ਚੀਨ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ, ਸੁਰੱਖਿਆ ਲਈ ਪਾਕਿ ਫ਼ੌਜ ਨੂੰ ਦੇਵੇਗਾ 30 ਮਿਲੀਅਨ ਡਾਲਰ
Saturday, Aug 19, 2023 - 12:15 PM (IST)
ਪੇਸ਼ਾਵਰ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੀਨ ਉਥੇ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ ਹੈ। ਚੀਨ ਨੇ ਇਸ ਹਮਲੇ ਮਗਰੋਂ ਪਹਿਲਾਂ ਪਾਕਿਸਤਾਨ ਨੂੰ ਚੀਨੀ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ, ਪਰ ਹੁਣ ਚੀਨ ਨੇ ਪਾਕਿਸਤਾਨ ਵਿੱਚ ਚੀਨੀ ਕਾਮਿਆਂ ਦੀ ਸੁਰੱਖਿਆ ਵਧਾਉਣ ਲਈ ਪਾਕਿਸਤਾਨੀ ਫੌਜ ਨੂੰ 30 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਰਿਪੋਰਟਾਂ ਮੁਤਾਬਕ 14 ਅਗਸਤ ਨੂੰ ਗਵਾਦਰ 'ਚ ਹੋਏ ਹਮਲੇ ਤੋਂ ਬਾਅਦ ਸੀ.ਪੀ.ਈ.ਸੀ. ਪ੍ਰੋਜੈਕਟ 'ਚ ਕੰਮ ਕਰ ਰਹੇ ਕਰਮਚਾਰੀ ਡਰੇ ਹੋਏ ਹਨ ਅਤੇ ਹਮਲੇ ਤੋਂ ਬਾਅਦ ਕੰਮ ਵੀ ਰੁਕ ਗਿਆ ਹੈ। ਅਜਿਹੇ 'ਚ ਚੀਨ ਹੁਣ ਪਾਕਿਸਤਾਨੀ ਫੌਜ ਨੂੰ 30 ਮਿਲੀਅਨ ਡਾਲਰ ਦੀ ਮਦਦ ਦੇਵੇਗਾ।
ਇਹ ਵੀ ਪੜ੍ਹੋ: 10 ਸਾਲਾ ਬੱਚੀ ਦਾ ਇੰਗਲੈਂਡ 'ਚ ਕਤਲ, ਪਾਕਿਸਤਾਨ 'ਚ ਸ਼ੁਰੂ ਹੋਈ ਪਿਓ ਦੀ ਭਾਲ, ਜਾਣੋ ਕੀ ਹੈ ਪੂਰਾ ਮਾਮਲਾ
ਚੀਨੀ ਦੂਤਘਰ ਨੇ ਬਲੋਚਿਸਤਾਨ ਵਿਚ 23 ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ "ਜ਼ੋਰਦਾਰ" ਨਿੰਦਾ ਕਰਦੇ ਹੋਏ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ ਅਤੇ ਅਜਿਹੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਦੀ ਚੇਤਾਵਨੀ ਦਿੱਤੀ ਸੀ। ਚੀਨ ਨੇ ਪਾਕਿਸਤਾਨ ਤੋਂ ਹਮਲੇ ਦੀ ਪੂਰੀ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਸਰਕਾਰ ਨੇ META ਤੋਂ ਕੀਤੀ ਨਿਊਜ਼ ਬੈਨ ਹਟਾਉਣ ਦੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।