ਚੀਨ ਅਮਰੀਕਾ ਨਾਲ ਕਰਨਾ ਚਾਹੁੰਦਾ ਹੈ ਸਮਝੌਤਾ : ਟਰੰਪ

Wednesday, Feb 13, 2019 - 09:10 PM (IST)

ਚੀਨ ਅਮਰੀਕਾ ਨਾਲ ਕਰਨਾ ਚਾਹੁੰਦਾ ਹੈ ਸਮਝੌਤਾ : ਟਰੰਪ

ਵਾਸ਼ਿੰਗਟਨ, (ਭਾਸ਼ਾ)–ਵਪਾਰ ਮੋਰਚੇ ’ਤੇ ਚੱਲ ਰਹੀ ਗੱਲਬਾਤ ਦੇ ਪਿਛੋਕੜ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਕਿਹਾ ਕਿ ਚੀਨ ਬਹੁਤ ਸ਼ਿੱਦਤ ਨਾਲ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ। ਇਥੇ ਮੰਤਰੀ ਮੰਡਲ ਦੀ ਬੈਠਕ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨਾਲ ਸਭ ਗੱਲਾਂ ਵਧੀਆ ਢੰਗ ਨਾਲ ਚੱਲ ਰਹੀਆਂ ਹਨ। ਮੈਂ ਚਾਹੁੰਦਾ ਹਾਂ ਕਿ ਇਹ ਸਮਝੌਤਾ ਸੱਚਮੁੱਚ ਹੋਵੇ, ਨਕਲੀ ਨਾ ਹੋਵੇ। ਸਾਡੇ ਕੋਲ ਚੀਨ ਨਾਲ ਵਧੀਆ ਅਤੇ ਅਸਲ ਸਮਝੌਤਾ ਕਰਨ ਦਾ ਇਸ ਸਮੇਂ ਮੌਕਾ ਹੈ।

ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮਾਰਚ ਦੇ ਅੰਤ ਜਾਂ ਉਸ ਤੋਂ ਵੀ ਪਹਿਲਾਂ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ‘ਕਾਂਗਰਸ’ ਵਿਚ ਸ਼ਾਮਲ ਪਹਿਲੀਆਂ ਦੋ ਮੁਸਲਿਮ ਔਰਤਾਂ ਵਿਚੋਂ ਇਕ ਇਲਹਾਨ ਅਬਦੁੱਲਾ ਉਮਰ ਵਲੋਂ ਆਪਣੀ ਟਿੱਪਣੀ ਲਈ ਮੰਗੀ ਗਈ ਮੁਆਫੀ ਨੂੰ ਬੇਕਾਰ ਦੱਸਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।


author

DILSHER

Content Editor

Related News