ਚੀਨ ਬਾਰੇ ਵੱਡਾ ਖੁਲਾਸਾ ਕਰਨ ਵਾਲਾ ਸੀ ਉਈਗਰ ਮੁਸਲਿਮ, ਹੋ ਗਈ ਹੱਤਿਆ !

Tuesday, Oct 06, 2020 - 10:46 AM (IST)

ਪੇਈਚਿੰਗ,(ਵਿਸ਼ੇਸ਼)- ਚੀਨ ’ਚ ਉਈਗਰ ਮੁਸਲਮਾਨਾਂ ਦੀ ਹਾਲਤ ਨੂੰ ਲੈ ਕੇ ਵੱਡਾ ਖੁਲਾਸਾ ਹੋਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਕਿ ਬੀਜਿੰਗ ਦਾ ਘਿਨਾਉਣਾ ਚਿਹਰਾ ਦੁਨੀਆ ਦੇ ਸਾਹਮਣੇ ਆਉਂਦਾ, ਸਬੰਧਤ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਾਲਾਂਕਿ, ਚੀਨ ਦੀ ਕਮਿਊਨਿਸਟ ਸਰਕਾਰ ਇਸ ਹੱਤਿਆ ਨੂੰ ‘ਸਾਧਾਰਣ’ ਮੌਤ ਦੱਸ ਰਹੀ ਹੈ।

ਚੀਨ ਨੇ ਸੰਯੁਕਤ ਰਾਸ਼ਟਰ ਦੇ ਸਾਹਮਣੇ ਇਹ ਸਵਿਕਾਰ ਕੀਤਾ ਹੈ ਕਿ ਅਬਦੁਲ ਗਫੂਰ ਨਾਮੀ ਜਿਸ ਉਈਗਰ ਮੁਸਲਮਾਨ ਦੀ ਗੁੰਮਸ਼ੁਦਗੀ ਦੀ ਗੱਲ ਕਹੀ ਜਾ ਰਹੀ ਹੈ, ਉਸਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਕਾਰਜ ਦਲ ਵਲੋਂ ਅਪ੍ਰੈਲ 2019 ’ਚ ਸ਼ਿਕਾਇਤ ਕੀਤੀ ਗਈ ਸੀ ਕਿ ਉਈਗਰ ਭਾਈਚਾਰੇ ਦਾ ਅਬਦੁਲ ਪਿਛਲੇ ਕਾਫ਼ੀ ਸਮੇਂ ਤੋਂ ਗਾਇਬ ਹੈ ਅਤੇ ਚੀਨੀ ਸਰਕਾਰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ।

ਚੀਨ ਨੇ ਦੱਸਿਆ ਨਿਮੋਨੀਆ-

ਬੀਜਿੰਗ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਹੈ ਕਿ ਅਬਦੁਲ ਗਫੂਰ ਦੀ 3 ਨਵੰਬਰ, 2018 ਨੂੰ ਨਿਮੋਨੀਆ ਅਤੇ ਟੀ. ਬੀ. ਕਾਰਨ ਮੌਤ ਹੋ ਗਈ ਸੀ, ਹਾਲਾਂਕਿ ਮ੍ਰਿਤਕ ਦੀ ਧੀ ਇਹ ਮੰਨਣ ਨੂੰ ਤਿਆਰ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੂੰ 2017 ਤੋਂ ਸ਼ਿਨਜਿਆਂਗ ਸੂਬੇ ਦੇ ਕੈਂਪ ’ਚ ਜਬਰਨ ਕੈਦ ਕਰ ਕੇ ਰੱਖਿਆ ਗਿਆ ਸੀ ਅਤੇ ਤੰਗ-ਪ੍ਰੇਸ਼ਾਨ ਕਰਣ ਦੇ ਨਾਲ ਨਾਲ ਦਿੱਤੇ ਗਏ ਤਸੀਹਿਆਂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਫਾਤਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਤਾ ਦਾ ਆਖਰੀ ਮੈਸੇਜ ਵੀ ਚੈਟ ’ਤੇ ਮਿਲਿਆ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਕੋਈ ਬਹੁਤ ਜ਼ਰੂਰੀ ਗੱਲ ਮੈਨੂੰ ਦੱਸਣਾ ਚਾਹੁੰਦੇ ਹਨ ਪਰ ਬਾਅਦ ’ਚ ਜਦੋਂ ਮੈਂ ਉਨ੍ਹਾਂ ਨੂੰ ਕਾਲ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਫਾਤਿਮਾ ਮੁਤਾਬਕ, ਚੀਨੀ ਅਧਿਕਾਰੀਆਂ ਨੇ ਉਨ੍ਹਾਂ ਦੇ ਪਿਤਾ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।


Lalita Mam

Content Editor

Related News