ਚੀਨ ਦੀ ਮਾਰਕੀਟ 'ਚ ਚਮਗਾਦੜ ਸਮੇਤ ਵਿਕ ਰਹੇ ਨੇ ਜੰਗਲੀ ਜਾਨਵਰ

Sunday, Mar 29, 2020 - 06:33 PM (IST)

ਚੀਨ ਦੀ ਮਾਰਕੀਟ 'ਚ ਚਮਗਾਦੜ ਸਮੇਤ ਵਿਕ ਰਹੇ ਨੇ ਜੰਗਲੀ ਜਾਨਵਰ

ਬੀਜਿੰਗ (ਬਿਊਰੋ): ਦੁਨੀਆ ਦੇ ਹਰ ਹਿੱਸੇ ਵਿਚ ਕੋਵਿਡ-19 ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿੱਥੇ ਹੁਣ ਤੱਕ ਇਸ ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਰਹੀ ਉੱਥੇ ਚੀਨ ਵਿਚ ਇਕ ਵਾਰ ਫਿਰ ਉਸੇ ਤਰ੍ਹਾਂ ਮੀਟ ਮਾਰਕੀਟ ਵਿਚ ਜੰਗਲੀ ਜਾਨਵਰਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ, ਜਿਵੇਂ ਕੋਰੋਨਾਵਾਇਰਸ ਫੈਲਣ ਤੋਂ ਪਹਿਲਾਂ ਹੋ ਰਹੀ ਸੀ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਕੋਰੋਨਾ 'ਤੇ ਜੰਗ ਜਿੱਤ ਲੈਣ ਦੇ ਚੀਨ ਦੇ ਦਾਅਵੇ ਦੇ ਵਿਚ ਫਿਰ ਤੋਂ ਚਮਗਾਦੜ ਸਮੇਤ ਹੋਰ ਜੀਵਾਂ ਦੀ ਵਿਕਰੀ ਕਈ ਮਾਰਕੀਟਾਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਇੱਥੇ ਦੱਸ ਦਈਏ ਕਿ ਚੀਨ ਦੇ ਵੁਹਾਨ ਵਿਚ ਜਦੋਂ ਕੋਰੋਨਾਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਣ ਲੱਗਾ ਸੀ ਤਾਂ ਚੀਨ ਨੇ ਕਈ ਬਦਨਾਮ ਮਾਰਕੀਟਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਅਜਿਹਾ ਸਮਝਿਆ ਜਾਂਦਾ ਹੈ ਕਿ ਵੁਹਾਨ ਵਿਚ ਮੌਜੂਦ ਸੀ-ਫੂਡ ਮਾਰਕੀਟ ਤੋਂ ਹੀ ਕੋਰੋਨਾਵਾਇਰਸ ਇਨਸਾਨਾਂ ਵਿਚ ਆਇਆ। ਕੋਰੋਨਾਵਾਇਰਸ ਨੂੰ ਚਮਗਾਦੜ ਨਾਲ ਵੀ ਜੋੜਿਆ ਗਿਆ ਹੈ। ਇਸ ਦੇ ਕਾਰਨ ਹੀ ਜੰਗਲੀ ਜੀਵਾਂ ਦੀ ਵਿਕਰੀ ਕੁਝ ਮਹੀਨੇ ਪਹਿਲਾਂ ਬੰਦ ਕਰ ਦਿੱਤੀ ਗਈ ਸੀ।

PunjabKesari

ਰਿਪੋਰਟ ਮੁਤਾਬਕ ਚੀਨ ਵਿਚ ਇਕ ਵਾਰ ਫਿਰ ਕੁੱਤੇ, ਬਿੱਲੀ, ਚਮਗਾਦੜ ਸਮੇਤ ਹੋਰ ਜੰਗਲੀ ਜਾਨਵਰਾਂ ਵਿਕਰੀ ਲਈ ਉਪਲਬਧ ਹੋ ਗਏ ਹਨ। ਡੇਲੀ ਮੇਲ ਦੇ ਇਕ ਸੂਤਰ ਨੇ ਦੱਸਿਆ ਕਿ ਕੋਰੋਨਾਵਾਇਰਸ ਫੈਲਣ ਤੋਂ ਪਹਿਲਾਂ ਜਿਵੇਂ ਜੀਵਾਂ ਦੀ ਵਿਕਰੀ ਹੋ ਰਹੀ ਸੀ ਉਸੇ ਤਰ੍ਹਾਂ ਫਿਰ ਤੋਂ ਵਿਕਰੀ ਹੋਣ ਲੱਗੀ ਹੈ। ਦੱਖਣ ਪੱਛਮ ਚੀਨ ਦੇ ਗੁਇਲਿਨ ਅਤੇ ਡੋਨਗੁਆਨ ਵਿਚ ਅਜਿਹੇ ਮਾਰਕੀਟ ਖੁੱਲ੍ਹੇ ਪਾਏ ਗਏ। ਡੋਨਗੁਆਨ ਦੀ ਮਾਰਕੀਟ ਵਿਚ ਚਮਗਾਦੜ ਦੀ ਵਿਕਰੀ ਦੇ ਵਿਗਿਆਪਨ ਵੀ ਦਿਖਾਈ ਦਿੱਤੇ।

PunjabKesari

ਇੱਥੇ ਦੱਸ ਦਈਏ ਕਿ ਚੀਨ ਵਿਚ ਜੰਗਲੀ ਜੀਵਾਂ ਨੂੰ ਫੂਡ ਅਤੇ ਰਵਾਇਤੀ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾਹੈ। ਚਮਗਾਦੜ ਨੂੰ ਇੱਥੇ ਲੋਕ ਰਵਾਇਤੀ ਦਵਾਈ ਦੇ ਤੌਰ 'ਤੇ ਵਰਤਦੇ ਹਨ ਪਰ ਕੋਰੋਨਾਵਾਇਰਸ ਸਾਹਮਣੇ ਆਉਣ ਦੇ ਬਾਅਦ ਚੀਨ ਸਰਕਾਰ ਨੇ ਇਹਨਾਂ ਦੀ ਵਿਕਰੀ ਵਿਰੁੱਧ ਸਖਤ ਕਾਰਵਾਈ ਕੀਤੀ ਸੀ।ਇੰਨਾ ਹੀ ਨਹੀਂ ਚੀਨ ਦੀ ਮਾਰਕੀਟ ਵਿਚ ਇਕ ਵਾਰ ਫਿਰ ਤੋਂ ਬਿਨਾਂ ਸਾਫ-ਸਫਾਈ ਦੇ ਮੀਟ ਵੇਚਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਬ੍ਰਿਟਿਸ਼ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਚੀਨ ਨੇ ਮੀਟ ਮਾਰਕੀਟ ਫਿਰ ਤੋਂ ਖੋਲ੍ਹ ਕੇ ਕੋਰੋਨਾਵਾਇਰਸ 'ਤੇ ਆਪਣੀ ਜਿੱਤ ਦਾ ਪ੍ਰਦਰਸ਼ਨ ਕੀਤਾ ਹੈ।


author

Tarsem Singh

Content Editor

Related News