ਹੁਣ ਚੀਨ ਨੇ ਚੇਂਗਟੂ ਸਥਿਤ ਅਮਰੀਕੀ ਦੂਤਾਵਾਸ ਬੰਦ ਕਰਨ ਦਾ ਦਿੱਤਾ ਆਦੇਸ਼

Friday, Jul 24, 2020 - 02:10 PM (IST)

ਹੁਣ ਚੀਨ ਨੇ ਚੇਂਗਟੂ ਸਥਿਤ ਅਮਰੀਕੀ ਦੂਤਾਵਾਸ ਬੰਦ ਕਰਨ ਦਾ ਦਿੱਤਾ ਆਦੇਸ਼

ਬੀਜਿੰਗ (ਭਾਸ਼ਾ): ਹਿਊਸਟਨ ਵਿਚ ਚੀਨੀ ਦੂਤਾਵਾਸ ਨੂੰ ਬੰਦ ਕਰਨ ਦੇ ਅਮਰੀਕਾ ਦੇ ਫੈਸਲੇ 'ਤੇ ਪਲਟਵਾਰ ਕਰਦਿਆਂ ਚੀਨ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਨੂੰ ਚੇਂਗਟੂ ਸਥਿਤ ਉਸ ਦਾ ਦੂਤਾਵਾਸ ਬੰਦ ਕਰਨ ਲਈ ਕਿਹਾ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਚੀਨ ਨੇ ਇੱਥੇ ਸਥਿਤ ਅਮਰੀਕੀ ਦੂਤਾਵਾਸ ਨੂੰ ਆਪਣੇ ਫੈਸਲੇ ਦੀ ਸੂਚਨਾ ਦੇ ਦਿੱਤੀ ਹੈ ਕਿ ਉਹ ਚੇਂਗਟੂ ਵਿਚ ਅਮਰੀਕੀ ਕੌਂਸਲੇਟ ਜਨਰਲ ਦੀ ਸਥਾਪਨਾ ਅਤੇ ਸੰਚਾਲਨ ਦੇ ਲਈ ਦਿੱਤੀ ਗਈ ਆਪਣੀ ਸਹਿਮਤੀ ਵਾਪਸ ਲੈਂਦਾ ਹੈ। ਉਸ ਨੇ ਕਿਹਾ ਕਿ ਇਹ ਫੈਸਲਾ ਹਿਊਸਟਨ ਦੂਤਾਵਾਸ ਨੂੰ ਬੰਦ ਕਰਨ ਦੇ ਅਮਰੀਕਾ ਦੇ ਇਕ ਪੱਖੀ ਫੈਸਲੇ ਦੇ ਜਵਾਬ ਵਿਚ ਹੈ।ਨਾਲ ਹੀ ਕਿਹਾ ਕਿ ਚੀਨ ਦਾ ਫੈਸਲਾ ਅਮਰੀਕਾ ਦੀਆਂ ਗਲਤ ਕਾਰਵਾਈਆਂ ਦੇ ਲਈ ਵੈਧ ਅਤੇ ਲੋੜੀਂਦੀ ਪ੍ਰਤੀਕਿਰਿਆ ਹੈ। 

ਅਮਰੀਕਾ ਨੇ ਹਿਊਸਟਨ ਵਿਚ ਸਥਿਤ ਚੀਨੀ ਦੂਤਾਵਾਸ ਨੂੰ ਬੰਦ ਕਰਨ ਦਾ ਬੁੱਧਵਾਰ ਨੂੰ ਆਦੇਸ਼ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਇਹ ਕਦਮ 'ਅਮਰੀਕੀ ਬੌਧਿਕ ਜਾਇਦਾਦ ਅਤੇ ਨਿੱਜੀ ਸੂਚਨਾ ਨੂੰ ਸੁਰੱਖਿਅਤ' ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ। ਅਮਰੀਕੀ ਕਾਰਵਾਈ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬੇਨ ਨੇ ਇਸ ਨੂੰ ਤਣਾਅ ਵਿਚ ਬੇਮਿਸਾਲ ਵਾਧਾ ਕਰਾਰ ਦਿੱਤਾ ਅਤੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਪੱਤਰਕਾਰ ਬੇਹਰੋਜ਼ ਬੋਚਾਨੀ ਨੂੰ ਦਿੱਤਾ ਸ਼ਰਨਾਰਥੀ ਦਾ ਦਰਜਾ

ਚੀਨ ਨੇ ਵੀਰਵਾਰ ਨੂੰ ਕਿਹਾ ਕਿ ਹਿਊਸਟਨ ਵਿਚ ਉਸ ਦੇ ਦੂਤਾਵਾਸ ਨੂੰ ਬੰਦ ਕਰਨ ਦੇ ਅਮਰੀਕੀ ਸਰਕਾਰ ਦੇ ਆਦੇਸ਼ ਦੇ ਪਿੱਛੇ ਬੁਰੀ ਭਾਵਨਾ ਸੀ ਅਤੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਕਦੇ ਵੀ ਸਧਾਰਨ ਕੂਟਨੀਤਕ ਨਿਯਮਾਂ ਤੋਂ ਹੱਟ ਕੇ ਕੰਮ ਨਹੀਂ ਕੀਤਾ। ਵਾਂਗ ਨੇ ਕਿਹਾ ਕਿ ਦੂਤਾਵਾਸ ਨੂੰ ਬੰਦ ਕਰਨ ਦਾ ਫੈਸਲਾ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਸੰਚਾਲਿਤ ਕਰਨ ਵਾਲੇ ਮੂਲ ਨਿਯਮਾਂ ਦੀ ਉਲੰਘਣਾ ਹੈ ਅਤੇ ਚੀਨ-ਅਮਰੀਕਾ ਦੇ ਰਿਸ਼ਤਿਆਂ ਨੂੰ ਗੰਭੀਰ ਰੂਪ ਨਾਲ ਕਮਜ਼ੋਰ ਕਰਦਾ ਹੈ। ਵਾਂਗ ਨੇ ਕਿਹਾ,''ਇਹ ਚੀਨੀ ਅਤੇ ਅਮਰੀਕੀ ਲੋਕਾਂ ਦੇ ਵਿਚ ਦੋਸਤੀ ਦੇ ਪੁਲ ਨੂੰ ਤੋੜਦਾ ਹੈ।''


author

Vandana

Content Editor

Related News