ਜੀ-20 ਸੰਮੇਲਨ ‘ਚ ਕਿਹੜੀ ਭੂਮਿਕਾ ਨਿਭਾਉਣੀ ਹੈ ਇਸ ਸਬੰਧੀ ਚੀਨ ਕਰੇ ਫ਼ੈਸਲਾ: ਅਮਰੀਕਾ
Wednesday, Sep 06, 2023 - 01:00 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਇਹ ਫੈਸਲਾ ਚੀਨ ਨੇ ਕਰਨਾ ਹੈ ਕਿ ਉਹ ਨਵੀਂ ਦਿੱਲੀ ‘ਚ ਜੀ-20 ਸੰਮੇਲਨ ‘ਚ ਕਿਹੜੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਬੀਜਿੰਗ ਇਸ ਵਿਚ ਆਉਣਾ ਚਾਹੁੰਦਾ ਹੈ ਅਤੇ "ਵਿਗਾੜਨ ਵਾਲੇ" ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ, ਤਾਂ ਇਹ ਵਿਕਲਪ ਉਸ ਲਈ ਉਪਲਬਧ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ 'ਚ ਜੀ-20 ਸੰਮੇਲਨ 'ਤੇ ਭਾਰਤ-ਚੀਨ ਸਰਹੱਦੀ ਤਣਾਅ ਦੇ ਪ੍ਰਭਾਵ 'ਤੇ ਸਵਾਲ ਦਾ ਜਵਾਬ ਦੇ ਰਹੇ ਸਨ।
ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੂਲ ਦੇ ਰੈਪਰ ਨੂੰ ਹੋਈ ਜੇਲ੍ਹ, ਜਾਣੋ ਵਜ੍ਹਾ
ਉਨ੍ਹਾਂ ਕਿਹਾ, “ਜਿੱਥੋਂ ਤੱਕ ਭਾਰਤ ਅਤੇ ਚੀਨ ਦਰਮਿਆਨ ਤਣਾਅ ਦਾ (ਜੀ-20) ਸਿਖ਼ਰ ਸੰਮੇਲਨ ਨੂੰ ਪ੍ਰਭਾਵਿਤ ਕਰਨ ਦਾ ਸਵਾਲ ਹੈ, ਇਹ ਅਸਲ ਵਿੱਚ ਚੀਨ 'ਤੇ ਨਿਰਭਰ ਕਰਦਾ ਹੈ। ਜੇਕਰ ਚੀਨ ਇਸ ਵਿਚ ਆਉਣਾ ਚਾਹੁੰਦਾ ਹੈ ਅਤੇ ਵਿਗਾੜਨ ਵਾਲੇ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਇਹ ਵਿਕਲਪ ਉਨ੍ਹਾਂ ਕੋਲ ਉਪਲਬਧ ਹੈ। ਸੁਲਿਵਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜੀ-20 ਦਾ ਮੌਜੂਦਾ ਪ੍ਰਧਾਨ ਭਾਰਤ, ਉਨ੍ਹਾਂ ਨੂੰ ਉਹ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ, ਜੋ ਅਮਰੀਕਾ ਅਤੇ ਜੀ-20 ਦਾ ਹਰ ਦੂਜਾ ਮੈਂਬਰ ਕਰੇਗਾ, ਜੋ ਉਨ੍ਹਾਂ ਨੂੰ ਜਲਵਾਯੂ, ਬਹੁਪੱਖੀ ਵਿਕਾਸ, ਬੈਂਕ ਸੁਧਾਰ, ਕਰਜ਼ਾ ਰਾਹਤ, ਤਕਨਾਲੋਜੀ ਅਤੇ ਭੂ-ਰਾਜਨੀਤਿਕ ਸਵਾਲਾਂ ਤੋਂ ਪਰੇ ਸਮੱਸਿਆ-ਹੱਲ ਕਰਨ ਅਥੇ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੇ ਵਿਸ਼ੇ 'ਤੇ ਰਚਨਾਤਮਕ ਤਰੀਕੇ ਨਾਲ ਆਉਣ ਲਈ ਉਤਸ਼ਾਹਿਤ ਕਰੇਗਾ।'
ਚੀਨ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ਵਿੱਚ ਇਸ ਹਫ਼ਤੇ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਕਰਨਗੇ। ਮੰਤਰਾਲਾ ਨੇ ਇਸ ਉੱਚ-ਪ੍ਰੋਫਾਈਲ ਮੀਟਿੰਗ ਨੂੰ ਸਫਲ ਬਣਾਉਣ ਲਈ ਸਾਰੀਆਂ ਪਾਰਟੀਆਂ ਨਾਲ ਕੰਮ ਕਰਨ ਲਈ ਬੀਜਿੰਗ ਦੀ ਇੱਛਾ ਜ਼ਾਹਰ ਕੀਤੀ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਓ ਨਿੰਗ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਭਾਰਤ ਸਰਕਾਰ ਦੇ ਸੱਦੇ 'ਤੇ ਸਟੇਟ ਕੌਂਸਲ ਦੇ ਮੁਖੀ ਲੀ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ, ਭਾਰਤ ਵਿਚ ਹੋਣ ਵਾਲੇ 18ਵੇਂ ਜੀ-20 ਸੰਮੇਲਨ ਵਿਚ ਸ਼ਾਮਲ ਹੋਣਗੇ। ਭਾਰਤ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸਾਲਾਨਾ G20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।