇ ਪਿਛਲੇ ਮਹੀਨੇ ਇਕ ਨੋਟਿਸ ਜਾਰੀ ਕਰਦਿਆਂ ਦੱਸਿਆ ਸੀ ਕਿ 2020 ਦੇ ਪਹਿਲੇ 7 ਮਹੀਨਿਆਂ ਵਿਚ ਚੀਨ ਨੇ ਆਪਣੇ ਪ੍ਰਾਜੈਕਟ ਤਹਿਤ 5 ਲੱਖ ਤੋਂ ਵੱਧ ਲੋਕਾਂ ਨੂੰ ਸਿਖਲਾਈ ਅਤੇ ਹੋਰ ਸਹੂਲਤਾਂ ਦਿੱਤੀਆਂ ਸਨ। ਅਜਿਹੇ ਲੋਕਾਂ ਦੀ ਗਿਣਤੀ ਬਾਰੇ ਗੱਲ ਕਰੀਏ ਤਾਂ ਇਹ ਅੰਕੜਾ ਖੇਤਰ ਦੀ ਆਬਾਦੀ ਦਾ 15 ਫੀਸਦੀ ਹੈ।

ਮੁਹਿੰਮ ਤਹਿਤ, 50 ਹਜ਼ਾਰ ਲੋਕਾਂ ਨੂੰ ਤਿੱਬਤ ਦੇ ਅੰਦਰ ਤਬਦੀਲ ਅਤੇ ਤਾਇਨਾਤ ਕੀਤਾ ਗਿਆ, ਹਜ਼ਾਰਾਂ ਲੋਕਾਂ ਨੂੰ ਚੀਨ ਦੇ ਹੋਰ ਹਿੱਸਿਆਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਤਨਖਾਹਦਾਰ ਮਜ਼ਦੂਰ ਸਨ, ਜੋ ਟੈਕਸਟਾਈਲ, ਨਿਰਮਾਣ ਅਤੇ ਖੇਤੀਬਾੜੀ ਉਦਯੋਗਾਂ ਨੂੰ ਮਜ਼ਬੂਤ​ਕਰਨ ਲਈ ਤਾਈਨਾਤ ਕੀਤੇ ਗਏ ਸਨ।


ਚੀਨ ਦੀ ਚਾਲ ਦਾ ਅਧਿਐਨ ਕਰਨ ਵਾਲੇ ਅਜ਼ਾਦ ਤਿੱਬਤ ਦੇ ਨਾਗਰਿਕ ਅਤੇ ਸ਼ਿਨਜਿਆਂਗ ਦੇ ਖੋਜਕਰਤਾ ਐਡਰੀਅਨ ਝੇਨ ਅਨੁਸਾਰ, 1966 ਤੋਂ 1976 ਦੇ ਦਹਾਕੇ ਬਾਅਦ ਇਹ ਰੋਜ਼ੀ-ਰੋਟੀ ਨੂੰ ਹਥਿਆਰ ਬਣਾ ਤਿੱਬਤ ਲੋਕਾਂ ਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਪ੍ਰਭਾਵਤ ਕਰਨ ਲਈ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਹੈ। ਇਸ ਹਫਤੇ ਆਈ ਵਾਸ਼ਿੰਗਟਨ ਸੰਚਾਲਿਤ ਜੇਮਸ ਟਾਊਨ ਫਾਊਂਡੇਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਝੇਨ ਨੇ ਕਿਹਾ ਕਿ ਕਾਮਿਆਂ ਦੀ ਇੰਨੀ ਵੱਡੀ ਗਿਣਤੀ ਵਿਚ ਤਾਇਨਾਤੀ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਬਦਲਾਅ ਕਰਕੇ ਉਨ੍ਹਾਂ ਦੀਆਂ ਜੜ੍ਹਾਂ ਕੱਟਣ ਦੀ ਕੋਸ਼ਿਸ਼ ਹੋ ਰਹੀ ਹੈ। 


Lalita Mam

Content Editor

Related News