ਚੀਨ ਨੇ AUKUS ਪ੍ਰਮਾਣੂ ਪਨਡੁੱਬੀ ਯੋਜਨਾ ਦੇ ਖ਼ਿਲਾਫ਼ ਪ੍ਰਸਤਾਵ ਲਿਆ ਵਾਪਸ

10/01/2022 1:25:56 PM

ਇੰਟਰਨੈਸ਼ਨਲ ਡੈਸਕ- ਭਾਰਤ ਦੇ ਇਤਰਾਜ਼ 'ਤੇ ਚੀਨ ਨੇ AUKUS ਪਨਡੁੱਬੀ ਯੋਜਨਾ ਦੇ ਖ਼ਿਲਾਫ਼ ਪ੍ਰਸਤਾਵ ਵਾਪਸ ਲੈ ਲਿਆ ਹੈ। ਚੀਨ ਨੇ ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਨਡੁੱਬੀਆਂ ਮੁਹੱਈਆ ਕਰਵਾਉਣ ਨੂੰ ਲੈ ਕੇ ਆਕਸ ਗਰੁੱਪ ਦੇ ਖ਼ਿਲਾਫ਼  IAEA 'ਚ ਆਪਣਾ ਮਸੌਦਾ ਪ੍ਰਸਤਾਵ ਰੱਖਿਆ ਸੀ ਪਰ ਭਾਰਤ ਦੇ ਇਤਰਾਜ਼ ਤੋਂ ਬਾਅਦ ਬੀਜਿੰਗ ਨੂੰ ਪ੍ਰਸਤਾਵ ਲੈਣਾ ਪਿਆ। 
ਚੀਨ ਨੇ 26 ਸਤੰਬਰ ਤੋਂ 30 ਸਤੰਬਰ ਤੱਕ ਵਿਯਨਾ 'ਚ ਹੋਏ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (IAEA) ਦੇ ਆਮ ਸੰਮੇਲਨ 'ਚ ਪ੍ਰਸਤਾਵ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਆਕਸ (ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ) ਸੁਰੱਖਿਆ ਸਾਂਝੇਦਾਰੀ ਦੀ ਪਿਛਲੇ ਸਾਲ ਸਤੰਬਰ 'ਚ ਘੋਸ਼ਣਾ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਚੀਨ ਨੇ ਤਰਕ ਦਿੱਤਾ ਕਿ ਇਹ ਪਹਿਲ ਪ੍ਰਮਾਣੂ ਅਪ੍ਰਸਾਰ ਸੰਧੀ (NPT)ਦੇ ਤਹਿਤ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਦਾ ਉਲੰਘਣ ਹੈ। ਇਕ ਸੂਤਰ ਨੇ ਕਿਹਾ ਕਿ ਭਾਰਤ ਨੇ  IAEA ਵਲੋਂ ਤਕਨੀਕੀ ਮੁੱਲਾਂਕਣ ਦੀ ਸਹੀ ਢੰਗ ਨਾਲ ਪਛਾਣ ਕੀਤੀ। ਨਾਲ ਹੀ ਇਸ ਮਾਮਲੇ 'ਚ ਦੇਸ਼ ਨੇ ਉਦੇਸ਼ਪੂਰਨ ਰਵੱਈਆ ਅਪਣਾਇਆ।
ਵਿਯਨਾ 'ਚ ਭਾਰਤੀ ਮਿਸ਼ਨ ਨੇ ਇਸ ਸਬੰਧ 'ਚ ਕਈ ਆਈ.ਏ.ਈ.ਏ. ਮੈਂਬਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕੀਤਾ। ਭਾਰਤ ਦੀ ਇਸ ਪਹਿਲ 'ਚ ਦੂਜੇ ਦੇਸ਼ਾਂ ਦਾ ਵੀ ਸਮਰਥਨ ਮਿਲਿਆ। ਸੂਤਰ ਨੇ ਕਿਹਾ ਕਿ ਭਾਰਤ ਦੀ ਸਕਾਰਾਤਮਕ ਭੂਮਿਕਾ ਨੇ ਕਈ ਛੋਟੇ ਦੇਸ਼ਾਂ ਨੂੰ ਚੀਨ ਪ੍ਰਸਤਾਵ ਸਪੱਸ਼ਟ ਰੁਖ਼ ਅਪਣਾਉਣ 'ਚ ਮਦਦ ਕੀਤੀ। ਜਦੋਂ ਚੀਨ ਨੇ ਮਹਿਸੂਸ ਕੀਤਾ ਕਿ ਉਸ ਦੇ ਪ੍ਰਸਤਾਵ ਨੂੰ ਬਹੁਮਤ ਨਹੀਂ ਮਿਲੇਗਾ ਤਾਂ ਉਸ ਨੇ 30 ਸਤੰਬਰ ਨੂੰ ਆਪਣਾ ਮਸੌਦਾ ਪ੍ਰਸਤਾਵ ਵਾਪਸ ਲੈ ਲਿਆ। ਸੂਤਰਾਂ ਨੇ ਦੱਸਿਆ ਕਿ ਭਾਰਤ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਕੂਟਨੀਤੀ ਦੀ ਆਈ.ਏ.ਈ.ਏ. ਦੇ ਮੈਂਬਰ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਆਕਸ ਮੈਂਬਰਾਂ ਨੇ ਸ਼ਲਾਘਾ ਕੀਤੀ
 


Aarti dhillon

Content Editor

Related News